ਮਹਾਰਾਜਾ ਅਗਰਸੈਨ ਪਾਰਕ ’ਚ ਹਾਈਮਾਸਕ ਲਾਈਟਾਂ ਲਾਈਆਂ ਜਾਣਗੀਆਂ : ਮੇਅਰ ਮਹਾਰਾਜਾ ਅਗਰਸੈਨ ਪਾਰਕ, ਲਕਸ਼ਮੀਪੁਰਾ ਦੇ ਪਾਰਕ ’ਚ ਹਾਈਮਾਸਕ ਲਾਈਟਾਂ ਲਾਈਆਂ ਜਾਣਗੀਆਂ - ਮੇਅਰ
Publish Date: Wed, 11 Nov 2026 08:11 PM (IST)
Updated Date: Wed, 11 Nov 2026 08:12 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ ਮੇਅਰ ਵਨੀਤ ਧੀਰ ਨੇ ਨਿਊ ਲਕਸ਼ਮੀਪੁਰਾ ਵੈਲਫੇਅਰ ਸੋਸਾਇਟੀ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹਰ ਕੀਮਤ ’ਤੇ ਹੱਲ ਕੀਤਾ ਜਾਵੇਗਾ। ਮੇਅਰ ਬੁਧਵਾਰ ਨੂੰ ਵਾਰਡ ਨੰਬਰ 72 ਦੀ ਅਬਾਦੀ ਨਿਊ ਲਕਸ਼ਮੀਪੁਰਾ ਵੈਲਫੇਅਰ ਸੋਸਾਇਟੀ ਵੱਲੋਂ ਮਹਾਂਰਾਜਾ ਅਗਰਸੈਨ ਪਾਰਕ ਦੀ ਉਸਾਰੀ ਦੇ ਵਿਕਾਸ ਕੰਮਾਂ ਸਬੰਧੀ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਮਹਾਰਾਜਾ ਅਗਰਸੈਨ ਪਾਰਕ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਤੇ ਨਾਲ ਹੀ ਪਾਰਕ ’ਚ ਹਾਈਮਾਸਟ ਲਾਈਟਾਂ ਲਗਾਉਣ ਦਾ ਐਲਾਨ ਵੀ ਕੀਤਾ। ਮੀਟਿੰਗ ਦੌਰਾਨ ਸੁਸਾਇਟੀ ਦੇ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਨਾਲ ਮੇਅਰ ਨੇ ਪਾਰਕ ਦੇ ਵਿਕਾਸ, ਸੁੰਦਰੀਕਰਨ ਤੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਕੌਂਸਲਰ ਹਿਤੇਸ਼ ਗਰੇਵਾਲ ਤੇ ਵਾਰਡ-80 ਦੇ ਕੌਂਸਲਰ ਅਸ਼ਵਨੀ ਅਗਰਵਾਲ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਮੇਰਾ ਉਦੇਸ਼ ਸ਼ਹਿਰ ਦੇ ਹਰ ਇਲਾਕੇ ਦਾ ਸਰਬਪੱਖੀ ਵਿਕਾਸ ਕਰਨਾ ਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਉਨ੍ਹਾਂ ਨੇ ਸੁਸਾਇਟੀ ਦੇ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਉਨ੍ਹਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਅਵਿਨਾਸ਼ ਸਿੰਗਲਾ, ਵਿਜੇ ਬਾਂਸਲ, ਮਹਾਵੀਰ ਗਰਗ, ਦਰਸ਼ੀ ਮਹਾਜਨ, ਸੁਰਿੰਦਰ ਅਗਰਵਾਲ, ਸੋਨੂੰ ਧਵਨ, ਰਮਨ ਦਾਦਾ, ਸੁਬੋਧ ਧਵਨ, ਨਿਤਿਨ ਬਾਂਸਲ, ਯੋਗੇਸ਼ ਬਾਂਸਲ, ਗੁਰਜੀਤ ਸਿੰਘ, ਸਤਨਾਮ ਸਿੰਘ, ਪੁਨੀਤ ਮਿੱਤਲ, ਵਰਿੰਦਰ ਗੁਪਤਾ ਆਦਿ ਮੌਜੂਦ ਸਨ।