ਹਰੇਕ ਨਾਗਰਿਕ ਨੂੰ ਵਿਕਸਿਤ ਭਾਰਤ ਸੰਕਲਪ ਨਾਲ ਜੁੜਨਾ ਚਾਹੀਦੈ : ਹੁਰੀਆ
ਮੋਦੀ ਦੀ 25 ਸਾਲਾਂ ਦੀ ਰਾਸ਼ਟਰ ਸੇਵਾ ਨੇ ਬਦਲੀ ਭਾਰਤ ਦੀ ਤਸਵੀਰ, ਹੁਣ ਵਿਕਸਿਤ ਭਾਰਤ ਦੀ ਵਾਰੀ : ਯਜਿਤ ਹੁਰੀਆ
Publish Date: Fri, 09 Oct 2026 07:51 PM (IST)
Updated Date: Fri, 09 Oct 2026 07:53 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ ਸਪੋਰਟਸ ਸੈੱਲ, ਪੰਜਾਬ ਪ੍ਰਦੇਸ਼ ਦੇ ਸਾਬਕਾ ਜਨਰਲ ਸਕੱਤਰ ਯਜਿਤ ਹੁਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲਾਂ ਦੀ ਸੇਵਾ ਯਾਤਰਾ ਰਾਸ਼ਟਰ ਸੇਵਾ, ਸੁਸ਼ਾਸਨ ਤੇ ਜਨ-ਕਲਿਆਣ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਪ੍ਰੇਰਣਾਦਾਇਕ ਮਿਸਾਲ ਹੈ। ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਉਨ੍ਹਾਂ ਨੇ ਹਮੇਸ਼ਾ ਰਾਸ਼ਟਰ ਹਿੱਤ ਨੂੰ ਸਭ ਤੋਂ ਉੱਪਰ ਰੱਖਿਆ ਹੈ। ਹੁਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ‘ਵਿਕਸਿਤ ਭਾਰਤ’ ਦਾ ਸੰਕਲਪ ਅੱਜ ਦੇਸ਼ ਦੇ ਕਰੋੜਾਂ ਲੋਕਾਂ ਦਾ ਸੰਕਲਪ ਬਣ ਚੁੱਕਾ ਹੈ। ਸਾਲ 2047 ਤੱਕ ਭਾਰਤ ਨੂੰ ਵਿਕਸਿਤ, ਆਤਮਨਿਰਭਰ, ਖੁਸ਼ਹਾਲ, ਸੁਰੱਖਿਅਤ ਤੇ ਵਿਸ਼ਵ ਦੀ ਅਗਵਾਈ ਕਰਨ ਵਾਲੀ ਤਾਕਤ ਬਣਾਉਣ ਲਈ ਨੌਜਵਾਨਾਂ ਲਈ ਨਵੇਂ ਮੌਕੇ, ਕਿਸਾਨਾਂ ਦੀ ਖੁਸ਼ਹਾਲੀ, ਮਹਿਲਾ ਸਸ਼ਕਤੀਕਰਨ, ਗਰੀਬਾਂ ਦਾ ਉਥਾਨ, ਗੁਣਵੱਤਾ ਭਰੀ ਸਿੱਖਿਆ, ਬਿਹਤਰ ਸਿਹਤ ਸਹੂਲਤਾਂ ਤੇ ਆਧੁਨਿਕ ਬੁਨਿਆਦੀ ਢਾਂਚਾ ਯਕੀਨੀ ਬਣਾਉਣਾ ਜ਼ਰੂਰੀ ਹੈ। ਮੋਦੀ ਦੀ 25 ਸਾਲਾਂ ਦੀ ਰਾਸ਼ਟਰ ਸੇਵਾ ਨੇ ਦੇਸ਼ ਵਾਸੀਆਂ ’ਚ ਵਿਸ਼ਵਾਸ ਪੈਦਾ ਕੀਤਾ ਹੈ। ਹੁਣ ਹਰ ਨਾਗਰਿਕ ਨੂੰ ਵਿਕਸਿਤ ਭਾਰਤ ਦੇ ਇਸ ਮਹਾਨ ਸੰਕਲਪ ਨਾਲ ਜੁੜ ਕੇ ਰਾਸ਼ਟਰ ਨਿਰਮਾਣ ’ਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।