ਧੁੰਦ ਕਾਰਨ ਦੁੱਧ ਵਾਲਾ ਟੈਂਕਰ ਪਲਟਿਆ
ਧੁੰਦ ਕਾਰਨ ਦੁੱਧ ਵਾਲਾ ਟੈਂਕਰ ਪਲਟਿਆ
Publish Date: Mon, 19 Jan 2026 07:51 PM (IST)
Updated Date: Mon, 19 Jan 2026 07:54 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਰਾਸ਼ਟਰੀ ਮਾਰਗ ਸਥਿਤ ਪਿੰਡ ਗਿੱਦੜ ਪਿੰਡੀ ਦੇ ਨੇੜੇ ਦੁੱਧ ਵਾਲਾ ਟੈਂਕਰ ਉਲਟ ਗਿਆ ਤੇ ਸਾਰਾ ਦੁੱਧ ਡੁੱਲ੍ਹ ਗਿਆ ਪ੍ਰੰਤੂ ਚਾਲਕ ਸਮੇਤ ਉਸ ਦੇ ਹੈਲਪਰ ਦਾ ਵੀ ਬਚਾਅ ਰਿਹਾ। ਜਾਣਕਾਰੀ ਦਿੰਦਿਆਂ ਟੈਂਕਰ ਦੇ ਮਾਲਕ ਰਾਜ ਕੁਮਾਰ ਵੱਲੋਂ ਦੱਸਿਆ ਗਿਆ ਕਿ ਉਕਤ ਟੈਂਕਰ ਰਾਜਸਥਾਨ ਤੋਂ ਦੁੱਧ ਲੈ ਕੇ ਆ ਰਿਹਾ ਸੀ। ਪਿੰਡ ਗਿੱਦੜਪਿੰਡੀ ਤੋਂ ਥੋੜ੍ਹਾ ਹੀ ਅੱਗੇ ਆਇਆ ਸੀ ਕਿ ਸੰਘਣੀ ਧੁੰਦ ਹੋਣ ਕਰਕੇ ਜਸਵੀਰ ਸਿੰਘ ਡਰਾਈਵਰ ਸੜਕ ਦਾ ਮੋੜ ਨਹੀਂ ਦੇਖ ਸਕਿਆ ਤੇ ਗੱਡੀ ਖੱਬੇ ਪਾਸੇ ਵੱਲ ਉਲਟ ਕੇ ਖ਼ਤਾਨਾਂ ’ਚ ਜਾ ਡਿੱਗੀ। ਗੱਡੀ ਦੇ ਮਾਲਕ ਨੇ ਕਿਹਾ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।