- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਤੇ ਮੇਅਰ ਵਨੀਤ ਧੀਰ ਨੇ ਲਿਆ ਅਸ਼ੀਰਵਾਦ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੋਢਲ ਰੋਡ ’ਤੇ ਬਜਰੰਗ ਦਲ ਮੰਡਲ ਦੀ ਵੱਲੋਂ 18ਵਾਂ ਸ਼੍ਰੀ ਕ੍ਰਿਸ਼ਣ ਜਨਮ ਉਤਸਵ ਮਨਾਇਆ। ਸ਼ਰਧਾਲੂਆਂ ਨੇ ਪਹੁੰਚ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉੱਤਰੀ ਹਲਕੇ ਇੰਚਾਰਜ ਤੇ ਮੇਅਰ ਵਨੀਤ ਧੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੁਸ਼ੀਲ ਤਿਵਾਰੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਮੇਅਰ ਵਨੀਤ ਧੀਰ ਨੇ ਸ਼ਰਧਾਲੂਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੰਦੇ ਹੋਏ ਕਿਹਾ ਭਗਵਾਨ ਸ਼੍ਰੀ ਕ੍ਰਿਸ਼ਣ ਦਾ ਜੀਵਨ ਸਾਨੂੰ ਸੱਚ, ਧਰਮ, ਪ੍ਰੇਮ ਅਤੇ ਮਨੁੱਖਤਾ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਸਮਾਜ ਸੇਵਕ ਸੁਸ਼ੀਲ ਤਿਵਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਧਾਰਮਿਕ ਸਾਡੀ ਸੰਸਕ੍ਰਿਤੀ ਤੇ ਪਰੰਪਰਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ-ਸਮਾਜ ’ਚ ਆਪਸੀ ਭਾਈਚਾਰੇ ਤੇ ਸੰਦੇਸ਼ ਦਿੰਦੀ ਹੈ। ਇਸ ਮੌਕੇ ਸੰਸਥਾਪਕ ਤੇ ਪ੍ਰਬੰਧਕ ਰਾਘੂ ਪਾਲ ਸਿੰਘ, ਸੁਰੇਸ਼ ਸਿੰਘ ਪ੍ਰਧਾਨ, ਉਪ ਪ੍ਰਧਾਨ ਰਾਕੇਸ਼ ਪਾਨ, ਸ਼ਿਆਮ ਪਿੰਟੂ ਸਿੰਘ ਪ੍ਰਬੰਧਕ ਤੇ ਸਲਾਹਕਾਰ, ਸਿੰਘ ਅਯੋਧਿਆਵਾਸੀ, ਰੋਸ਼ਨ ਕੈਸ਼ੀਅਰ, ਵਿਵੇਕ ਸਿੰਘ, ਦੱਦਨ ਸਿੰਘ, ਅਮਿਤ, ਸੁਰਹਿਤ, ਤੇ ਰਵੀ ਹਾਜ਼ਰ ਸਨ।