- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ, ਸੱਭਿਆਚਾਰਕ ਤੇ ਛਿੰਝ ਮੇਲੇ ਅੱਜ ਤੋਂ ਸ਼ੁਰੂ

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ
ਅੱਪਰਾ: ਪਿੰਡ ਢੱਕ ਮਜਾਰਾ ’ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ-ਧੰਨ ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਸਮੂਹ ਭਗਤ ਮੰਡਲੀ, ਐੱਨਆਰਆਈ ਵੀਰਾਂ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਧਾਰਮਿਕ, ਸੱਭਿਆਚਾਰਕ ਤੇ ਛਿੰਝ ਮੇਲਾ 27, 28 ਤੇ 29 ਸਤੰਬਰ ਨੂੰ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਮੂਹ ਪ੍ਰਬੰਧਕਾਂ ਦੀ ਹਾਜ਼ਰੀ ’ਚ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸੰਧੂ ਵੱਲੋਂ ਛਿੰਝ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 27 ਸਤੰਬਰ ਨੂੰ ਮੱਲਾਂ ਦਾ ਅਖਾੜਾ 12 ਵਜੇ ਸ਼ੁਰੂ ਹੋਵੇਗਾ। 28 ਨੂੰ 12 ਵਜੇ ਪ੍ਰਸਿੱਧ ਕੱਵਾਲ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। 29 ਨੂੰ ਬੂਟਾ ਮੁਹੰਮਦ ਅਲਗੋਜ਼ਿਆਂ ਦਾ ਰਾਗ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਕਰਨਗੇ। ਇਸ ਉਪਰੰਤ ਪੰਜਾਬੀ ਦੋਗਾਣਾ ਜੋੜੀ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਇਸ ਉਪਰੰਤ ਛਿੰਝ ਮੇਲਾ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਪਟਕੇ ਦੀਆਂ ਤਿੰਨ ਕੁਸ਼ਤੀਆਂ ਸ਼ੇਰਾ ਗੁੱਜਰ ਡੇਰਾ ਬਾਬਾ ਫਲਾਹੀ ਤੇ ਦਿਨੇਸ਼ ਗਲੀਆ ਅਖਾੜਾ ਧੁਲੇਤਾ, ਚੀਨੂੰ ਰਈਏ ਵਾਲਾ ਤੇ ਜਲਾਲ ਇਰਾਨ ਤੇ ਤਾਲਿਮ ਡੇਰਾ ਬਾਬਾ ਫਲਾਹੀ ਤੇ ਮੇਜਰ ਡੇਰਾ ਬਾਬਾ ਨਾਨਕ ਵਿਚਕਾਰ ਹੋਣਗੀਆਂ। ਜੈਤੂ ਪਹਿਲਵਾਨਾਂ ਨੂੰ ਸੋਨੇ ਦੇ ਕੜੇ, ਸੋਨੇ ਦੀਆਂ ਮੁੰਦਰੀਆਂ, ਮੋਟਰਸਾਈਕਲ ਤੇ ਹੋਰ ਨਕਦ ਇਨਾਮ ਦਿੱਤੇ ਜਾਣਗੇ। ਛਿੰਝ ਮੇਲੇ ਦੌਰਾਨ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਫਿਲੌਰ, ਰਜਿੰਦਰ ਸੰਧੂ ਫਿਲੌਰ ਸੀਨੀਅਰ ਕਾਂਗਰਸੀ ਆਗੂ, ਪਿ੍ੰਸੀਪਲ ਪ੍ਰੇਮ ਕੁਮਾਰ ਜਨਰਲ ਸਕੱਤਰ ਆਮ ਆਦਮੀ ਪਾਰਟੀ, ਭਰਤ ਮਸੀਹ ਡੀਐੱਸਪੀ ਫਿਲੌਰ, ਬਲਵਿੰਦਰ ਸਿੰਘ ਭੁੱਲਰ ਐੱਸਐੱਚਓ ਫਿਲੌਰ, ਜਿੰਦਰਪਾਲ ਸਿੰਘ ਰੀਡਰ ਡੀਐੱਸਪੀ ਫਿਲੌਰ ਤੇ ਸਬ ਇੰਸਪੈਕਟਰ ਪਰਮਜੀਤ ਸਿੰਘ ਚੌਕੀ ਇੰਚਾਰਜ ਲਸਾੜਾ ਵੀ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਣਗੇ।
ਪੋਸਟਰ ਰਿਲੀਜ਼ ਕਰਨ ਮੌਕੇ ਮੁੱਖ ਸੇਵਾਦਾਰ ਪਲਵਿੰਦਰ ਸਿੰਘ, ਨੰਬਰਦਾਰ ਪ੍ਰੇਮ ਲਾਲ, ਰਾਮ ਤੀਰਥ, ਨਿਰਮਲ ਰਾਮ, ਹਰਭਜ, ਪਰਮਜੀਤ, ਭਜਨ ਲਾਲ, ਗੁਰਦਾਵਰ, ਅਵਤਾਰ ਚੰਦ, ਡਾਕਟਰ ਰਾਣਾ, ਮਨਜੀਤ ਪੰਚ, ਗੁਰਸ਼ਰਨ ਸਿੰਘ ਜੌਨੀ, ਗੁਰਦਾਵਰ ਸਿੰਘ, ਅਮਰੀਕ ਸਿੰਘ ਥਲਾ ਸਾਬਕਾ ਸਰਪੰਚ, ਪ੍ਰੇਮ ਬਹਾਦਰ ਤੇਹਿਂਗ, ਬਲਵੀਰ ਪੁਆਰੀ, ਹਰਚਰਨ ਸਿੰਘ ਲਸਾੜਾ, ਗੁਰਦਿਆਲ ਸਿੰਘ, ਮਨੋਹਰ ਸਿੰਘ ਲਸਾੜਾ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।