ਸਿਹਤ ਜਾਂਚ ਤੇ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ
ਜੀਵਨ ਆਸਰਾ ਟਰੱਸਟ ਵੱਲੋਂ ਲਗਾਇਆ ਡਾਕਟਰੀ ਜਾਚ ਤੇ ਅੱਖਾਂ ਦੇ ਆਪ੍ਰੇਸ਼ਨ ਕੈਂਪ
Publish Date: Tue, 31 Mar 2026 06:48 PM (IST)
Updated Date: Wed, 01 Apr 2026 04:11 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜੀਵਨ ਆਸਰਾ ਟਰੱਸਟ ਵੱਲੋਂ ਜੀਵਨ ਕੌਰ ਤੇ ਕਿਰਪਾਲ ਸਿੰਘ ਦੀ ਯਾਦ ’ਚ ਡਾਕਟਰੀ ਜਾਂਚ ਤੇ ਅੱਖਾਂ ਦਾ ਆਪ੍ਰੇਸ਼ਨ ਕੈਂਪ ਕੇਜੇ ਸਟੀਲ ਰੋਲਿੰਗ ਮਿੱਲ ਤੇ ਭਵਾਨੀ ਸ਼ੰਕਰ ਕਾਸਟਿੰਗ ਰਾਉਵਾਲੀ ਵਿਖੇ ਲਗਾਇਆ ਗਿਆ। ਜਿਸ ’ਚ ਮਾਹਿਰ ਡਾਕਟਰਾਂ ਵੱਲੋਂ 500 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦੇ ਪ੍ਰਬੰਧਕ ਪ੍ਰਿਤਪਾਲ ਸਿੰਘ ਰਾਜੂ ਚਾਵਲਾ ਤੇ ਰਮਨਪ੍ਰੀਤ ਸਿੰਘ ਚਾਵਲਾ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ, ਦੰਦਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਆਪ੍ਰੇਸ਼ਨ ਦੇ ਯੋਗ ਪਾਏ ਗਏ ਹਨ ਉਨ੍ਹਾਂ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ। ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਓ। ਪ੍ਰਿਤਪਾਲ ਸਿੰਘ ਰਾਜੂ ਚਾਵਲਾ ਨੇ ਦੱਸਿਆ ਕਿ ਜੀਵਨ ਆਸਰਾ ਟਰੱਸਟ ਵੱਲੋਂ ਡਾਕਟਰੀ ਕੈਂਪਾਂ ਤੋਂ ਇਲਾਵਾ ਲੋੜਵੰਦਾਂ ਦੀ ਨਿਸ਼ਕਾਮ ਸੇਵਾ ਤੇ ਸਮਾਜ ਸੇਵਾ ਦੇ ਕੰਮਾਂ ਚ ਵੱਧ ਚੜ੍ਹ ਕੇ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਬੀਰ ਜੋਤ ਸਿੰਘ ਚਾਵਲਾ, ਪ੍ਰਭਜੋਤ ਸਿੰਘ ਮੋਗਾ, ਗਗਨਦੀਪ ਕੌਰ ਚਾਵਲਾ, ਮਹਿੰਦਰ ਕੌਰ ਚਾਵਲਾ, ਮਹਿਰੀਤ ਕੌਰ ਚਾਵਲਾ, ਗੁਰਬਚਨ ਸਿੰਘ ਕਥੂਰੀਆ, ਕਰਨਪ੍ਰੀਤ ਕੌਰ, ਗੁਰਮੀਤ ਸਿੰਘ, ਪ੍ਰੇਮ ਅਰੋੜਾ, ਕੋਮਲ ਜੈਨ, ਪ੍ਰਭਜੋਤ ਸਿੰਘ ਕਥੂਰੀਆ, ਰਾਜਿੰਦਰ ਸਿੰਘ ਬੇਦੀ, ਨਰੇਸ਼ ਸਹਿਗਲ, ਦਿਨੇਸ਼ ਸਹਿਗਲ ਆਦਿ ਹਾਜ਼ਰ ਸਨ।