ਮੋਹਨਜੀਤ ਸ਼ੇਰੋਂ ਤੇ ਗੁਲਜ਼ਾਰ ਸਿੰਘ ਕਾਂਡ ਨੇ ਪੰਜਾਬ ’ਚ ਲੋਕਤੰਤਰ ਦੇ ਕਤਲ ਨੂੰ ਬੇਨਕਾਬ ਕੀਤਾ : ਅਸ਼ੋਕ ਸਰੀਨ ਹਿੱਕੀ
-14 ਮੰਡਲਾਂ ’ਚ ਭਾਜਪਾ ਦਾ ਪ੍ਰਦਰਸ਼ਨ, ਮਾਨ ਸਰਕਾਰ ਖ਼ਿਲਾਫ਼ ਸੜਕਾਂ ਤੇ ਉਤਰੇ ਲੋਕ --ਨਸ਼ਾ ਮਾਫੀਆ ਤੇ ਮੁਲਜ਼ਮਾਂ ਨੂੰ ਸਰਕਾਰ ਦੀ ਸਰਪ੍ਰਸਤੀ, ਸੱਚ ਬੋਲਣ ਵਾਲਿਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ ਵੱਧ ਰਹੇ ਨਸ਼ੇ, ਵਿਗੜ ਰਹੀ ਕਾਨੂੰਨ-ਵਿਵਸਥਾ, ਲੋਕਤਾਂਤਰਿਕ ਹੱਕਾਂ ਦੇ ਦਮਨ ਤੇ ਮੋਹਨਜੀਤ ਸਿੰਘ ਸ਼ੇਰੋਂ ਤੇ ਗੁਲਜ਼ਾਰ ਸਿੰਘ ਵਰਗੇ ਮਾਮਲਿਆਂ ਨੂੰ ਲੈ ਕੇ ਭਾਜਪਾ ਜਲੰਧਰ ਸ਼ਹਿਰੀ ਨੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ 14 ਮੰਡਲਾਂ ’ਚ ਇਕੱਠੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ‘ਆਪ’ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਸ਼ਹਿਰ ਦੇ ਵੱਖ-ਵੱਖ ਚੌਕਾਂ ਤੇ ਬਾਜ਼ਾਰਾਂ ’ਚ ਭਾਜਪਾ ਵਰਕਰਾਂ ਨੇ ਮਾਨ ਸਰਕਾਰ ਮੁਰਦਾਬਾਦ, ਨਸ਼ਾ ਮਾਫੀਆ ਖ਼ਿਲਾਫ਼ ਕਾਰਵਾਈ ਕਰੋ, ਲੋਕਤੰਤਰ ਦਾ ਕਤਲ ਬੰਦ ਕਰੋ ਤੇ ਪੰਜਾਬ ਬਚਾਓ ਦੇ ਨਾਅਰਿਆਂ ਨਾਲ ਜ਼ੋਰਦਾਰ ਪ੍ਰਦਰਸ਼ਨ ਕੀਤਾ। ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ’ਚ ਨਸ਼ੇ, ਅਪਰਾਧ ਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਡਰਾਇਆ ਤੇ ਦਬਾਇਆ ਜਾ ਰਿਹਾ ਹੈ। ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਨਾਲ ਜੁੜੀਆਂ ਘਟਨਾਵਾਂ ਨੇ ਸੂਬੇ ਦੀ ਕਾਨੂੰਨ-ਵਿਵਸਥਾ ਤੇ ਜਮਹੂਰੀ ਹੱਕਾਂ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਲ੍ਹਾ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਪੰਜਾਬ ’ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਰਹੀ। ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਇਸ਼ਤਿਹਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਝੂਠੀ ਤਸਵੀਰ ਪੇਸ਼ ਕਰ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਹਾਲਾਤ ਜਾਰੀ ਰਹੇ ਤਾਂ 2027 ਤੱਕ ਪੰਜਾਬ ਦਾ ਬੱਚਾ-ਬੱਚਾ ਇਸ ਸਰਕਾਰ ਦੇ ਖ਼ਿਲਾਫ਼ ਸੜਕਾਂ ਤੇ ਉਤਰ ਆਵੇਗਾ। ਭਾਜਪਾ ਪੰਜਾਬ ਦੇ ਉਪ ਪ੍ਰਧਾਨ ਰਾਕੇਸ਼ ਰਾਠੌੜ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ, ਪਰ ਸਰਕਾਰ ਨੇ ਲੋਕਾਂ ਦੇ ਭਰੋਸੇ ਨੂੰ ਤੋੜ ਦਿੱਤਾ ਹੈ। ਹੁਣ ਪੰਜਾਬ ਦੀ ਜਨਤਾ ਜਵਾਬ ਮੰਗ ਰਹੀ ਹੈ। ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਕਿਹਾ ਕਿ ਪੰਜਾਬ ’ਚ ਵਪਾਰ, ਉਦਯੋਗ ਤੇ ਰੋਜ਼ਗਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਕਾਨੂੰਨ-ਵਿਵਸਥਾ ਦੀ ਸਥਿਤੀ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਆਮ ਨਾਗਰਿਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ’ਚ ਪ੍ਰਸ਼ਾਸਨਿਕ ਤੰਤਰ ਸਿਆਸੀ ਦਬਾਅ ਹੇਠ ਕੰਮ ਕਰ ਰਿਹਾ ਹੈ। ਭਾਜਪਾ ਆਗੂ ਦਿਨੇਸ਼ ਢੱਲ ਨੇ ਕਿਹਾ ਕਿ ਪੰਜਾਬ ’ਚ ਸਰਕਾਰ ਖ਼ਿਲਾਫ਼ ਬੋਲਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਲੁਧਿਆਣਾ ’ਚ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨਾਲ ਹੋਈ ਬੇਅਦਬੀ ਦੀ ਘਟਨਾ ਨੇ ਵੀ ਸੂਬੇ ਦੀ ਕਾਨੂੰਨ-ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਅਜਿਹੀਆਂ ਘਟਨਾਵਾਂ ਸਮਾਜ ਨੂੰ ਆਹਤ ਕਰਦੀਆਂ ਹਨ ਤੇ ਸਰਕਾਰ ਦੀ ਨਾਕਾਮੀ ਨੂੰ ਬੇਨਕਾਬ ਕਰਦੀਆਂ ਹਨ। --------------------- 14 ਮੰਡਲਾਂ ’ਚ ਫੁੱਟਿਆ ਲੋਕਾਂ ਦਾ ਗੁੱਸਾ ਨਾਰਥ ਵਿਧਾਨ ਸਭਾ ਦੇ ਮੰਡਲ 1 ’ਚ ਰਾਜੇਸ਼ ਕੁਮਾਰ ਮਲਹੋਤਰਾ ਤੇ ਸਨੀ ਸ਼ਰਮਾ ਦੀ ਅਗਵਾਈ ਹੇਠ ਮਕਸੂਦਾ ਚੌਕ, ਮੰਡਲ 2 ’ਚ ਕੁਲਵੰਤ ਸ਼ਰਮਾ ਤੇ ਹੈਪੀ ਦੀਵਾਨ ਦੀ ਅਗਵਾਈ ਹੇਠ ਬਾਬਾ ਸੋਢਲ ਚੌਕ, ਮੰਡਲ 3 ’ਚ ਗੁਰਪ੍ਰੀਤ ਸਿੰਘ ਵਿਕੀ ਤੇ ਹਨੀ ਕੰਬੋਜ ਤੇ ਮੰਡਲ 4 ’ਚ ਆਸ਼ੀਸ਼ ਸਹਿਗਲ ਤੇ ਅਮਿਤ ਭਾਟੀਆ ਦੀ ਅਗਵਾਈ ਹੇਠ ਅੱਡਾ ਹੁਸ਼ਿਆਰਪੁਰ ਚੌਕ ਵਿਖੇ ਪ੍ਰਦਰਸ਼ਨ ਕੀਤੇ ਗਏ। ਸੈਂਟਰਲ ਵਿਧਾਨ ਸਭਾ ਦੇ ਮੰਡਲ 5 ’ਚ ਚੰਦਨ ਰਖੇਜਾ ਤੇ ਗੋਲਡੀ ਭਾਟੀਆ, ਮੰਡਲ 6 ’ਚ ਸੰਦੀਪ ਕੁਮਾਰ ਤੇ ਗੋਲਡੀ ਭਾਟੀਆ, ਮੰਡਲ 7 ’ਚ ਪ੍ਰਦੀਪ ਕਪਾਨੀਆ ਤੇ ਅਸ਼ਵਨੀ ਭੰਡਾਰੀ ਤੇ ਮੰਡਲ 8 ’ਚ ਕਸ਼ਿਤਿਜ ਢੱਲ ਅਤੇ ਦਵਿੰਦਰ ਕਾਲੀਆ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤੇ ਗਏ। ਵੈਸਟ ਵਿਧਾਨ ਸਭਾ ਦੇ ਬਸਤੀ ਗੁਜ਼ਾਂ ਮੰਡਲ ’ਚ ਰਿਸ਼ੀ ਬਹਿਲ, ਘਾਹ ਮੰਡੀ ਮੰਡਲ ’ਚ ਅਜੈ ਠਾਕੁਰ ਤੇ ਬ੍ਰਿਜੇਸ਼ ਸ਼ਰਮਾ, ਮਾਡਲ ਹਾਊਸ ਮੰਡਲ ’ਚ ਸੋਨੂ ਚੌਹਾਨ ਤੇ ਯੋਗੇਸ਼ ਮਲਹੋਤਰਾ, ਬਸਤੀ ਬਾਵਾ ਖੇਲ ਮੰਡਲ ’ਚ ਪ੍ਰਦੀਪ ਖੁੱਲਰ ਤੇ ਭਾਰਗਵ ਨਗਰ ਮੰਡਲ ’ਚ ਗੋਲਡੀ ਭਗਤ ਤੇ ਦਵਿੰਦਰ ਲੁਬਾਣਾ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤੇ ਗਏ। ------------------------------ ਸੈਂਕੜੇ ਵਰਕਰਾਂ ਦੀ ਮੌਜੂਦਗੀ ਨੇ ਦਿੱਤਾ ਜਨ ਅੰਦੋਲਨ ਦਾ ਸੰਦੇਸ਼ ਪ੍ਰਦਰਸ਼ਨਾਂ ’ਚ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਰਵੀ ਮਹਿੰਦਰੂ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਪ੍ਰਦੇਸ਼ ਸਕੱਤਰ ਅਮਰਜੀਤ ਸਿੰਘ ਗੋਲਡੀ, ਪੁਨੀਤ ਸ਼ੁਕਲਾ, ਦਵਿੰਦਰ ਭਾਰਦਵਾਜ, ਦਰਸ਼ਨ ਲਾਲ ਭਗਤ, ਮਨਜੀਤ ਸਿੰਘ ਟੀਟੂ, ਤਰਵਿੰਦਰ ਸਿੰਘ ਸੋਈ, ਮੁਨੀਸ਼ ਬਲ, ਕੁਣਾਲ ਸ਼ਰਮਾ, ਸਨੀ ਸ਼ਰਮਾ, ਕ੍ਰਿਸ਼ਨਾ ਮਿਨੀਆ, ਵਿਜੈ ਬਾਬਾ, ਬੌਬੀ ਕਸ਼ਯਪ, ਅਜੈ ਬਬਲ, ਰਾਣੀ ਭਗਤ, ਸੁਰੇਸ਼ ਖੁਰਾਨਾ, ਗਗਨ ਭਗਤ, ਅਸ਼ੋਕ ਭਗਤ, ਐਮ.ਪੀ. ਸ਼ਰਮਾ, ਦੀਪਕ ਤਨੇਜਾ, ਅਰੁਣ ਨਾਰੰਗ, ਮਲਕੀਤ ਸਿੰਘ, ਡਾ. ਜਤਿੰਦਰ, ਡਾ. ਨਰੇਸ਼ ਠਾਕੁਰ, ਸੰਜੀਵ ਨਾਗਰਥ, ਸੰਜੀਵ ਕੁਮਾਰ, ਹੇਮੰਤ ਖੰਨਾ, ਅਨੁਜ ਸ਼ਾਰਦਾ, ਬ੍ਰਿਜ ਮੋਹਨ ਗੁਪਤਾ, ਮੁਨੀਸ਼ ਠਾਕੁਰ, ਰਾਹੁਲ ਗਰੋਵਰ, ਹੇਮੰਤ ਢੱਲ, ਹਰੀਸ਼ ਮਹਿੰਦਰੂ, ਵਿਜੈ ਚੱਢਾ, ਵੈਭਵ ਸਹਿਗਲ, ਵਿਸ਼ੂ ਖੰਨਾ, ਸਤਪਾਲ ਬਠਲਾ, ਰਾਮਨਾਥ ਕਪੂਰ, ਰਮਨ ਪਰਾਸ਼ਰ, ਅਸ਼ਵਨੀ ਖੰਨਾ, ਜੋਤੀ ਸਰੀਨ ਸਮੇਤ ਸੈਂਕੜੇ ਭਾਜਪਾ ਵਰਕਰ ਮੌਜੂਦ ਸਨ।