ਅਵਤਾਰ ਰਾਣਾ, ਪੰਜਾਬੀ ਜਾਗਰਣ ਮੱਲ੍ਹੀਆਂ ਕਲਾਂ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਯੂਥ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਯੂਥ ਅਕਾਲੀ ਦਲ ਵੱਲੋਂ ਵਿਸ਼ਾਲ ਯੂਥ ਮਿਲਣੀ ਹਲਕਾ ਨਕੋਦਰ ਦੇ ਰਿਜ਼ੋਰਟ ’ਚ ਕਰਵਾਈ ਗਈ, ਜਿਸ ਨੇ ਨੌਜਵਾਨਾਂ ਦੇ ਭਾਰੀ ਉਤਸ਼ਾਹ ਤੇ ਵੱਡੀ ਸ਼ਮੂਲੀਅਤ ਸਦਕਾ ਰੈਲੀ ਦਾ ਰੂਪ ਧਾਰ ਲਿਆ। ਇਸ ਮੌਕੇ ਸਮਾਗਮ ਦੀ ਅਗਵਾਈ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ, ਮੁੱਖ ਸੇਵਾਦਾਰ ਹਲਕਾ ਨਕੋਦਰ ਵੱਲੋਂ ਕੀਤੀ ਗਈ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਹਰ ਵਰਗ ਦਾ ਸਨਮਾਨ ਕਰਨ ਵਾਲੀ ਅਤੇ ਹਰ ਵਰਗ ਦੀ ਭਲਾਈ ਲਈ ਕੰਮ ਕਰਨ ਵਾਲੀ ਪਾਰਟੀ ਰਹੀ ਹੈ। ਪਾਰਟੀ ਨੇ ਹਮੇਸ਼ਾ ਆਪਸੀ ਭਾਈਚਾਰਕ ਸਾਂਝ, ਸਮਾਜਿਕ ਬਰਾਬਰੀ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੋਸ਼ਿਸ਼ਾਂ ਕੀਤੀਆਂ ਹਨ। ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਨੇ ਨੌਜਵਾਨ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਨਦੇਹੀ ਤੇ ਇਕਜੁੱਟਤਾ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਤੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਉਸਾਰੀ ’ਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਗ਼ਰੀਬ ਤੇ ਲੋੜਵੰਦ ਵਰਗਾਂ ਦੀ ਭਲਾਈ, ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਸ ਮੌਕੇ ਚੇਅਰਮੈਨ ਪਰਵਿੰਦਰ ਸਿੰਘ ਸ਼ਾਮਪੁਰ, ਮੇਜਰ ਸਿੰਘ ਔਜਲਾ, ਹਰਵੇਲ ਸਿੰਘ ਹੁੰਦਲ ਸਰਕਲ ਪ੍ਰਧਾਨ ਉੱਗੀ, ਸੁਖਵਿੰਦਰ ਸਿੰਘ ਸੋਖਾ ਮੱਲੀ, ਹਰਜਿੰਦਰ ਸਿੰਘ ਜਹਾਂਗੀਰ, ਆਗਿਆਕਾਰ ਸਿੰਘ ਔਜਲਾ, ਜਸਵਿੰਦਰ ਸਿੰਘ ਲਾਂਬਾ, ਸੁੱਚਾ ਸਿੰਘ ਗਾਂਧਰਾ, ਮੋਨੂ ਤਲਵਣ, ਪ੍ਰੀਤਮ ਸਿੰਘ, ਸਰਪੰਚ ਜਸਵੰਤ ਸਿੰਘ ਸਿੰਘਪੁਰ ਦੋਨਾਂ, ਬਾਲੀ ਐੱਮਸੀ, ਗੁਰਪ੍ਰੀਤ ਸਿੰਘ ਭੰਡਾਲ, ਗੁਰਵਿੰਦਰ ਸਿੰਘ, ਇਕਬਾਲ ਸਿੰਘ ਸਹਿਮ, ਸੁਖਜੀਵਨ ਸਿੰਘ ਸਹਿਮ, ਡਾ. ਜਸਵੰਤ ਸਿੰਘ ਭੰਡਾਲ, ਅਸ਼ੋਕ ਸਿੰਘ, ਹਰਬੰਸ ਸਿੰਘ ਦਰਦੀ, ਗੁਰਮੀਤ ਸਿੰਘ, ਤਰਲੋਚਨ ਸਿੰਘ ਲੱਧੜ, ਸੁਖਦੇਵ ਸਿੰਘ ਗੋਹੀਰ, ਕੁੰਦਨ ਸਿੰਘ, ਜਸਪਿੰਦਰ ਸਿੰਘ ਚੀਮਾ, ਸਾਹਿਲ ਪ੍ਰੀਤ ਸਿੰਘ, ਕਮਲਜੀਤ ਸਿੰਘ ਗੋਖਾ, ਗੁਰਦੇਵ ਸਿੰਘ ਦੇਬੀ, ਹੀਰਾ ਸਿੰਘ ਧਾਲੀਵਾਲ, ਸਰਜੀਤ ਸਿੰਘ ਧਾਲੀਵਾਲ, ਮਨਿੰਦਰ ਕੌਰ, ਗੁਰਮੇਲ ਸਿੰਘ, ਸੰਦੀਪ ਵਰਮਾ, ਜੱਸੀ ਖੋਖੇਵਾਲ, ਕਮਲ ਟਾਹਲੀ, ਅਵਤਾਰ ਸਿੰਘ ਔਜਲਾ, ਪਿਆਰਾ ਸਿੰਘ ਬਿਲਗਾ, ਪਿਆਰਾ ਸਿੰਘ ਕੈਂਥ, ਬਾਬਾ ਜਗਵੀਰ ਸਿੰਘ, ਐਡਵੋਕੇਟ ਜਸਵੰਤ ਸਿੰਘ ਬਲੱਗਣ, ਡਾ. ਰਾਜਵੀਰ ਸਿੰਘ, ਸੀਰਾ ਸ਼ਾਮਪੁਰ, ਸਮੇਸ਼ ਅਰੋੜਾ, ਹਰਬਲਜੀਤ ਸਿੰਘ, ਪਵਿੱਤਰ ਸਿੰਘ ਸੰਘਾ, ਜਗਤਾਰ ਸਿੰਘ ਭੁੱਲਰ, ਸਤਵੀਰ ਸਿੰਘ ਲੱਦੜ, ਅਮਨ ਸ਼ੇਰਪੁਰ, ਬਿੰਦਰ ਸਿੰਘ ਭੁੱਲਰ, ਸੋਨੂ ਸੰਗੋਵਾਲ, ਰਵਿੰਦਰ ਸਿੰਘ ਸਰਪੰਚ, ਜੱਸਾ ਰਾਵਾਂ, ਪਰਗਨ ਸਿੰਘ ਬੁਰਜ, ਮਨਰਾਜ ਸਿੰਘ, ਜਸਵਿੰਦਰ ਸਿੰਘ ਸਰਪੰਚ, ਅਵਤਾਰ ਸਿੰਘ, ਅਮਰਜੀਤ ਸਿੰਘ, ਅਮਰਿੰਦਰ ਸਿੰਘ ਨਾਗਰਾ, ਨੇਕਾਂ ਨਾਗਰਾ ਸਮੇਤ ਹੋਰ ਵੀ ਕਈ ਆਗੂ ਤੇ ਵਰਕਰ ਮੌਜੂਦ ਸਨ।