ਸਾਲ 2025-26 ਦੀ ਸਵੱਛਤਾ ਰੈਕਿੰਗ ਦਾ ਐਲਾਨ
ਰਾਸ਼ਟਰਪਤੀ ਦੀ ਮੋਜੂਦਗੀ ’ਚ ਸਾਲ 2025=26 ਦੀ ਸਵੱਛਤਾ ਰੈਕਿੰਗ ਦਾ ਐਲਾਨ
Publish Date: Wed, 11 Nov 2026 09:16 PM (IST)
Updated Date: Wed, 11 Nov 2026 09:18 PM (IST)
ਪੰਜਾਬੀ ਜਾਗਰਣ ਪ੍ਰਤੀਨਿਧ,ਜਲੰਧਰ ਕੇਂਦਰ ਸਰਕਾਰ ਦੇ ਸ਼ਹਿਰ ਤੇ ਵਿਕਾਸ ਮੰਤਰਾਲਿਆ ਵੱਲੋਂ ਸਵੱਛਤਾ ਸਰਵੇ ਮੁਹਿੰਮ 2025-26 ਦੀ ਰੈਕਿੰਗ ਦਾ ਐਲਾਨ ਰਾਸ਼ਟਰਪਤੀ ਦੋਰਪਤੀ ਮੋਰਮੂ ਦੀ ਮੋਜੂਦਗੀ ’ਚ ਕਰ ਦਿੱਤਾ ਹੈ। ਇਹ ਐਲਾਨ ਵਿਗਿਆਨ ਭਵਨ ’ਚ ਆਯੋਜਿਤ ਇਕ ਸਮਾਗਮ ਦੌਰਾਨ ਕੀਤਾ ਗਿਆ ਜਿਸ ਦੀ ਪੁਸ਼ਟੀ ਨਗਰ ਨਿਗਮ ਦੇ ਸਹਾਇਕ ਸਿਹਤ ਅਫਸਰ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਨੇ ਕਰਦੇ ਹੋਏ ਕਿਹਾ ਹੈ ਕਿ ਜਲੰਧਰ ਦੀ ਰੈਕਿੰਗ ਦੋ ਦਿਨ ਬਾਅਦ ਆਏਗੀ। ਕੇਂਦਰੀ ਸ਼ਹਿਰ ਵਿਕਾਸ ਮੰਤਰਾਲਿਆ ਵਲੋਂ ਇਸ ਸਮਾਗਮ ਆਯੋਜਿ਼ਤ ਕੀਤਾ ਗਿਆ ਸੀ। ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਅਨੁਸਾਰ ਜਲੰਧਰ ਸਮੇਤ ਬਾਕੀ ਦੇ ਸ਼ਹਿਰਾਂ ਦੀ ਰੈਕਿੰਗ ਦਾ ਵੇਰਵਾ ਦੋ ਦਿਨਾਂ ਅੰਦਰ ਕੇਂਦਰੀ ਸ਼ਹਿਰ ਮੰਤ੍ਰਾਲਿਆ ਦੀ ਵੈਬਸਾਇਟ ਤੇ ਅਪਲੋਡ ਹੋਣ ਦੇ ਬਾਅਦ ਹੀ ਪਤਾ ਲਗੇਗਾ। ਇਹ ਵਰਨਣਯੋਗ ਹੈ ਕਿ ਜਲੰਧਰ ਦੀ ਪਿਛਲੇ ਸਾਲ ਦੀ ਰੈਂਕਿੰਗ ’ਚ ਸੁਧਾਰ ਹੋਣ ਤੇ ਉਸ ਦਾ 82ਵਾਂ ਨੰਬਰ ਆਇਆ ਸੀ ਜਦੋਂਕਿ ਇਸ ਤੋਂ ਪਹਿਲਾਂ 239ਵੇਂ ਨੰਬਰ ਤੇ ਸੀ। ਹੁਣ ਇਸ ਵਾਰ ਰੈਕਿੰਗ ਕਿੰਨੀ ਆਉਂਦੀ ਹੈ, ਉਸ ਦੀ ਉਡੀਕ ਕੀਤੀ ਜਾ ਰਹੀ ਹੈ। ਡਾ. ਸ੍ਰੀ ਕ੍ਰਿਸ਼ਨ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ਦੀ ਸਫਾਈ ਤੇ ਇਸ ਵਾਰ ਵਧੇਰੇ ਜੋਰ ਲਾਇਆ ਗਿਆ ਸੀ।