- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਮਹੀਨੇ ਪਹਿਲਾਂ ਕਿਰਾਏ ਦੇ ਮਕਾਨ ’ਚ ਰਹਿਣ ਆਈ ਇਕ ਨਾਬਾਲਗ ਨਾਲ ਗੁਆਂਢੀ ਨੌਜਵਾਨ ਨੇ ਜਬਰ-ਜਨਾਹ ਕੀਤਾ। ਪੁਲਿਸ ਨੇ ਨਾਬਾਲਗ ਲੜਕੀ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਦੋ ਮਹੀਨੇ ਪਹਿਲਾਂ ਕਿਰਾਏ ਦੇ ਮਕਾਨ ’ਚ ਰਹਿਣ ਆਈ ਇਕ ਨਾਬਾਲਗ ਨਾਲ ਗੁਆਂਢੀ ਨੌਜਵਾਨ ਨੇ ਜਬਰ-ਜਨਾਹ ਕੀਤਾ। ਪੁਲਿਸ ਨੇ ਨਾਬਾਲਗ ਲੜਕੀ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਏਸੀਪੀ ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਇਕ ਨਾਬਾਲਗਾ ਨੇ ਮਾਂ ਨਾਲ ਥਾਣੇ ਆ ਕੇ ਬਿਆਨ ਦਿੱਤੇ ਸਨ ਕਿ ਨਾਬਾਲਗ ਲੜਕੀ ਜਿਸ ਦੀ ਉਮਰ 14 ਸਾਲ ਦੇ ਕਰੀਬ ਹੈ, ਦੀ ਦੋਸਤੀ ਗੁਆਂਢ ’ਚ ਰਹਿੰਦੇ ਇਕ ਨੌਜਵਾਨ ਨਾਲ ਹੋ ਗਈ।
ਇਕ ਦਿਨ ਰਾਤ 12-01 ਵਜੇ ਦੇ ਕਰੀਬ ਉਸ ਨੌਜਵਾਨ ਨੇ ਲੜਕੀ ਨੂੰ ਆਪਣੇ ਘਰ ਬੁਲਾ ਲਿਆ ਤੇ ਉਸ ਨਾਲ ਜਬਰ-ਜਨਾਹ ਕੀਤਾ। ਲੜਕੀ ਨੇ ਇਹੀ ਗੱਲ ਘਰ ਆ ਕੇ ਮਾਂ ਨੂੰ ਦੱਸੀ, ਜਿਸ ਤੋਂ ਬਾਅਦ ਦੋਵੇਂ ਥਾਣੇ ਪਹੁੰਚੇ ਤੇ ਬਿਆਨ ਦਰਜ ਕਰਵਾਏ। ਏਸੀਪੀ ਭਾਟੀਆ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੇ ਬਿਆਨਾਂ ’ਤੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ ਤੇ ਉਸ ਦੀ ਤਲਾਸ਼ ’ਚ ਪੁਲਿਸ ਲਗਾਤਾਰ ਛਾਪਾਮਾਰੀ ਕਰ ਰਹੀ ਹੈ।