ਫੂਡ ਵਿਭਾਗ ਦੀ ਅਣਦੇਖੀ ਬਣੀ ਜਾਨ ਦਾ ਖੌਅ
ਨੂਰਮਹਿਲ ’ਚ ਢਾਬਿਆਂ ’ਚ ਰਸੋਈ ਗੈਸ ਦੀ ਦੁਰਵਰਤੋਂ
Publish Date: Mon, 16 Feb 2026 09:24 PM (IST)
Updated Date: Mon, 16 Feb 2026 09:27 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਨੂਰਮਹਿਲ ਮੰਡੀ ਰੋਡ ’ਤੇ ਸਥਿਤ ਅਤੇ ਆਲੇ-ਦੁਆਲੇ ਦੇ ਖੁੱਲ੍ਹੇ ਢਾਬਿਆਂ ’ਚ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਰਸੋਈ ਗੈਸ ਰੱਖੀ ਗਈ ਹੈ। ਜਾਣਕਾਰੀਆਂ ਅਨੁਸਾਰ ਕਈ ਢਾਬੇ ਦੇ ਮਾਲਕਾਂ ਨੇ ਬਿਜਲੀ ਦੇ ਖੰਭਿਆਂ ਤੇ ਟਰਾਂਸਫਾਰਮਰਾਂ ਨੇੜੇ ਸਿਲੰਡਰ ਰੱਖੇ ਹੋਏ ਹਨ, ਜਿਸ ਨਾਲ ਵੱਡੇ ਹਾਦਸੇ ਦਾ ਖਤਰਾ ਬਣਿਆ ਹੈ। ਇਸ ਬਾਵਜੂਦ ਫੂਡ ਸਪਲਾਈ ਮਹਿਕਮੇ ਨੇ ਇਨ੍ਹਾਂ ਢਾਬਿਆਂ ’ਤੇ ਨਜ਼ਰ ਨਹੀਂ ਰੱਖੀ। ਜਦੋਂ ਫੂਡ ਸਪਲਾਈ ਇੰਸਪੈਕਟਰ ਮਨਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਢਾਬਿਆਂ ’ਤੇ ਜਲਦੀ ਕਾਰਵਾਈ ਕੀਤੀ ਜਾਵੇਗੀ।