- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੇ ਡੈਪੂਟੇਸ਼ਨ ਨੇ ਡੀਈਓ (ਪ੍ਰਾਇਮਰੀ ਸਿੱਖਿਆ) ਰਾਹੀਂ ਡਾਇਰੈਕਟਰ ਸਕੂਲ ਸਿੱਖਿਆ ਨੂੰ ਖੇਡਾਂ ਸਬੰਧੀ ਭੇਜਿਆ ਮੰਗ ਪੱਤਰ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ ਕੰਮ ਕਰਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਾਹੀਂ ਡਾਇਰੈਕਟਰ ਸਕੂਲ ਸਿੱਖਿਆ ਨੂੰ ਇਕ ਮੰਗ ਪੱਤਰ ਭੇਜਿਆ। ਡੈਪੂਟੇਸ਼ਨ ਦੀ ਅਗਵਾਈ ਅਧਿਆਪਕ ਆਗੂਆਂ ਨਵਪ੍ਰੀਤ ਬੱਲੀ, ਤੀਰਥ ਸਿੰਘ ਬਾਸੀ, ਸੁਰਿੰਦਰ ਕੁਮਾਰ ਪੁਆਰੀ, ਅਵਤਾਰ ਲਾਲ, ਕੁਲਵਿੰਦਰ ਸਿੰਘ ਜੋਸਨ ਨੇ ਕੀਤੀ ਮੰਗ ਪੱਤਰ ’ਚ ਮੰਗ ਕੀਤੀ। ਮੰਗ ਪੱਤਰ ’ਚ ਲਿਖਿਆ ਕਿ ਪੰਜਾਬ ਦੇ ਵਿਦਿਆਰਥੀਆਂ ਦੀਆਂ ਖੇਡਾਂ ਕਰਵਾਉਣ ਲਈ ਵਿਦਿਆਰਥੀਆਂ ਤੋਂ ਸਪੋਰਟਸ ਫੰਡ ਲਿਆ ਜਾਂਦਾ ਹੈ। ਇਸ ’ਚੋਂ ਖੇਡਾਂ ਕਰਵਾਉਣ ਲਈ ਨਿਗੂਣਾ ਫੰਡ ਜਾਰੀ ਕੀਤਾ ਜਾਂਦਾ ਹੈ, ਜਿਸ ਨਾਲ ਖੇਡਾਂ ਕਰਾਉਣੀਆਂ ਮੁਸ਼ਕਲ ਹੁੰਦੀਆਂ ਹਨ। ਜਥੇਬੰਦੀਆਂ ਨੇ ਮੰਗ ਕੀਤੀ ਕਿ ਫੰਡ ਤੁਰੰਤ ਜਾਰੀ ਕੀਤਾ ਜਾਵੇ, ਜਿਸ ਨਾਲ ਖੇਡਾਂ ਦੇ ਪੂਰੇ ਖਰਚੇ ਪੂਰੇ ਹੋ ਸਕਣ। ਆਗੂਆਂ ਨੇ ਕਿਹਾ ਕਿ ਖੇਡ ਫੰਡ ਲੋੜੀਂਦਾ ਦਿੱਤਾ ਜਾਵੇ, ਖੇਡ ਫੰਡ ਜਾਰੀ ਨਾ ਕਰਨ ਤੇ ਖੇਡਾਂ ਕਰਾਉਣੀਆਂ ਅਧਿਆਪਕਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਇਸ ਮੌਕੇ ਬਰਿੰਦਰ ਕੁਮਾਰ, ਅਮਰੀਕ ਸਿੰਘ, ਜਸਵੀਰ ਸਿੰਘ ਸੰਧੂ, ਬੇਦ ਪ੍ਰਕਾਸ਼, ਮੰਗਤ ਰਾਮ ਤੇ ਹੋਰ ਅਧਿਆਪਕ ਆਗੂ ਹਾਜ਼ਰ ਸਨ।