ਦਿਮਾਗੀ ਤੌਰ ’ਤੇ ਪਰੇਸ਼ਾਨ ਵਿਅਕਤੀ ਲਾਪਤਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 14 Feb 2026 09:26 PM (IST)
Updated Date: Sat, 14 Feb 2026 09:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਨੀਸ਼ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ 38/11 ਉਜਾਲਾ ਨਗਰ ਬਸਤੀ ਸ਼ੇਖ, ਜੋ 3 ਫ਼ਰਵਰੀ ਨੂੰ ਦੁਪਹਿਰ ਕਰੀਬ 2-4 ਵਜੇ ਤੋਂ ਲਾਪਤਾ ਹੈ। ਉਹ ਘਰੋਂ ਕਿਧਰੇ ਚਲਾ ਗਿਆ ਪਰ ਵਾਪਸ ਨਹੀਂ ਪਰਤਿਆ। ਉਸ ਦੀ ਉਮਰ ਕਰੀਬ 35 ਸਾਲ, ਕੱਦ ਲਗਪਗ 5’7’’, ਰੰਗ ਗੋਰਾ ਤੇ ਸਰੀਰ ਪਤਲਾ ਹੈ। ਗਰਦਨ ਸੱਜੇ ਪਾਸੇ ਵੱਲ ਥੋੜ੍ਹੀ ਟੇਢੀ ਤੇ ਦਿਮਾਗੀ ਤੌਰ ’ਤੇ ਪੂਰੀ ਤਰ੍ਹਾਂ ਠੀਕ ਨਹੀਂ ਹੈ। ਉਸ ਦੇ ਸੱਜੇ ਹੱਥ ‘ਤੇ ਸੱਪ ਦਾ ਟੈਟੂ ਬਣਿਆ ਹੋਇਆ ਹੈ ਤੇ ਲਾਪਤਾ ਹੋਣ ਵਾਲੇ ਦਿਨ ਲਾਲ ਰੰਗ ਦਾ ਸਵੈਟਰ ਪਾਇਆ ਹੋਇਆ ਸੀ। ਇਸ ਸਬੰਧੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪਰਿਵਾਰ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਮਿਲਣ ‘ਤੇ ਤੁਰੰਤ ਵਿਵੇਕ ਕੁਮਾਰ ਨਾਲ 7087116954 ਜਾਂ 8054484761 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।