- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਅਰ ਨੇ ਨੈਸ਼ਨਲ ਹਾਈਵੇ ਦੀ ਮੁਰੰਮਤ ਲਈ ਕੇਂਦਰੀ ਰੋਡ ਤੇ ਟਰਾਂਸਪੋਰਟ ਮੰਤਰੀ ਗਡਕਰੀ ਨੂੰ ਮੁੜ ਪੱਤਰ ਲਿਖਿਆ

-ਪੀਏਪੀ ਤੋਂ ਬਿਧੀਪੁਰ ਤਕ ਸੜਕ ਬਣਾਉਣ ਦੀ ਕੀਤੀ ਬੇਨਤੀ
-ਧਾਰਮਿਕ ਸਥਾਨਾਂ ਦੀ ਯਾਤਰਾ ਲਈ ਵਾਹਨਾਂ ’ਤੇ ਜਾਂਦੇ ਨੇ ਸ਼ਰਧਾਲੂ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਮੇਅਰ ਵਨੀਤ ਧੀਰ ਨੇ ਪੀਏਪੀ ਜਲੰਧਰ ਤੋਂ ਬਿਧੀਪੁਰ ਤਕ ਐੱਨ ਐੱਚ 44 ਨੈਸ਼ਨਲ ਹਾਈਵੇ ਦੀ ਸੜਕ ਦੀ ਹਾਲਤ ਬਹੁਤ ਖਰਾਬ ਹੈ ਤੇ ਉਸ ਦੀ ਮੁਰੰਮਤ ਕਰਨ ਜਾਂ ਇਸ ਨੂੰ ਮੁੜ ਬਨਾਉਣ ਲਈ ਮੁੜ (ਰਿਮਾਂਈਡਰ) ਯਾਦ ਪੱਤਰ ਲਿਖਿਆ ਹੈ, ਜਿਸ ’ਚ ਉਨ੍ਹਾਂ ਨੇ ਯਾਦ ਕਰਾਇਆ ਹੈ ਕਿ ਉਕਤ ਰੋਡ ਤੋਂ ਸ੍ਰੀ ਦਰਬਾਰ ਸਾਹਿਬ, ਮਾਤਾ ਵੈਸ਼ਨੋ ਦੇਵੀ ਅਤੇ ਸ੍ਰੀ ਅਮਰਨਾਥ ਦੀ ਯਾਤਰਾ ਲਈ ਸ਼ਰਧਾਲੂ ਵਾਹਨਾਂ ਰਾਹੀਂ ਗੁਜ਼ਰਦੇ ਹਨ ਤੇ ਸੜਕ ਖਰਾਬ ਹੋਣ ਕਾਰਨ ਉਨ੍ਹਾਂ ਦੇ ਵਾਹਨਾਂ ਨੂੰ ਕਿਸੇ ਨਾ ਕਿਸੇ ਵੇਲੇ ਹਾਦਸਾ ਪੇਸ਼ ਆਉਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਕਤ ਹਾਈਵੇ ’ਤੇ ਖੁਦ ਜਾ ਕੇ ਮੌਕਾ ਦੇਖਿਆ ਤੇ ਸੜਕ ਦੀ ਹਾਲਤ ਮਾੜੀ ਦੇਖ ਕੇ ਉਥੇ ਟੋਏ ਭਰਨ ਲਈ ਮਿੱਟੀ ਵੀ ਸੁੱਟੀ ਸੀ ਤੇ ੳਨ੍ਹਾਂ ਨੇ ਪ੍ਰਾਜੈਕਟ ਡਿਪਟੀ ਮੈਨੇਜਰ ਸ਼ਾਂਤਨੂੰ ਨੂੰ ਪੱਤਰ ਵੀ ਲਿਖਿਆ ਸੀ ਪਰ ਉਨ੍ਹਾਂ ਨੇ ਇਸ ਦੇ ਪ੍ਰਤੀ ਗੰਭੀਰਤਾ ਨਹੀਂ ਦਿਖਾਈ। ਉਨ੍ਹਾਂ ਨੇ ਇਸ ਸਬੰਧੀ 23 ਜੁਲਾਈ 2025, 28 ਅਗਸਤ 2025 ਅਤੇ 19 ਜੂਨ 2026 ਨੂੰ ਪੱਤਰ ਲਿਖੇ ਪਰ ਫਿਰ ਵੀ ਕੰਮ ਨਹੀਂ ਹੋਇਆ। ਮੇਅਰ ਨੇ ਉਕਤ ਪੱਤਰ ਦੀਆਂ ਕਾਪੀਆਂ ਚੇਅਰਮੈਨ ਨੈਸ਼ਨਲ ਹਾਈਵੇ ਤੇ ਡਿਪਟੀ ਪ੍ਰਾਜੈਕਟ ਮੈਨੇਜਰ ਅੰਬਾਲਾ ਨੂੰ ਭੇਜੀਆਂ ਸਨ। ਮੇਅਰ ਨੇ ਕੇਂਦਰੀ ਰੋਡ ਤੇ ਟਰਾਂਸਪੋਰਟ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਪਾਸੇ ਧਿਆਨ ਦੇ ਕੇ ਉਕਤ ਸੜਕ ਨੂੰ ਬਨਾਉਣ ਲਈ ਯੋਗ ਉਪਰਾਲਾ ਕਰਨ ਤੇ ਪ੍ਰਾਜੈਕਟ ਡਿਪਟੀ ਮੈਨੇਜਰ ਨੂੰ ਹਦਾਇਤ ਕਰਨ। ਇਥੇ ਵਰਨਣਯੋਗ ਹੈ ਕਿ ਬੁੱਧਵਾਰ ਮੇਅਰ ਵਨੀਤ ਧੀਰ ਨੇ ਨੈਸ਼ਨਲ ਹਾਈਵੇ ਦੇ ਡਿਪਟੀ ਪ੍ਰਾਜੈਕਟ ਮੈਨੇਜਰ ਸ਼ਾਂਤਨੂੰ ਤੇ ਉਨ੍ਹਾਂ ਦੇ ਸਟਾਫ ਨਾਲ ਮੀਟਿੰਗ ਕਰਕੇ ਉਕਤ ਹਾਈਵੇ ਬਣਾਉਣ ਦੀ ਹਦਾਇਤ ਕੀਤੀ ਸੀ ਅਤੇ ਚਿਤਾਵਨੀ ਦਿੱਤੀ ਸੀ ਜੇ ਸੜਕ ਨਾ ਬਨਾਈ ਗਈ ਤਾਂ ਫਿਰ ਉਹ ਪ੍ਰਾਜੈਕਟ ਦੇ ਡਿਪਟੀ ਮੈਨੇਜਰ ਤੇ ਸਟਾਫ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਾਉਣਗੇ ਤਾਂ ਜੋ ਉਕਤ ਸੜਕ ਬਣਾਈ ਜਾ ਸਕੇ ਅਤੇ ਸੜਕ ਤੇ ਆਵਾਜਾਈ ਅਸਾਨੀ ਨਾਲ ਹੋ ਸਕੇ।