- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡੇ ਆਪਣੇ ਰੂਲ,, ਸਾਡੇ ਆਪਣੇ ਅਸੂਲ…

ਆਪਣੀ ਸਹੂਲਤ ਪਿੱਛੇ ਰਾਹਗੀਰਾਂ ਨੂੰ ਕੀਤਾ ਜਾਂਦਾ ਹੈ ਹਰ ਰੋਜ਼ ਪਰੇਸ਼ਾਨ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ
ਇਹ ਕਹਾਵਤ ਇਵੇਂ ਹੀ ਨਹੀਂ ਬਣੀ ਹੈ ਕਿ ਜਿਸ ਦੇ ਪੱਲੇ ਦਾਣੇ ਉਸ ਦੇ ਕਮਲੇ ਵੀ ਸਿਆਣੇ, ਅੱਜ ਜਿਸ ਦੇ ਪੱਲੇ ਚਾਰ ਪੈਸੇ ਹਨ ਤੇ ਉਹ ਕਿਸੇ ਤਰ੍ਹਾਂ ਦਾ ਕੋਈ ਨਿਯਮ ਨਹੀਂ ਮੰਨਦਾ। ਇਹੋ ਹਾਲ ਸ਼ਹਿਰ ’ਚ ਦੁੱਧ ਦੀ ਸਪਲਾਈ ਦੇਣ ਵਾਲੀ ਇੱਕ ਪ੍ਰਮੁੱਖ ਕੰਪਨੀ ਦੀਆਂ ਗੱਡੀਆਂ ਚਲਾਉਣ ਵਾਲੇ ਡਰਾਈਵਰਾਂ ਦਾ ਵੀ ਹੈ, ਜੋ ਆਪਣੇ ਦੁਕਾਨਦਾਰ ਨੂੰ ਦੁੱਧ ਦੀ ਸਪਲਾਈ ਦੇਣ ਲਈ ਸਾਰੇ ਰਾਹਗੀਰਾਂ ਨੂੰ ਤੇ ਪਰੇਸ਼ਾਨ ਕਰਦੇ ਹੀ ਹਨ ਸਾਰਾ ਰਸਤਾ ਰੋਕ ਕੇ ਟ੍ਰੈਫਿਕ ਵੀ ਜਾਮ ਕਰਦੇ ਹਨ ਤੇ ਇਹ ਨਜ਼ਾਰਾ ਹਰ ਰੋਜ਼ ਸੈਂਟਰਲ ਟਾਊਨ ਤੇ ਮਾਡਲ ਹਾਊਸ ਦੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਸੜਕ ’ਤੇ, ਮਖਦੂਮਪੁਰਾ ਅਤੇ ਹੋਰ ਥਾਵਾਂ ’ਤੇ ਵੇਖਣ ਨੂੰ ਮਿਲਦਾ ਹੈ, ਜਿੱਥੇ ਰੋਜ਼ ਦੁੱਧ ਦੀ ਸਪਲਾਈ ਦੇਣ ਲਈ ਟਰੱਕ ਆਉਂਦਾ ਹੈ ਤੇ ਉਸ ਦੇ ਡਰਾਈਵਰ ਅਤੇ ਸਹਾਇਕ ਟਰੱਕ ਨੂੰ ਆਪਣੀ ਸਹੂਲਤ ਲਈ ਪੂਰੀ ਸੜਕ ਦਾ ਰਸਤਾ ਰੋਕ ਕੇ ਖੜ੍ਹਾ ਕਰਦੇ ਹਨ ਤੇ ਦੁੱਧ ਦੀ ਸਪਲਾਈ ਦਿੰਦੇ ਹਨ।
ਟ੍ਰੈਫਿਕ ਜਾਮ ਹੋਣ ਕਰਕੇ ਕਈ ਵਾਰ ਰਾਹਗੀਰ ਇਸ ਗੱਲ ਦਾ ਵਿਰੋਧ ਵੀ ਕਰ ਚੁੱਕੇ ਹਨ ਪਰ ਇਨ੍ਹਾਂ ’ਤੇ ਇਸ ਗੱਲ ਦਾ ਭੋਰਾ ਵੀ ਅਸਰ ਨਹੀਂ ਹੁੰਦਾ ਹੈ। ਇਨ੍ਹਾਂ ਇਲਾਕਿਆਂ ’ਚ ਮਿਲੇ ਕੁੱਝ ਲੋਕਾਂ ਰਾਜੇਸ਼ ਕੁਮਾਰ, ਅਜੇ ਕੁਮਾਰ, ਮਲਕੀਤ ਸਿੰਘ, ਗੁਰਮਿੰਦਰ ਸਿੰਘ ਨੇ ਦੱਸਿਆ ਕਿ ਹਰ ਰੋਜ ਸ਼ਾਮ ਤਕਰੀਬਨ 4 ਵਜੇ ਤੋਂ 5 ਵਜੇ ਦੇ ਵਿਚਕਾਰ ਸ਼ਹਿਰ ਦੀਆਂ ਕਈ ਥਾਵਾਂ ’ਤੇ ਤੰਗ ਬਾਜ਼ਾਰਾਂ ਜਿੱਥੇ ਦੁੱਧ ਦੀ ਸਪਲਾਈ ਹੁੰਦੀ ਹੈ ਤੇ ਹਰ ਰੋਜ਼ ਇਨ੍ਹਾਂ ਵਲੋਂ ਟਰੱਕ ਇਸੇ ਤਰ੍ਹਾਂ ਹੀ ਪੂਰਾ ਰਸਤਾ ਰੋਕ ਕੇ ਖੜ੍ਹੇ ਕੀਤੇ ਜਾਂਦੇ ਹਨ ਤੇ ਹਰ ਰੋਜ਼ ਲੋਕ ਜਾਮ ਕਰਕੇ ਜਾਂ ਫਿਰ ਲਾਂਘੇ ਨੂੰ ਲੈ ਕੇ ਪ੍ਰੇਸ਼ਾਨ ਹੁੰਦੇ ਹਨ, ਪਰ ਸ਼ਾਇਦ ਇਨ੍ਹਾਂ ਦੇ ਪਿੱਛੇ ਦੀ ਵੱਡੀ ਪਹੁੰਚ ਅਤੇ ਪੈਸੇ ਦੀ ਤਾਕਤ ਕਰਕੇ ਇਨ੍ਹਾਂ ਗੱਡੀਆਂ ਦੇ ਡਰਾਈਵਰ ਕਿਸੇ ਦੀ ਨਹੀਂ ਮੰਨਦੇ ਤੇ ਤਰੀਕੇ ਨਾਲ ਕਦੇ ਵੀ ਗੱਡੀ ਨਹੀਂ ਖੜ੍ਹੀ ਕਰਦੇ ਇਸ ਪਿੱਛੇ ਮਾਲਕਾਂ ਦਾ ਕੋਈ ਕਸੂਰ ਨਹੀਂ ਹੁੰਦਾ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਹੈ ਕਿ ਉਨ੍ਹਾਂ ਦੀਆਂ ਗੱਡੀਆਂ ਦੇ ਡਰਾਈਵਰ ਬਾਹਰ ਕਿਸ ਤਰ੍ਹਾਂ ਗੱਡੀ ਚਲਾਉਂਦੇ ਹਨ ਤੇ ਖੜ੍ਹੀ ਕਰਦੇ ਹਨ ਤੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਣ ਵਾਲੇ ਲੋਕਾਂ ਨਾਲ ਉਨ੍ਹਾਂ ਦਾ ਵਤੀਰਾ ਕੀ ਹੁੰਦਾ ਹੈ।
ਅੱਜ ਤੱਕ ਕਿਸੇ ਵੀ ਟਰੈਫ਼ਿਕ ਪੁਲਿਸ ਵਾਲਿਆਂ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਤੰਗ ਬਾਜ਼ਾਰਾਂ ’ਚ ਇਨ੍ਹਾਂ ਭਾਰੀ ਵਾਹਨਾਂ ਦੀ ਐਂਟਰੀ ਬੰਦ ਕੀਤੀ ਜਾਂਦੀ ਹੈ ਤੇ ਨਾ ਹੀ ਇਨ੍ਹਾਂ ਦਾ ਚਲਾਨ ਕੱਟਿਆ ਜਾਂਦਾ ਹੈ। ਲੋਕਾਂ ਨੇ ਟਰੈਫ਼ਿਕ ਪੁਲਿਸ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਪਾਸੇ ਵੀ ਧਿਆਨ ਦਿੱਤਾ ਜਾਵੇ ਤੇ ਇਨ੍ਹਾਂ ਦੀਆਂ ਮਨਮਰਜ਼ੀਆਂ ਨੂੰ ਰੋਕਿਆ ਜਾਵੇ।