
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ’ਤੇ ਜੈ ਮਾਂ ਚਿੰਤਪੁਰਨੀ ਸੇਵਾ ਸੋਸਾਇਟੀ, ਦਕੋਹਾ ਵੱਲੋਂ ਵਿਸ਼ਾਲ ਪ੍ਰਭਾਤ ਫੇਰੀ ਦਾ ਕੱਢੀ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਮੌਕੇ ’ਤੇ ਜੈ ਮਾਂ ਚਿੰਤਪੁਰਨੀ ਸੇਵਾ ਸੁਸਾਇਟੀ, ਬਾਬਾ ਬੁੱਢਾ ਜੀ ਐਨਕਲੇਵ, ਦਕੋਹਾ ਵੱਲੋਂ ਪ੍ਰਭਾਤ ਫੇਰੀ ’ਚ ਸ਼ਮੂਲੀਅਤ ਕਰ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਮ ਦਾ ਸੰਕੀਰਤਨ ਕੀਤਾ। ਇਸ ਮੌਕੇ ਭਾਜਪਾ ਦੇ ਸੂਬਾ ਉਪ ਪ੍ਰਧਾਨ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਦੌਰਾਨ ਰਾਕੇਸ਼ ਰਾਠੌਰ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕੇਵਲ ਇੱਕ ਧਾਰਮਿਕ ਤਿਉਹਾਰ ਹੀ ਨਹੀਂ, ਸਗੋਂ ਧਰਮ, ਕਰਤੱਵ ਤੇ ਮਨੁੱਖਤਾ ਦੇ ਮੁੱਲਾਂ ਨੂੰ ਜੀਵਨ ’ਚ ਅਪਣਾਉਣ ਦਾ ਮੌਕਾ ਵੀ ਹੈ। ਪ੍ਰਭਾਤ ਫੇਰੀਆਂ ਸਮਾਜ ’ਚ ਅਧਿਆਤਮਿਕ ਚੇਤਨਾ, ਆਪਸੀ ਭਾਈਚਾਰੇ ਤੇ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਅਮਰਜੀਤ ਅਮਰੀ, ਸੀਨੀਅਰ ਭਾਜਪਾ ਆਗੂ ਮੰਨੋਰੰਜਨ ਕਾਲੀਆ, ਮਨੋਜ ਅਗਰਵਾਲ, ਸੀਨਿਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੁ, ਮੰਡਲ ਪ੍ਰਧਾਨ ਇੰਜੀਨੀਅਰ ਚੰਦਨ ਰਖੇਜਾ, ਮੁਨੀਸ਼ ਨੱਡਾ, ਤਰੁਣਾ, ਰਮੇਸ਼ ਵਰਮਾ, ਹੇਮਰਾਜ, ਪਵਨ ਕੁਮਾਰ, ਰਾਜਿੰਦਰ ਸ਼ਰਮਾ, ਭੁਪਿੰਦਰ ਅਨੂ, ਜਰਨੈਲ ਸਿੰਘ ਦੀਪਲਾ ਅਤੇ ਡਿੰਪਲ ਕੁਮਾਰ ਸਮੇਤ ਕਈ ਪਤਵੰਤੇ ਵਿਅਕਤੀ ਹਾਜ਼ਰ ਰਹੇ। ਪ੍ਰੋਗਰਾਮ ਦੀ ਸਫਲਤਾ ’ਚ ਚ ਸਚਿਨ ਡਾਇਮੰਡ ਸ਼ਰਮਾ, ਡਾ. ਕੁਲਬੀਰ ਬਨਿਆਲ, ਰਾਕੇਸ਼ ਮਰਵਾਹਾ, ਸੰਜੇ ਗੁਪਤਾ, ਦਰਸ਼ਨ, ਬੂਟਾ ਸਿੰਘ, ਦਿਨੇਸ਼ ਖੁਰਾਨਾ, ਸਮੀਰ ਸ਼ਰਮਾ, ਸੰਜੀਵ ਚਾਵਲਾ ਅਤੇ ਸੰਜੀਵ ਮਹਿਤਾ ਨੇ ਅਹਿਮ ਭੂਮਿਕਾ ਨਿਭਾਈ। ਇਸ ਪ੍ਰਭਾਤ ਫੇਰੀ ਨੇ ਇਲਾਕਾ ਵਾਸੀਆਂ ਨੂੰ ਸਮਾਜਿਕ ਏਕਤਾ ਤੇ ਅਧਿਆਤਮਿਕ ਜਾਗਰੂਕਤਾ ਦਾ ਸੰਦੇਸ਼ ਦਿੱਤਾ।