- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਪਰਟੀ ਟੈਕਸ ਦੀ ਪਹਿਲੀ ਸਥਿਤੀ ਬਹਾਲ ਕਰਨ ਨੂੰ ਲੈ ਕੇ ਭਾਜਪਾ ਕੋਂਸਲਰਾਂ ਨੇ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਪ੍ਰਾਪਰਟੀ ਟੈਕਸ ਦੀ ਪਹਿਲੀ ਸਥਿਤੀ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਨਗਰ ਨਿਗਮ ਹਾਊਸ ’ਚ ਭਾਜਪਾ ਧੜੇ ਦੇ ਨੇਤਾ ਮਨਜੀਤ ਸਿੰਘ ਟੀਟੂ ਦੀ ਅਗਵਾਈ ’ਚ ਕੌਂਸਲਰਾਂ ਦੇ ਪ੍ਰਤੀਨਿਧ ਮੰਡਲ ਨੇ ਮੰਗਲਵਾਰ ਨੂੰ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਮੰਗ ਪੱਤਰ ਭੇਟ ਕੀਤਾ। ਇਸ ’ਚ ਉਨ੍ਹਾਂ ਨੇ ਜਾਇਦਾਦਾਂ ਦੀ ਕੈਟਾਗਰੀ ਬਦਲ ਕੇ ਉਸ ਦੀਆਂ ਵੱਖ-ਵੱਖ ਸਲੈਬਾਂ ਬਨਾਉਣ ਦਾ ਵਿਰੋਧ ਕੀਤਾ ਹੈ ਤੇ ਮੰਗ ਕੀਤੀ ਹੈ ਕਿ ਪ੍ਰਾਪਰਟੀ ਟੈਕਸ ਦੀ ਪਹਿਲੀ ਸਥਿਤੀ ਬਹਾਲ ਰੱਖ ਕੇ ਲੋਕਾਂ ’ਚ ਪੈਦਾ ਹੋਈ ਪ੍ਰੇਸ਼ਾਨੀ ਖਤਮ ਕੀਤੀ ਜਾਏ। ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਸ਼ਹਿਰ ਦੀਆਂ ਲਗਪਗ 40 ਫੀਸਦੀ ਅਜਿਹੀਆਂ ਜਾਇਦਾਦਾਂ ਹਨ ਜਿਨ੍ਹਾਂ ਦੀ ਨਗਰ ਨਿਗਮ ਨੇ ਕੈਟਾਗਰੀ ਬਦਲ ਦਿੱਤੀ ਹੈ ਜਿਸ ਨਾਲ ਉਨ੍ਹਾਂ ਦੇ ਟੈਕਸ ਦੇ ਪਹਿਲਾਂ ਦੇ ਮੁਕਾਬਲੇ ਦੁੱਗਣੇ ਟੈਕਸ ਬਿੱਲ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਆਰਥਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਮੰਗ ਪੱਤਰ ਕਿਹਾ ਹੈ ਕਿ ਪਹਿਲਾਂ ਜਿਹੜੀਆਂ ਜਾਇਦਾਦਾਂ ਜੋ ਬੀ ਤੇ ਸੀ ਕੈਟਾਗਰੀ ’ਚ ਸ਼ਾਮਲ ਸਨ, ਨੂੰ ਏ ਤੇ ਬੀ ਕੈਟਾਗਰੀ ’ਚ ਸ਼ਾਮਲ ਕਰਕੇ ਟੈਕਸ ਵਧਾ ਦਿੱਤਾ ਗਿਆ ਹੈ। ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਟੈਕਸ ’ਚ ਵਾਧੇ ਤੋਂ ਪਹਿਲਾਂ ਲੋਕਾਂ ਦੇ ਹਿੱਤਾਂ ਅਤੇ ਉਨ੍ਹਾਂ ਦੀ ਰਾਏ ਨੂੰ ਧਿਆਨ ’ਚ ਰੱਖਿਆ ਜਾਏ।