ਮੇਅਰ ਨੇ ਕੀਤੀ ਜੀਪੀਐੱਸ ਸਿਸਟਮ ਦੀ ਚੈਕਿੰਗ
ਮੇਅਰ ਨੇ ਕੀਤੀ ਕੂੜੇ ਦੀ ਢੁਆਈ ਵਾਲੀ ਟਰਾਲੀਆਂ ਦੇ ਜੀਪੀਐੱਸ ਸਿਸਟਮ ਦੀ ਚੈਕਿੰਗ
Publish Date: Tue, 24 Feb 2026 08:34 PM (IST)
Updated Date: Tue, 24 Feb 2026 08:37 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਮੇਅਰ ਵਨੀਤ ਧੀਰ ਨੇ ਮੰਗਲਵਾਰ ਨੂੰ ਕੂੜੇ ਦੀ ਢੁਆਈ ਕਰਨ ਵਾਲੀਆਂ ਟਰੈਕਟਰ-ਟਰਾਲੀਆਂ ਦੀ ਚੈਕਿੰਗ ਕੀਤੀ ਤੇ ਕਈ ਟਰਾਲੀਆਂ ਦਾ ਜੀਪੀਐੱਸ ਸਿਸਟਮ ਠੀਕ ਨਾ ਹੋਣ ’ਤੇ ਚਿਤਾਵਨੀ ਦਿੱਤੀ ਗਈ। ਮੇਅਰ ਨੇ ਕਿਹਾ ਹੈ ਕਿ ਕੂੜੇ ਦੀ ਢੁਆਈ ਲਈ ਜਿਹੜੀਆਂ ਠੇਕੇਦਾਰ ਦੀਆਂ ਟਰੈਕਟਰ-ਟਰਾਲੀਆ ਦਾ ਜੀਪੀਐੱਸ ਸਿਸਟਮ ਗੜਬੜ ਸੀ, ਨੂੰ ਹਦਾਇਤ ਕੀਤੀ ਗਈ ਹੈ ਕਿ ਬਿਨਾਂ ਜੀਪੀਐੱਸ ਸਿਸਟਮ ਦੇ ਕਿਸੇ ਵੀ ਠੇਕੇਦਾਰ ਦੀ ਟਰੈਕਟਰ-ਟਰਾਲੀ ਨਹੀਂ ਚਲਣੀ ਚਾਹੀਦੀ। ਮੇਅਰ ਅਕਸਰ ਕੂੜੇ ਦੀ ਢੁਆਈ ਲਈ ਦਿੱਤੇ ਗਏ ਠੇਕੇ ਦੀਆਂ ਟਰੈਕਟਰ ਟਰਾਲੀਆਂ ਦੀ ਚੈਕਿੰਗ ਕਰਦੇ ਰਹਿੰਦੇ ਹਨ ਤੇ ਉਸ ਹਿਸਾਬ ਨਾਲ ਠੇਕੇਦਾਰਾਂ ਨੂੰ ਹਦਾਇਤਾਂ ਵੀ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਜਿਹੜੀ ਚੈਕਿੰਗ ਕੀਤੀ ਉਸ ’ਚ ਕੁਝ ਟਰੈਕਟਰ-ਟਰਾਲੀਆਂ ਦੀ ਸਥਿਤੀ ਸਪੱਸ਼ਟ ਨਹੀਂ ਹੋ ਰਹੀ ਸੀ, ਕਿਉਂਕਿ ਉਨ੍ਹਾਂ ਦਾ ਜੀਪੀਐੱਸ ਸਿਸਟਮ ਬੰਦ ਸੀ। ਇਸ ਲਈ ਠੇਕੇਦਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਜੀਪੀਐੱਸ ਸਿਸਟਮ ਠੀਕ ਕਰਵਾਏ।