- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਲਗਾ ਵਿਖੇ 77 ਕਰੋੜ ਦੀ ਲਾਗਤ ਨਾਲ ਵਾਟਰ ਟ੍ਰੀਟਮੈਂਟ ਪਲਾਟ ਦਾ ਰੱਖਿਆ ਨੀਂਹ ਪੱਥਰ - ਐੱਮਐੱਲਏ ਇੰਦਰਜੀਤ ਕੌਰ ਮਾਨ

ਰੇਸ਼ਮ ਲਾਲ, ਪੰਜਾਬੀ ਜਾਗਰਣ, ਬਿਲਗਾ
ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋ ਇਤਿਹਾਸਕ ਨਗਰ ਬਿਲਗਾ ਵਿਖੇ 13.77 ਕਰੋੜ ਦੀ ਲਾਗਤ ਨਾਲ ਨਵੇਂ ਲਗਾਏ ਜਾ ਰਹੇ 2 ਐੱਮਐੱਲਡੀ ਸਮਰੱਥਾ ਦੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਕੰਮ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ। ਜਲੰਧਰ ਤੋਂ ਬਾਅਦ ਇਹ ਦੂਸਰਾ ਵਾਟਰ ਟ੍ਰੀਟਮੈਂਟ ਪਲਾਂਟ ਇੱਥੇ ਲੱਗ ਰਿਹਾ ਹੈ। ਇਸ ਰਾਹੀ ਬਿਲਗਾ ਸ਼ਹਿਰ ਵਾਸੀਆਂ ਨੂੰ ਨਹਿਰੀ ਪਾਣੀ ਸਪਲਾਈ ਦੀ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ। ਬੀਬੀ ਮਾਨ ਨੇ ਆਖਿਆ ਕਿ ਇਸ ਪਾਣੀ ਨੂੰ ਵਰਤਣ ਨਾਲ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ’ਚ ਸੁਧਾਰ ਹੋਵੇਗਾ। 18 ਮਹੀਨਿਆਂ ’ਚ ਇਹ ਪ੍ਰੋਜੈਕਟ ਮੁਕੰਮਲ ਹੋਵੇਗਾ। ਬੀਬੀ ਮਾਨ ਨੇ ਦੱਸਿਆ ਕਿ ਬਿਲਗਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਗਲੀਆਂ ’ਚ ਵਾਟਰ ਸਪਲਾਈ ਲਾਈਨ ਨਹੀਂ ਪਾਈ ਗਈ ਸੀ, ਉੱਥੇ 4.20 ਕਿੱਲੋਮੀਟਰ ਵਾਟਰ ਸਪਲਾਈ ਅਮਰੁਤ-2 ਸਕੀਮ ਅਧੀਨ, 101.73 ਲੱਖ ਰੁਪਏ ਦੀ ਲਾਗਤ ਨਾਲ ਇਹ ਪਾਈ ਗਈ ਹੈ। ਚਿਰੋਕਣੀ ਮੰਗ ਨੂੰ ਮਾਨ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਹਲਕੇ ਅੰਦਰ ਲੋਕਾਂ ਨੂੰ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਵਾਟਰ ਸਪਲਾਈ ਐਂਡ ਸੀਵਰੇਜ ਵਿਭਾਗ ਦੇ ਐਕਸੀਅਨ ਮਨਿੰਦਰ ਸਿੰਘ, ਜੇਈ ਸੁਨੀਲ ਕੁਮਾਰ, ‘ਆਪ’ ਵਰਕਰ ਜਸਵੀਰ ਸਿੰਘ ਸੰਗੋਵਾਲ ਚੇਅਰਮੈਨ, ਪ੍ਰਧਾਨ ਗੁਰਨਾਮ ਸਿੰਘ, ਨਿਰਮਲ ਸਿੰਘ ਮੁਆਈ, ਬੰਟੀ ਖੋਖੇਵਾਲ, ਗੁਰਦੇਵ ਸਿੰਘ ਦੇਬੀ, ਬਲਵੀਰ ਸਿੰਘ ਪੁਆਦੜਾ, ਬਲਜੀਤ ਸਿੰਘ ਪੁਆਦੜਾ, ਰਣਜੋਧ ਸਿੰਘ ਔਜਲਾ, ਬਲਜੀਤ ਸਿੰਘ ਔਜਲਾ, ਜਪਿੰਦਰ ਸਿੰਘ, ਬਲਵੀਰ ਸਿੰਘ, ਹਰਜਿੰਦਰ ਸਿੰਘ ਗੁੰਮਟਾਲੀ, ਜੋਗਾ ਸਿੰਘ ਉੱਪਲ, ਕੌਂਸਲਰ ਬਲਰਾਜ ਕੌਰ, ਕੌਂਸਲਰ ਬਲਵੀਰ ਕੌਰ,ਨਰੇਸ਼ ਕੁਮਾਰ ਮਹੇ, ਬਲਾਕ ਪ੍ਰਧਾਨ ਸਾਹਿਲ ਅਰੋੜਾ,ਚੇਅਰਮੈਨ ਜੋਤੀ ਖਾਨ, ਲਵ ਕੁਮਾਰ, ਜਸ਼ਨ ਸਮਰਾ, ਨਰਿੰਦਰ ਕੈਂਥ, ਅਮਰਦੀਪ ਬੰਟੀ, ਅਮਨ ਤੇਜੀ, ਬਾਬਾ ਹਮਰਾਜ, ਸੰਦੀਪ ਗੁੰਮਟਾਲਾ, ਜੋਤੀ ਮੁਆਈ, ਜਸਵਿੰਦਰ ਸਿੰਘ ਰਾਣਾ, ਕਾਮਰੇਡ ਕ੍ਰਿਸ਼ਨ ਸਿੰਘ ਆਦਿ ਹਾਜ਼ਰ ਸਨ।