- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿੱਤ ਤੇ ਠੇਕਾ ਕਮੇਟੀ ਨੇ 80 ਕਰੋੜ ਦੇ ਵਿਕਾਸ ਕੰਮਾਂ ਨੂੰ ਦਿੱਤੀ ਮਨਜ਼ੂਰੀ

ਮਦਨ ਭਾਰਦਵਾਜ, ਪੰਜਾਬੀ ਜਾਗਰਣ
ਜਲੰਧਰ : ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੇ ਲਗਭਗ 80 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਹੈ। ਸਟ੍ਰੀਟ ਲਾਈਟਿੰਗ ਦੇ ਦੋ ਵੱਡੇ ਪ੍ਰੋਜੈਕਟਾਂ ਤੇ ਸੜਕ ਨਿਰਮਾਣ ਦੇ ਦੋ ਪ੍ਰੋਜੈਕਟਾਂ ਦੇ ਨਾਲ-ਨਾਲ ਵਾਰਡਾਂ ਦੇ ਰੱਖ-ਰਖਾਅ ਨਾਲ ਸਬੰਧਿਤ ਇੱਕ ਟੈਂਡਰ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਉੱਤਰੀ ਵਿਧਾਨ ਸਭਾ ਹਲਕੇ ’ਚ 10 ਲੱਖ ਦੇ ਇਕ ਪ੍ਰੋਜੈਕਟ ਨੂੰ ਛੱਡ ਕੇ ਬਾਕੀ ਸਾਰੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਵਾਰਡ ਨੰਬਰ 13 ਤੇ 14 ’ਚ ਸਟਰੀਟ ਲਾਈਟਿੰਗ ਲਈ ਲਗਭਗ 1.45 ਕਰੋੜ ਦਾ ਟੈਂਡਰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਮੇਅਰ ਵਨੀਤ ਧੀਰ ਤੇ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਠੇਕੇਦਾਰ ਕੋਲ ਲੋੜੀਂਦਾ ਸਾਜੋ-ਸਾਮਾਨ ਮੌਜੂਦ ਨਹੀਂ ਹੈ। ਇਸ ਤੋਂ ਇਲਾਵਾ ਲਤੀਫਪੁਰਾ ਤੋਂ ਪੀਪੀਆਰ ਮਾਰਕੀਟ ਤੱਕ ਇੰਟਰਲੌਕਿੰਗ ਟਾਈਲਾਂ ਤੇ ਗਰਿੱਲਾਂ ਲਗਾਉਣ ਦਾ ਪ੍ਰੋਜੈਕਟ ਵੀ ਰੋਕ ਦਿੱਤਾ ਗਿਆ ਹੈ। 1.10 ਕਰੋੜ ਦੀ ਲਾਗਤ ਵਾਲਾ ਇਹ ਪ੍ਰੋਜੈਕਟ ‘ਆਰਟੀਪੀ ਕੰਪਨੀ’ ਨੂੰ ਦਿੱਤਾ ਜਾਣਾ ਸੀ, ਪਰ ਕੰਪਨੀ ਦੇ ਚੱਲ ਰਹੇ ਕੰਮ ਦੀ ਸੁਸਤ ਰਫ਼ਤਾਰ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਨਵੇਂ ਕੰਮ ਉਦੋਂ ਹੀ ਦਿੱਤੇ ਜਾਣਗੇ ਜਦੋਂ ਉਨ੍ਹਾਂ ਦੇ ਮੌਜੂਦਾ ਪ੍ਰੋਜੈਕਟਾਂ ’ਚ ਤੇਜ਼ੀ ਆਵੇਗੀ। ਨਾਲ ਹੀ, ਲਿੰਕ ਕਾਲੋਨੀ ’ਚ ਸੜਕ ਨਿਰਮਾਣ ਲਈ 45.78 ਲੱਖ ਦਾ ਟੈਂਡਰ ਵੀ ਰੋਕ ਦਿੱਤਾ ਗਿਆ ਹੈ।
- 50 ਫ਼ੀਸਦੀ ਵਿਕਾਸ ਕੰਮ ਉੱਤਰੀ ਹਲਕੇ ਦੇ ਮਨਜ਼ੂਰ
ਮਨਜ਼ੂਰ ਕੀਤੇ ਗਏ ਪ੍ਰੋਜੈਕਟਾਂ ’ਚੋਂ ਲਗਭਗ 50 ਫੀਸਦੀ ਹਿੱਸਾ ਉੱਤਰੀ ਹਲਕੇ ਲਈ ਹੈ। ਜਦੋਂਕਿ ਰੋਕੇ ਗਏ ਪ੍ਰੋਜੈਕਟ ਜਿਨ੍ਹਾਂ ’ਚੋਂ ਵਧੇਰੇ ਕੈਂਟ ਵਿਧਾਨ ਸਭਾ ਹਲਕੇ ਦੇ ਹਨ, ਜੋ ਕਿ ਲਗਭਗ 3.22 ਕਰੋੜ ਦੇ ਹਨ। ਮੇਅਰ ਵਨੀਤ ਧੀਰ ਨੇ ਉੱਤਰੀ ਵਿਧਾਨ ਸਭਾ ਹਲਕੇ ’ਤੇ ਵਿਸ਼ੇਸ਼ ਧਿਆਨ ਦਿੱਤਾ ਹੈ ਤੇ ਉਸ ਲਈ ਲਗਭਗ 24 ਕਰੋੜ ਦੇ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ। ਮੇਅਰ ਇਸ ਹਲਕੇ ਤੋਂ ਆਪ ਦੇ ਹਲਕਾ ਇੰਚਾਰਜ ਹਨ। ਇਸ ’ਚੋਂ ਲਗਭਗ 8 ਕਰੋੜ ਸੀਵਰੇਜ ਪ੍ਰਣਾਲੀ ਤੇ ਸੀਵਰਾਂ ਦੀ ਸਫ਼ਾਈ ’ਤੇ ਖਰਚ ਕੀਤੇ ਜਾਣਗੇ। ਜਦੋਂਕਿ ਬਾਕੀ ਮਨਜ਼ੂਰ ਕੀਤੇ ਗਏ ਕੰਮਾਂ ’ਚ ਸੜਕ ਨਿਰਮਾਣ, ਪਾਰਕਾਂ ਦਾ ਵਿਕਾਸ ਤੇ ਕੂੜਾ ਪ੍ਰਬੰਧਨ ਨਾਲ ਜੁੜੇ ਹਨ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਜਿਸ ਦੀ ਨੁਮਾਇੰਦਗੀ ਕੈਬਨਿਟ ਮੰਤਰੀ ਮਹਿੰਦਰ ਭਗਤ ਕਰਦੇ ਹਨ, ਦੇ 5.64 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਦਕਿ ਕੇਂਦਰੀ ਵਿਧਾਨ ਸਭਾ ਹਲਕੇ ਲਈ 3.50 ਕਰੋੜ ਰੁਪਏ ਦੇ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਭਰ ’ਚ 179 ਟਿਊਬਵੈੱਲਾਂ ਦੇ ਰੱਖ-ਰਖਾਅ ਤੇ ਸੰਚਾਲਨ ਲਈ ਠੇਕਾ ਵੀ ਦਿੱਤਾ ਗਿਆ ਹੈ। ਵਾਰਡ ਨੰਬਰ 13 ਤੇ 14 ’ਚ ਸਟ੍ਰੀਟ ਲਾਈਟਾਂ ਲਗਾਉਣ ਲਈ ਲਗਭਗ 1.45 ਕਰੋੜ ਰੁਪਏ ਦੇ ਟੈਂਡਰ ਫਿਲਹਾਲ ਵਿਚਾਰ ਅਧੀਨ ਹਨ। ਨਾਲ ਹੀ, ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ਜ਼ਿੰਮੇਵਾਰ ਸੁਸਾਇਟੀ ਦੇ ਕਾਰਜਕਾਲ ’ਚ ਵੀ ਵਾਧਾ ਕੀਤਾ ਗਿਆ ਹੈ।
- ਜਿਹੜੀਆਂ ਸੜਕਾਂ ਦੇ ਕੰਮਾਂ ਨੂੰ ਦਿੱਤੀ ਗਈ ਮਨਜ਼ੂਰੀ
- ਵਿੱਤ ਤੇ ਠੇਕਾ ਕਮੇਟੀ ਨੇ ਜਿਹੜੀਆਂ ਸੜਕਾਂ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਹੈ ਉਨ੍ਹਾਂ ’ਚ
- ਗੋਲਡਨ ਐਵੇਨਿਊ ਫੇਜ਼-1
- ਗੁਰੂ ਤੇਗ ਬਹਾਦਰ ਨਗਰ
- ਬਾਡਿੰਗ ਕਲੋਨੀ
- ਗੁਰੂ ਗੋਬਿੰਦ ਸਿੰਘ ਨਗਰ
- ਅਰਬਨ ਅਸਟੇਟ ਫੇਜ਼-1
- ਦੋਆਬਾ ਚੌਕ ਤੋਂ ਪਠਾਨਕੋਟ ਬਾਈਪਾਸ ਤੱਕ
- ਇੰਡਸਟ੍ਰੀਅਲ ਅਸਟੇਟ, ਦਾਦਾ ਕਾਲੋਨੀ
- ਨਿਊ ਕਾਲੋਨੀ, ਲਿਟਲ ਬਲੌਸਮ
- ਬੀਐੱਸਐੱਫ ਚੌਕ ਤੋਂ ਪ੍ਰੀਤ ਨਗਰ ਰੇਲਵੇ ਕਰਾਸਿੰਗ ਤੱਕ
- ਕਾਲਾ ਸੰਘਿਆਂ ਰੋਡ
- ਬਸਤੀ ਦਾਨਿਸ਼ਮੰਦਾਂ, 120-ਫੁੱਟ ਰੋਡ
- ਮਿਸ਼ਨ ਕੰਪਾਊਂਡ
- ਨਕੋਦਰ ਰੋਡ-ਸਤਿਗੁਰੂ ਭਗਤ ਕਬੀਰ ਚੌਕ ਆਦਿ ਸ਼ਾਮਲ ਹਨ।
- ਸੀਵਰੇਜ ਨਾਲ ਸਬੰਧਿਤ ਕੰਮ ਜੋ ਮਨਜ਼ੂਰ ਹੋਏ
- ਗੌਰੀ ਸ਼ੰਕਰ ਮੰਦਰ, ਕਾਲੀਆ ਕਾਲੋਨੀ, ਸਬਜ਼ੀ ਮੰਡੀ ਡਿਸਪੋਜ਼ਲ
- ਸ਼ਹੀਦ ਬਾਬਾ ਦੀਪ ਸਿੰਘ ਨਗਰ, ਰੇਰੂ ਚੌਕ ਦੇ ਨੇੜੇ
- ਉੱਤਰੀ ਹਲਕਾ-ਵਾਰਡ ਨੰਬਰ 1, 63, 72, 77 ਤੋਂ 85
- ਵਾਰਡ ਨੰਬਰ 2, 3, 4, 22, 24, 26, 68 ਤੋਂ 76
- ਦਾਦਾ ਕਾਲੋਨੀ
- ਦੋਆਬਾ ਚੌਕ
- ਸੋਡਲ ਰੇਲਵੇ ਕਰਾਸਿੰਗ
- ਭਗਤ ਸਿੰਘ ਕਾਲੋਨੀ
- ਫੋਕਲ ਪੁਆਇੰਟ (ਪੁਰਾਣਾ ਅਤੇ ਐਕਸਟੈਂਸ਼ਨ)
- ਇੰਦਰਾ ਕਾਲੋਨੀ ਆਦਿ ਸ਼ਾਮਲ ਹਨ
- ਵਾਟਰ ਸਪਲਾਈ ਅਤੇ ਟਿਊਬਵੈੱਲ
- ਸ਼ਿਵ ਨਗਰ, ਵਾਰਡ 83
- ਕਲਸੀ ਫੈਕਟਰੀ ਦੇ ਨੇੜੇ
- ਲੈਦਰ ਕੰਪਲੈਕਸ ਅਤੇ ਫਾਇਰ ਬ੍ਰਿਗੇਡ ਡਿਸਪੋਜ਼ਲ
- ਸਰਜੀਕਲ ਕੰਪਲੈਕਸ, ਜ਼ੋਨ 8 ਆਦਿ ਸ਼ਾਮਲ ਹਨ।
- ਜਿਨ੍ਹਾਂ ਪਾਰਕਾਂ ਦਾ ਵਿਕਾਸ ਹੋਣਾ ਹੈ, ਉਨ੍ਹਾਂ ’ਚ
ਵਿਜੇ ਨਗਰ ਪਾਰਕ 1
- ਅਰਬਨ ਅਸਟੇਟ ਫੇਜ਼-1 ਅਤੇ ਫੇਜ਼-2
- ਸ਼ਹੀਦ ਊਧਮ ਸਿੰਘ ਪਾਰਕ
- ਛੋਟੀ ਬਾਰਾਂਦਰੀ ਫੇਜ਼-2 - ਬਸਤੀ ਗੁਜਾਂ ਸ਼ਕਤੀ ਪਾਰਕ ਆਦਿ।