ਇੰਜੀ. ਰਖੇਜਾ ਦੀ ਅਗਵਾਈ ਹੇਠ ਸੈਂਕੜੇ ਵਰਕਰ ਰੈਲੀ ’ਚ ਪੁੱਜੇ ਨਸ਼ਾ ਮੁਕਤੀ ਯਾਤਰਾ ਦੇ ਸਮਾਪਤੀ ਮੌਕੇ ਜਲੰਧਰ ਵਿੱਚ ਉਮੜਿਆ ਜਨਸੈਲਾਬ
Publish Date: Wed, 30 Sep 2026 09:24 PM (IST)
Updated Date: Wed, 30 Sep 2026 09:27 PM (IST)
ਨਸ਼ਾ ਮੁਕਤੀ ਯਾਤਰਾ ਦੇ ਸਮਾਪਤੀ ਮੌਕੇ ਜਲੰਧਰ ਵਿੱਚ ਉਮੜਿਆ ਜਨਸੈਲਾਬ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਨਾਲ ਪਿਛਲੇ ਦਸ ਦਿਨਾਂ ਤੋਂ ਚੱਲ ਰਹੀ ਨਸ਼ਾ ਮੁਕਤੀ ਯਾਤਰਾ ਦਾ ਜਲੰਧਰ ਵਿੱਚ ਸ਼ਾਨਦਾਰ ਸਮਾਪਨ ਹੋਇਆ। ਜਲੰਧਰ ਪਹੁੰਚੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਲਿਲੀ ਰਿਜ਼ੋਰਟ, ਪਰਾਗਪੁਰ ਦੇ ਨੇੜੇ ਜਨ ਸਭਾ ਨੂੰ ਸੰਬੋਧਨ ਕੀਤਾ। ਜਲੰਧਰ ਸੈਂਟਰਲ ਵਿਧਾਨ ਸਭਾ ਖੇਤਰ-35 ਦੇ ਮੰਡਲ ਨੰਬਰ 5 ਤੋਂ ਮੰਡਲ ਪ੍ਰਧਾਨ ਇੰਜੀ. ਚੰਦਨ ਰਖੇਜਾ ਦੀ ਅਗਵਾਈ ਹੇਠ ਸੈਂਕੜੇ ਭਾਜਪਾ ਵਰਕਰ ਅਤੇ ਸਮਰਥਕ ਵੱਖ-ਵੱਖ ਇਲਾਕਿਆਂ ਤੋਂ ਬੱਸਾਂ, ਕਾਰਾਂ ਤੇ ਮੋਟਰਸਾਈਕਲਾਂ ਦੇ ਕਾਫਲਿਆਂ ਨਾਲ ਰੈਲੀ ਸਥਾਨ ’ਤੇ ਪਹੁੰਚੇ। ਮੰਡਲ ਪ੍ਰਧਾਨ ਇੰਜੀ. ਚੰਦਨ ਰਖੇਜਾ ਨੇ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਦੀ ਸ਼ਮੂਲੀਅਤ ਲਈ ਸਾਰੇ ਅਹੁਦੇਦਾਰਾਂ, ਸ਼ਕਤੀ ਕੇਂਦਰ ਇੰਚਾਰਜਾਂ, ਬੂਥ ਪ੍ਰਧਾਨਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ । ਉਨ੍ਹਾਂ ਵਿਸ਼ੇਸ਼ ਤੌਰ ’ਤੇ ਵਾਰਡ ਨੰਬਰ 6 ਤੋਂ ਵੱਡੇ ਪੱਧਰ ’ਤੇ ਕੀਤੇ ਪ੍ਰਬੰਧਾਂ ਅਤੇ ਵਰਕਰਾਂ ਦੀ ਵੱਡੀ ਸ਼ਮੂਲੀਅਤ ਲਈ ਗੁਰਵਿੰਦਰ ਸਿੰਘ ਮੁਲਤਾਨੀ ਦੀ ਸ਼ਲਾਘਾ ਕੀਤੀ । ਇੰਜੀ. ਚੰਦਨ ਰਖੇਜਾ ਨੇ ਕਿਹਾ ਕਿ ਜਲੰਧਰ ਵਿੱਚ ਵੱਡੀ ਗਿਣਤੀ ਵਿੱਚ ਜਨਤਾ ਅਤੇ ਵਰਕਰਾਂ ਦੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਨਸ਼ਾ ਮੁਕਤ ਪੰਜਾਬ ਦਾ ਮੁੱਦਾ ਹੁਣ ਜਨ-ਅੰਦੋਲਨ ਦਾ ਰੂਪ ਧਾਰ ਰਿਹਾ ਹੈ। ਇਸ ਦੌਰਾਨ ਮੰਡਲ ਨੰਬਰ 5 ਦੇ ਵਰਕਰਾਂ ਨੇ ਸੰਕਲਪ ਲਿਆ ਕਿ ਉਹ ਆਪਣੇ-ਆਪਣੇ ਇਲਾਕਿਆਂ ਵਿੱਚ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰਨਗੇ। ਇਸ ਮੌਕੇ ਵਿਕਾਸ ਖੋਸਲਾ, ਸੀਨੀਅਰ ਆਗੂ ਮੁਨੀਸ਼ ਨੱਡਾ, ਉਪ ਪ੍ਰਧਾਨ ਸਚਿਨ ਸ਼ਰਮਾ, ਸਕੱਤਰ ਜੇ.ਪੀ. ਪਾਂਡੇ, ਪ੍ਰੇਮ ਕੁਮਾਰ, ਲਖਵਿੰਦਰ ਸਿੰਘ, ਅਭੈ ਕੁਮਾਰ, ਨਿਸ਼ਾਂਤ ਸਿੰਘ, ਮਿਰਜ਼ਾ, ਭੁਪਿੰਦਰ ਸਿੰਘ, ਅਮਿਤ ਮਿੱਤਲ, ਜਰਨੈਲ ਸਿੰਘ, ਹੇਮਰਾਜ ਜੀ, ਡਿੰਪਲ, ਅਮਨ ਸੁਡੇਰਾ, ਸੰਦੀਪ ਪਠਾਨੀਆ, ਪਵਨ ਕੁਮਾਰ, ਯਾਦਵਿੰਦਰ ਸਿੰਘ, ਪਵਨ ਟੰਡਨ, ਮਹੇਸ਼ ਕੁਮਾਰ ਘਈ, ਸੁਰਿੰਦਰ ਕੁਮਾਰ ਤੇ ਰਾਘਵ ਆਦਿ ਹਾਜ਼ਰ ਸਨ।