- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਚਿੰਤਪੂਰਨੀ ਵੈੱਲਫੇਅਰ ਸੁਸਾਇਟੀ ਨੇ ਕਰਵਾਇਆ 15ਵਾਂ ਸਾਲਾਨਾ ਜਗਰਾਤਾ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਮਾਤਾ ਚਿੰਤਪੂਰਨੀ ਵੈੱਲਫੇਅਰ ਸੁਸਾਇਟੀ ਵੱਲੋਂ 15 ਵਾਂ ਸਾਲਾਨਾ ਜਗਰਾਤਾ ਕਰਵਾਇਆ ਗਿਆ। ਪਹਿਲਾਂ ਝੰਡੇ ਦੀ ਰਸਮ ਨਿਭਾਈ ਗਈ। ਆਸ-ਪਾਸ ਦੇ ਇਲਾਕਿਆਂ ’ਚ ਸ਼ਾਮ ਨੂੰ ਫੇਰੀ ਕੱਢੀ ਗਈ। ਇਸ ਉਪਰੰਤ ਸ਼ਾਮ ਤੋਂ ਰਾਤ 9 ਵਜੇ ਤੱਕ ਸੰਗਤਾਂ ਵੱਲੋਂ ਭਜਨ ਬੰਦਗੀ ਕੀਤੀ ਗਈ। ਮਾਂ ਚਿੰਤਪੂਰਨੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੋਬਿੰਦ ਸਿੰਘ ਰਤਨ ਤੇ ਜਨਰਲ ਸਕੱਤਰ ਆਮ ਪਾਰਟੀ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਆਗੂ ਡਾ. ਗੁਰਚਰਨ ਸਿੰਘ ਭੰਮਰਾ ਨੇ ਦੱਸਿਆ ਕਿ ਜਗਰਾਤੇ ’ਚ ਮਹੰਤ ਅਸ਼ਵਨੀ ਸ਼ਰਮਾ, ਸੱਜਣ ਰਾਜ ਐਡ ਪਾਰਟੀ, ਹਕੀਕਤ ਰਾਏ ਐਂਡ ਪਾਰਟੀ ਹਿੱਸਾ ਲੈ ਕੇ ਭਜਨ ਬੰਦਗੀ ਕਰ ਕੇ ਭਗਤਾਂ ਨੂੰ ਝੂਮਣ ਲਾਇਆ। ਸਾਲਾਨਾ ਜਗਰਾਤੇ ’ਚ ਮੇਅਰ ਵਨੀਤ ਧੀਰ, ਕੌਂਸਲਰ ਜਸਪਾਲ ਕੌਰ, ਪ੍ਰਧਾਨ ਗੋਬਿੰਦ ਸਿੰਘ ਰਤਨ, ਜਨਰਲ ਸਕੱਤਰ ਤੇ ਆਮ ਪਾਰਟੀ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਆਗੂ ਡਾ. ਗੁਰਚਰਨ ਸਿੰਘ ਭੰਮਰਾ, ਵਰਿੰਦਰ ਰਾਏ, ਇਕਾਂਤ ਪੁਰੀ, ਇਕਬਾਲ ਸਿੰਘ ਸੈਣੀ, ਗਗਨਦੀਪ ਸਿੰਘ, ਮਨੋਜ ਕੁਮਾਰ, ਰਾਜੇਸ਼ ਕੁਮਾਰ, ਮੀਕਾ, ਕਿਸ਼ਨ ਲਾਲ, ਮਧੂ ਬਾਲਾ, ਹਰੀਸ਼ ਸ਼ਰਮਾ, ਵਿਸ਼ਾਲ, ਵੀਨਾ, ਆਸ਼ਾ ਰਾਣੀ, ਪ੍ਰੀਤੀ ਆਦਿ ਵੱਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ਮੇਅਰ ਵਨੀਤ ਧੀਰ ਨੇ ਮਾਤਾ ਚਿੰਤਪੂਰਨੀ ਵੈੱਲਫੇਅਰ ਸੁਸਾਇਟੀ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਅਜੋਕੇ ਸਮੇਂ ’ਚ ਨਸ਼ੇ ’ਚ ਗੁਲਤਾਨ ਹੋ ਰਹੇ ਨੌਜਵਾਨਾਂ ਨੂੰ ਸਿੱਧੇ ਰਾਹੇ ਪਾਉਣ ਲਈ ਭਾਵੇਂ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸਮੁੱਚੇ ਜਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ।