ਮੌਸਮ ਵਿਭਾਗ ਦਾ ਮੀਂਹ ਤੇ ਹਨੇਰੀ ਸਬੰਧੀ ਅਲਰਟ ਬਰਕਰਾਰ
ਜਾਸ, ਜਲੰਧਰ : ਮਹਾਨਗਰ
Publish Date: Mon, 30 Mar 2026 10:48 PM (IST)
Updated Date: Mon, 30 Mar 2026 10:51 PM (IST)
ਜਾਸ, ਜਲੰਧਰ : ਮਹਾਨਗਰ ਵੱਲੋਂ ਸੋਮਵਾਰ ਨੂੰ ਮੀਂਹ ਪੈਣ ਸਬੰਧੀ ਅਲਰਟ ਜਾਰੀ ਕੀਤਾ ਗਿਆ ਸੀ ਪਰ ਦਿਨ ਭਰ ਮੌਸਮ ਪੂਰੀ ਤਰ੍ਹਾਂ ਸਾਫ ਰਿਹਾ। ਸ਼ਾਮ ਵੇਲੇ ਅਸਮਾਨ ’ਚ ਕਾਲੇ ਬੱਦਲ ਤਾਂ ਛਾ ਗਏ ਸਨ ਪਰ ਬਰਸਾਤ ਨਹੀਂ ਹੋਈ। ਇਸ ਕਾਰਨ, ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਤੇ ਘੱਟੋਂ-ਘੱਟ ਤਾਪਮਾਨ 19.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਹਵਾ ਦੀ ਗੁਣਵੱਤਾ ਦਾ ਸੂਚਕਅੰਕ (ਏਕਿਊਆਈ) ਵੀ ਦਰਜ ਕੀਤੀ ਗਈ ਹੈ।
ਮੌਸਮ ਵਿਭਾਗ ਵੱਲੋਂ ਮੰਗਲਵਾਰ ਲਈ ਵੀ ਮੀਂਹ ਪੈਣ ਤੇ ਹਨੇਰੀ ਸਬੰਧੀ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਪੇਸ਼ੀਨਗੋਈ ਅਨੁਸਾਰ ਪੰਜ ਅਪ੍ਰੈਲ ਤੱਕ ਮੀਂਹ ਦੇ ਨਾਲ-ਨਾਲ ਹਨੇਰੀ ਵੀ ਚੱਲ ਸਕਦੀ ਹੈ। ਜੇ ਲਗਾਤਾਰ ਛੇ ਦਿਨ ਮੀਂਹ ਪੈਣ ਦਾ ਅੰਦਾਜ਼ਾ ਸਹੀ ਸਾਬਤ ਹੁੰਦਾ ਹੈ ਤਾਂ ਇਸ ’ਚ 4 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਵੀ ਦੇਖੀ ਜਾ ਸਕਦੀ ਹੈ। ਮੌਸਮ ਮਾਹਿਰ્ઞ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਤਾਪਮਾਨ ਵਿਚ ਇਕ ਵਾਰ ਫਿਰ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਪਰ ਜੇ ਮੀਂਹ ਸਬੰਧੀ ਜਾਰੀ ਕੀਤਾ ਗਿਆ ਅੰਦਾਜ਼ਾ ਸਹੀ ਸਾਬਤ ਹੁੰਦਾ ਹੈ ਤਾਂ ਤਾਪਮਾਨ ’ਚ ਵੱਡੀ ਗਿਰਾਵਟ ਦੇਖੀ ਜਾ ਸਕਦੀ ਹੈ।