- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਹਰਚੰਦ ਪੌਲੀਟੈਕਨਿਕ ਨੇ ਨਿਵੇਕਲੀ ਪਹਿਲ ਕਰਦਿਆਂ ਸਟਰੈਸ ਰਿਲੀਫ਼ ਰੂਮ ਦਾ ਕੀਤਾ ਉਦਘਾਟਨ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਜਲੰਧਰ : ਮੇਹਰਚੰਦ ਪੌਲੀਟੈਕਨਿਕ ਕਾਲਜ ਵਿਖੇ ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਨਵੇਂ ਤਿਆਰ ਕੀਤੇ ਸਟਰੈਸ ਰਿਲੀਫ਼ ਰੂਮ ਕਮਰੇ ਦਾ ਉਦਘਾਟਨ ਡੀ.ਏ.ਵੀ ਮੈਨੇਜਿੰਗ ਕਮੇਟੀ ਦੇ ਸੱਕਤਰ ਤੇ ਮੇਹਰਚੰਦ ਪੌਲੀਟੈਕਨਿਕ ਦੇ ਪੁਰਾਣੇ ਵਿਦਿਆਰਥੀ ਅਰਵਿੰਦ ਘਈ ਨੇ ਕੀਤਾ। ਮੁੱਖ ਮਹਿਮਾਨ ਅਰਵਿੰਦ ਘਈ ਦਾ ਸਵਾਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਗੁਲਦਸਤੇ ਨਾਲ ਕੀਤਾ। ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਸਟਰੈਸ ਰਿਲੀਫ ਰੂਮ ਕਾਲਜ ਦੀ ਇਕ ਨਿਵੇਕਲੀ ਪਹਿਲ ਹੈ, ਜਿੱਥੇ ਵਿਦਿਆਰਥੀਆਂ ਦੇ ਮਾਨਸਿਕ ਤਨਾਅ ਅਤੇ ਹੋਰ ਸਿਹਤ ਸਬੰਧੀ ਸੱਮਸਿਆਵਾ ਦਾ ਹਲ ਕੌਂਸਲਿੰਗ ਨਾਲ ਕੀਤਾ ਜਾਵੇਗਾ। ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ, ਸਮੁੱਚੇ ਭਾਰਤ ਵਿੱਚ ਕਈ ਵਿਦਿਆਰਥੀ ਤਨਾਅ ਭਰੇ ਸੰਘਰਸ਼ ਪੂਰਣ ਜੀਵਨ ਕਰਕੇ ਖੁਦਕਸ਼ੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਇਸ ਲਈ ਉਹਨਾਂ ਦੇ ਤਨਾਅ ਨੂੰ ਦੂਰ ਕਰਨ ਲਈ ਕਾਲਜਾਂ ਨੂੰ ਸਹੀ ਕਦਮ ਪੁਟਣੇ ਚਾਹੀਦੇ ਹਨ ਤੇ ਮੇਹਰਚੰਦ ਪੋਲੀਟੈਕਨਿਕ ਵਿਖੇ ਨਵਾਂ ਤਿਆਰ ਕੀਤਾ ਸਟਰੈਸ ਰਿਲੀਫ ਰੂਮ ਉਹਨਾਂ ਵਿਚੋਂ ਹੀ ਅਜਿਹਾ ਇਕ ਨਿਵੇਕਲਾ ਕਦਮ ਹੈ। ਅਰਵਿੰਦ ਘਈ ਨੇ ਜੋਤੀ ਪ੍ਰਜਵਲਿਤ ਕਰਕੇ ਕਮਰੇ ਦਾ ਰਸਮੀ ਉਦਘਾਟਨ ਕੀਤਾ। ਉਨ੍ਹਾਂ ਕਮਰੇ ’ਚ ਰੱਖੀ ਮਹਾਤਮਾ ਬੁੱਧ ਦੀ ਵਿਸ਼ਾਲ ਪ੍ਰਤਿਮ ਤੇ ਸ਼ਾਤਮਈ ਸਿਰਜੇ ਮਾਹੌਲ ਦੀ ਤਾਰੀਫ ਕੀਤੀ। ਉਨ੍ਹਾਂ ਕਾਲਜ ਕੈਪਸ ਦਾ ਦੌਰਾ ਵੀ ਕੀਤਾ ਤੇ ਕਾਲਜ ਦੇ ਪ੍ਰਿੰਸੀਪਲ, ਸਟਾਫ ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।