- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰ ਬੂਥ ’ਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪਿੰਡ ਸ਼ਾਮਪੁਰ ’ਚ ਮੀਟਿੰਗ

ਹਰ ਬੂਥ ’ਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪਿੰਡ ਸ਼ਾਮਪੁਰ ’ਚ ਮੀਟਿੰਗ
ਅਵਤਾਰ ਚੰਦ, ਪੰਜਾਬੀ ਜਾਗਰਣ, ਨੂਰਮਹਿਲ : ਕਾਂਗਰਸ ਪਾਰਟੀ ਦੀ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਨਕੋਦਰ ’ਚ ਪਾਰਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਦੀ ਅਗਵਾਈ ਹੇਠ ਬਲਾਕ ਨੂਰਮਹਿਲ ਦੇ ਪਿੰਡ ਸ਼ਾਮਪੁਰ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਨਕੋਦਰ ਹਲਕੇ ਦੇ ਪਿੰਡਾਂ, ਸ਼ਹਿਰਾਂ ਦੇ ਵਾਰਡਾਂ ਤੇ ਬੂਥ ਪੱਧਰ ’ਤੇ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਬੂਥ ਪੱਧਰ ’ਤੇ ਪਾਰਟੀ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਜ਼ਿਲ੍ਹਾ ਜਲੰਧਰ ਦੇ ਮੀਡੀਆ ਇੰਚਾਰਜ ਗੋਬਿੰਦ ਮੱਲ ਨੇ ਵੀ ਵਰਕਰਾਂ ਨੂੰ ਸੰਬੋਧਨ ਕੀਤਾ। ਮੀਟਿੰਗ ’ਚ ਪੰਚ ਸਤਨਾਮ ਸਿੰਘ, ਪੰਚ ਗੁਰਪ੍ਰੀਤ ਸਿੰਘ, ਸਾਬਕਾ ਪੰਚ ਸੋਹਣ ਲਾਲ, ਸਾਬਕਾ ਪੰਚ ਗੁਰਪਾਲ ਸਿੰਘ, ਨੰਬਰਦਾਰ ਬਲਵੀਰ ਸਿੰਘ, ਮੋਹਣ ਲਾਲ ਬਲਾਕ ਨੂਰਮਹਿਲ ਐੱਸਸੀ ਚੇਅਰਮੈਨ, ਅਮਰਜੀਤ ਸਿੰਘ ਬਾਬਾ ਬਲਾਕ ਸੰਮਤੀ ਮੈਂਬਰ, ਮਨੀਸ਼ ਸਾਬਕਾ ਸਰਪੰਚ ਉੱਪਲ, ਨੰਜੂ ਰਾਮ, ਹਮੇਸ਼ ਲਾਲ, ਗੁਰਜੀਤ ਰਾਮ, ਸਿੰਗਾਰਾ ਸਿੰਘ ਉੱਪਲ, ਸੁਰਜੀਤ ਸਿੰਘ, ਸਾਬਾ, ਬਲਜੀਤ ਆਦਿ ਹਾਜ਼ਰ ਸਨ।