- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਰਸ਼ਨ ਅਕਾਦਮੀ ਜਲੰਧਰ ਵੱਲੋਂ ਸਾਵਨ ਕ੍ਰਿਪਾ ਰੂਹਾਨੀ ਮਿਸ਼ਨ ਦੇ ਤਹਿਤ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੇ 80ਵੇਂ ਜਨਮਦਿਨ ਮੌਕੇ 'ਤੇ ਇਕ ਵਿਸ਼ੇਸ਼ "ਐੱਸਓਐੱਸ ਧਿਆਨ ਸਾਧਨਾ’ ਕਰਵਾਈ ਗਈ। ਇਸ ਦਾ ਮੁੱਖ ਵਿਸ਼ਾ "ਧਿਆਨ ਜ਼ਰੀਏ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ" ਰੱਖਿਆ ਗਿਆ ਸੀ। ਪ੍ਰੋਗਰਾਮ ਦੀ ਮੁੱਖ ਬੁਲਾਰੇ ਮਧੂ ਅਰੋੜਾ ਸਨ, ਜਿਨ੍ਹਾਂ ਨੇ ਹਾਜ਼ਰ ਮਾਪਿਆਂ ਨੂੰ ਧਿਆਨ (ਮੈਡੀਟੇਸ਼ਨ) ਦੇ ਮਹੱਤਵ, ਆਤਮਿਕ ਸ਼ਾਂਤੀ ਤੇ ਰੋਜ਼ਮਰ੍ਹਾ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਆਧਿਆਤਮਿਕ ਤੇ ਪ੍ਰਯੋਗਿਕ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਨਿਯਮਤ ਧਿਆਨ ਨਾਲ ਪ੍ਰਭੂ ਨਾਲ ਜੁੜਾਅ ਪੈਦਾ ਹੁੰਦਾ ਹੈ, ਜਿਸ ਨਾਲ ਜੀਵਨ ਪ੍ਰਤੀ ਨਜ਼ਰੀਆ ਬਦਲਦਾ ਹੈ। ਇਸ ਮੌਕੇ 'ਤੇ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੇ ਜੀਵਨ, ਉਨ੍ਹਾਂ ਦੇ ਸਮਾਜਿਕ ਕੰਮਾਂ ਅਤੇ ਆਧਿਆਤਮਿਕ ਉਦੇਸ਼ਾਂ ਨਾਲ ਸੰਬੰਧਿਤ ਇਕ ਵੀਡੀਓ ਵੀ ਦਿਖਾਈ ਗਈ। ਪ੍ਰੋਗਰਾਮ ਵਿਚ ਵਿਦਿਆਰਥੀਆਂ ਵੱਲੋਂ ਸੂਫੀ ਕੱਵਾਲੀ ਪੇਸ਼ ਕੀਤੀ ਗਈ, ਜਿਸਨੂੰ ਸੁਣ ਕੇ ਸਾਰੇ ਮੁੱਖ ਮਹਿਮਾਨ ਮੰਤਰ-ਮੁਗਧ ਹੋ ਗਏ।
ਇਸ ਵਿਸ਼ੇਸ਼ ਮੌਕੇ 'ਤੇ ਸਾਵਨ ਕ੍ਰਿਪਾ ਰੂਹਾਨੀ ਮਿਸ਼ਨ ਜ਼ੋਨ-2 ਦੇ ਕੋਆਰਡੀਨੇਟਰ ਬੀ.ਆਰ ਹੀਰਾ, ਰਾਕੇਸ਼ ਰਾਣਾ (ਮੁਖੀ, ਸਾਵਨ ਕ੍ਰਿਪਾ ਰੂਹਾਨੀ ਮਿਸ਼ਨ ਜਲੰਧਰ), ਮਨੀਸ਼ ਅਚਰੇਜਾ (ਜਨਰਲ ਸਕੱਤਰ, ਸਾਵਨ ਕ੍ਰਿਪਾ ਰੂਹਾਨੀ ਮਿਸ਼ਨ ਜਲੰਧਰ), ਮਧੂ ਅਰੋੜਾ, ਸਾਹਿਲ, ਵਿਦਿਆਲਿਆ ਮੈਨੇਜਮੈਂਟ ਕਮੇਟੀ ਦੇ ਮੈਨੇਜਰ ਪ੍ਰੋ. ਰਜਨੀਸ਼ ਖੰਨਾ, ਐੱਲ.ਐੱਮ.ਸੀ. ਮੈਂਬਰ ਦੀਪਕ ਜੋੜਾ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਹੋਰ ਪਤਵੰਤੇ ਹਾਜ਼ਰ ਰਹੇ। ਪ੍ਰੋਗਰਾਮ ’ਚ ਬੱਚਿਆਂ ਦੇ ਮਾਪਿਆਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਪ੍ਰੋਗਰਾਮ ਦੇ ਅੰਤ ’ਚ ਪ੍ਰਿਸੰਪੀਲ ਦਿਨੇਸ਼ ਸਿੰਘ ਨੇ ਮੁੱਖ ਬੁਲਾਰੇ, ਮਹਿਮਾਨਾਂ ਤੇ ਸਾਰੇ ਮਾਪਿਆਂ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਪ੍ਰਗਟਾਇਆ।