ਸਚਿਨ ਪਾਇਲਟ ਨੂੰ ਮਿਲੇ ਵਿਧਾਇਕ ਪਰਗਟ ਸਿੰਘ ਸਚਿਨ ਪਾਇਲਟ ਨੂੰ ਮਿਲੇ ਵਿਧਾਇਕ ਪਰਗਟ ਸਿੰਘ, ਦਿੱਤੀਆਂ ਸ਼ੁਭਕਾਮਨਾਵਾਂ
Publish Date: Wed, 09 Sep 2026 08:40 PM (IST)
Updated Date: Wed, 09 Sep 2026 08:43 PM (IST)
-ਕਿਹਾ-ਨਵੀਂ ਦਿਸ਼ਾ ਤੇ ਊਰਜਾ ਨਾਲ ਪੰਜਾਬ ਕਾਂਗਰਸ ਬਣੇਗੀ ਲੋਕਾਂ ਦੀ ਮਜ਼ਬੂਤ ਆਵਾਜ਼ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨਾਲ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਅਹਿਮ ਮੀਟਿੰਗ ਸੁਖਾਵੇਂ ਮਾਹੌਲ ’ਚ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਮਿਲਣ ਤੇ ਪਰਗਟ ਸਿੰਘ ਨੇ ਗਰਮਜੋਸ਼ੀ ਨਾਲ ਮੁਬਾਰਕਬਾਦ ਦਿੱਤੀ ਤੇ ਗੁਲਦਸਤਾ ਭੇਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੁਲਾਕਾਤ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ, ਪਾਰਟੀ ਸੰਗਠਨ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨ ਤੇ ਆਗਾਮੀ ਸਿਆਸੀ ਰਣਨੀਤੀਆਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ------------------- ਪਾਰਟੀ ਮਜ਼ਬੂਤੀ ਤੇ ਇਕਜੁੱਟਤਾ ਨਾਲ ਮੈਦਾਨ ’ਚ ਨਿਤਰੇਗੀ ਮੁਲਾਕਾਤ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਚਿਨ ਪਾਇਲਟ ਦੀ ਅਗਵਾਈ, ਵਿਸ਼ਾਲ ਸੰਗਠਨਾਤਮਕ ਤਜਰਬੇ ਤੇ ਗਤੀਸ਼ੀਲ ਸੋਚ ਨਾਲ ਪੰਜਾਬ ਕਾਂਗਰਸ ਨੂੰ ਇਕ ਨਵੀਂ ਦਿਸ਼ਾ ਤੇ ਨਵੀਂ ਊਰਜਾ ਮਿਲੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ’ਚ ਇਕ ਮਜ਼ਬੂਤ, ਸੁਹਿਰਦ ਤੇ ਪੂਰੀ ਤਰ੍ਹਾਂ ਇਕਜੁੱਟ ਟੀਮ ਵਜੋਂ ਮੈਦਾਨ ’ਚ ਨਿੱਤਰੇਗੀ। ----------------------- ਜਨਤਾ ਦੇ ਮੁੱਦਿਆਂ ਤੇ ਡਟਣ ਦਾ ਅਹਿਦ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਕਾਂਗਰਸ ਪਾਰਟੀ ਹਮੇਸ਼ਾ ਵਚਨਬੱਧ ਰਹੀ ਹੈ। ਨਵੀਂ ਲੀਡਰਸ਼ਿਪ ਦੀ ਦੇਖ-ਰੇਖ ਹੇਠ ਪਾਰਟੀ ਸੂਬੇ ਦੇ ਕਿਸਾਨਾਂ, ਨੌਜਵਾਨਾਂ, ਵਪਾਰੀਆਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੋਰ ਵੀ ਬੁਲੰਦ ਆਵਾਜ਼ ਨਾਲ ਚੁੱਕੇਗੀ। ਪਾਰਟੀ ਦਾ ਹਰ ਵਰਕਰ ਤੇ ਆਗੂ ਇੱਕਜੁੱਟ ਹੋ ਕੇ ਲੋਕਾਂ ਦੇ ਦੁੱਖ-ਦਰਦ ’ਚ ਸ਼ਾਮਲ ਹੋਵੇਗਾ ਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਜਨਤਾ ਅੱਗੇ ਬੇਨਕਾਬ ਕਰੇਗਾ। ਸਚਿਨ ਪਾਇਲਟ ਨੇ ਵੀ ਪੰਜਾਬ ਦੇ ਆਗੂ ਵਿਧਾਇਕ ਪਰਗਟ ਸਿੰਘ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੰਜਾਬ ਕਾਂਗਰਸ ਦੇ ਹਰ ਵਰਕਰ ਤੇ ਲੀਡਰਸ਼ਿਪ ਨਾਲ ਮਿਲ ਕੇ ਪਾਰਟੀ ਨੂੰ ਬੁਲੰਦੀਆਂ ਤੇ ਲੈ ਜਾਣ ਲਈ ਦਿਨ-ਰਾਤ ਮਿਹਨਤ ਕਰਨਗੇ।