- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਪਕ ਬਾਲੀ ਦੀ ਕੈਂਟ ਹਲਕੇ ਦੇ ਕੋਂਸਲਰਾਂ ਤੇ ਅਧਿਕਾਰੀਆਂ ਨਾਲ ਵਿਕਾਸ ਕੰਮਾਂ ਬਾਰੇ ਮੀਟਿੰਗ

4 ਦੀ ਲੀਡ ਲਗਾਓ ਜੀ)
-ਵਾਰਡਾਂ ’ਚ ਚਲ ਰਹੇ ਵਿਕਾਸ ਕੰਮਾਂ ਦੀ ਢਿੱਲੀ ਰਫਤਾਰ ’ਤੇ ਜਤਾਈ ਨਾਰਾਜ਼ਗੀ ਤੇ ਸੀਵਰੇਜ ਸਮੱਸਿਆ ਹੱਲ ਕਰਨ ਦੀ ਕੀਤੀ ਮੰਗ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਅਤੇ ‘ਆਪ’ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਦੇ ਬਾਅਦ ਕੈਂਟ ਹਲਕੇ ਇੰਚਾਰਜ ਅਤੇ ਪਾਰਟੀ ਉਮੀਦਵਾਰ ਦੀਪਕ ਬਾਲੀ ਨੇ ਬੁੱਧਵਾਰ ਨੂੰ ਨਗਰ ਨਿਗਮ ਵਿਖੇ ਮੇਅਰ ਦੇ ਮੀਟਿੰਗ ਹਾਲ ’ਚ ਕੈਂਟ ਹਲਕੇ ਦੇ ਕੌਂਸਲਰਾਂ, ਨਿਗਮ, ਲੋਕ ਨਿਰਮਾਣ, ਹਾਉਸਿੰਗ ਬੋਰਡ ਤੇ ਪੰਜਾਬ ਸਟੇਟ ਪਾਵਰਕਾਮ ਦੇ ਅਧਿਕਾਰੀ ਸ਼ਾਮਲ ਹੋਏ।
ਮੀਟਿੰਗ ’ਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਕੈਂਟ ਹਲਕੇ ’ਚ ਜਿਹੜੇ ਵਿਕਾਸ ਕੰਮ ਚਲ ਰਹੇ ਹਨ, ਦੀ ਰਫਤਾਰ ਤੇਜ਼ ਕੀਤੀ ਜਾਵੇ ਤੇ ਜਿਹੜੇ ਸ਼ੁਰੂ ਨਹੀ ਹੋ ਸਕੇ, ਨੂੰ ਸ਼ੁਰੂ ਕੀਤਾ ਜਾਏ। ਜਿਹੜੇ ਠੇਕੇਦਾਰਾਂ ਦੇ ਕੰਮਾਂ ਦੀ ਰਫਤਾਰ ਢਿੱਲੀ ਨੂੰ ਤੇਜ਼ੀ ਨਾਲ ਕਰਨ ਦੀ ਹਦਾਇਤ ਕਰਨ ਲਈ ਕਿਹਾ ਗਿਆ। ਉਕਤ ਮੀਟਿੰਗ ਜਿਹੜੀ ਕਿ ਲਗਪਗ 4 ਘੰਟੇ ਤ਼ਕ ਜਾਰੀ ਰਹੀ। ਖਾਸ ਤੌਰ ’ਤੇ ਵਿਕਾਸ ਕੰਮਾਂ ’ਤੇ ਚਰਚਾ ਹੋਈ ਅਤੇ ਕਿਹਾ ਗਿਆ ਕਿ ਸਮਾਂ ਘਟ ਹੈ ਅਤੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਜਿਹੜੇ ਵਿਕਾਸ ਕੰਮ ਰਹਿੰਦੇ ਹਨ, ਨੂੰ ਸ਼ੁਰੂ ਕਰਾਇਆ ਜਾਏ ਤਾਂ ਜੋ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਕੰਮ ਚਲਦੇ ਰਹਿਣ।
ਛਾਉਣੀ ਹਲਕੇ ’ਚ 11 ਪਿੰਡ ਵੀ ਨਵੇਂ ਸ਼ਾਮਲ ਹੋ ਚੁੱਕੇ ਹਨ, ਜਿੱਥੇ ਵਿਕਾਸ ਕੰਮ ਹੋਣੇ ਹਨ ਤੇ ਉਥੇ ਵਧੇਰੇ ਧਿਆਨ ਦੇਣ ਤੇ ਜ਼ੋਰ ਦਿੱਤਾ ਗਿਆ। ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਤੋਂ ਇਲਾਵਾ ਕੈਂਟ ਹਲਕੇ ਦੇ ਕੋਂਸਲਰਾਂ ਮਿੰਟੂ ਜੁਨੇਜਾ, ਮਨਜੀਤ ਕੌਰ ਦਾਦਰਾ, ਰਾਜੇਸ਼ ਭੱਟੀ, ਅਨੂਪ ਕੌਰ,ਐਚਪੀ ਸਿੰਘ, ਪੁਰਨੀਤ ਸਿੰਘ, ਮੌਂਟੂ ਸਭਰਵਾਲ ਇੰਦਰਜੀਤ ਸੋਨੂ ਅਤੇ ਕਿਰਪਾਲ ਸਿੰਘ ਪਾਲੀ ਆਦਿ ਸ਼ਾਮਲ ਸਨ। ਮੀਟਿੰਗ ’ਚ ਕੌਂਸਲਰਾਂ ਨੇ ਆਪੋ-ਆਪਣੇ ਵਾਰਡਾਂ ’ਚ ਚਲ ਰਹੇ ਵਿਕਾਸ ਕੰਮਾਂ ਦੀ ਢਿੱਲੀ ਰਫਤਾਰ ਤੇ ਨਰਾਜ਼ਗੀ ਜਤਾਈ ਅਤੇ ਸੀਵਰੇਜ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ। ਕਈ ਮੁੱਦਿਆਂ ਤੇ ਵਿਚਾਰ ਕੀਤਾ ਗਿਆ। ਮੀਟਿੰਗ ’ਚ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ, ਸੰਯੁਕਤ ਕਮਿਸਨਰ ਡਾ: ਮਨਦੀਪ ਕੌਰ, ਬੀਐਂਡਆਰਬ ਦੇ ਐੱਸਈ ਰਜਨੀਸ਼ ਡੋਗਰਾ, ਐਕਸੀਅਨ ਰਾਮ ਪਾਲ, ਲੋਕ ਨਿਰਮਾਣ ਦੇ ਇੰਜੀਨੀਅਰ ਤੇ ਪਾਵਰਕਾਮ ਨਿਗਮ ਦੇ ਅਧਿਕਾਰੀ ਸ਼ਾਮਲ ਹੋਏ।