- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਕੁਮਾਰ ਕੈਂਥ ਨੇ ਦੱਸਿਆ ਕਿ ਰਜਨੀ ਆਪਣੇ ਸਕੂਟਰ ’ਤੇ ਆਪਣੀ ਮਾਤਾ ਨਾਲ ਕਿਸੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਲਈ ਜਾ ਰਹੀ ਸੀ। ਇਸ ਦੌਰਾਨ ਸੜਕ ’ਤੇ ਬਣੇ ਲਗਾਤਾਰ ਤਿੰਨ ਸਪੀਡ ਬਰੇਕਰਾਂ ਕਾਰਨ ਸਕੂਟਰ ਦਾ ਸੰਤੁਲਨ ਵਿਗੜ ਗਿਆ ਅਤੇ ਦੋਵੇਂ ਸੜਕ ’ਤੇ ਡਿੱਗ ਪਈਆਂ।

ਨਵਦੀਪ ਸਿੰਘ ਨਵੀ, ਫਿਲੌਰ : ਫਿਲੌਰ ਦੇ ਮੁਹੱਲਾ ਗੁਲਾਬੀ ਕੋਠੀ ਦੀ ਰਹਿਣ ਵਾਲੀ ਰਜਨੀ ਪਤਨੀ ਰਾਜਕੁਮਾਰ ਦੀ ਫਗਵਾੜਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਹ ਸਾਰੀ ਜਾਣਕਾਰੀ ਮ੍ਰਿਤਕਾ ਦੇ ਪਤੀ ਰਾਜ ਕੁਮਾਰ ਕੈਂਥ ਵੱਲੋਂ ਦਿੱਤੀ ਗਈ ਹੈ।
ਰਾਜ ਕੁਮਾਰ ਕੈਂਥ ਨੇ ਦੱਸਿਆ ਕਿ ਰਜਨੀ ਆਪਣੇ ਸਕੂਟਰ ’ਤੇ ਆਪਣੀ ਮਾਤਾ ਨਾਲ ਕਿਸੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਲਈ ਜਾ ਰਹੀ ਸੀ। ਇਸ ਦੌਰਾਨ ਸੜਕ ’ਤੇ ਬਣੇ ਲਗਾਤਾਰ ਤਿੰਨ ਸਪੀਡ ਬਰੇਕਰਾਂ ਕਾਰਨ ਸਕੂਟਰ ਦਾ ਸੰਤੁਲਨ ਵਿਗੜ ਗਿਆ ਅਤੇ ਦੋਵੇਂ ਸੜਕ ’ਤੇ ਡਿੱਗ ਪਈਆਂ।
ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਰਜਨੀ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ। ਘਟਨਾ ਦੀ ਸੂਚਨਾ ਮਿਲਣ ਉਪਰੰਤ ਜਦੋਂ ਉਹ ਸਿਵਲ ਹਸਪਤਾਲ ਫਗਵਾੜਾ ਪਹੁੰਚੇ ਤਾਂ ਡਾਕਟਰਾਂ ਨੇ ਰਜਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਹਾਦਸੇ ਵਿੱਚ ਰਜਨੀ ਦੀ ਮਾਤਾ ਵੀ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸਦੇ ਸਿਰ ’ਤੇ ਵੀ ਸੱਟ ਲੱਗੀ। ਮੁੱਢਲੇ ਇਲਾਜ ਤੋਂ ਬਾਅਦ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਫਗਵਾੜਾ ਤੋਂ ਅੰਮ੍ਰਿਤਸਰ ਲਈ ਰੈਫਰ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।
ਰਾਜ ਕੁਮਾਰ ਕੈਂਥ ਅਨੁਸਾਰ ਰਜਨੀ ਦੀ ਉਮਰ ਤਕਰੀਬਨ 28 ਤੋਂ 30 ਸਾਲ ਸੀ। ਉਹ ਆਪਣੇ ਪਿੱਛੇ ਦੋ ਨਾਬਾਲਗ ਛੋਟੀਆਂ ਬੱਚੀਆਂ ਛੱਡ ਗਈ ਹੈ। ਨੌਜਵਾਨ ਮਾਂ ਦੀ ਅਚਾਨਕ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਘਟਨਾ ਦੀ ਖ਼ਬਰ ਫਿਲੌਰ ਪਹੁੰਚਦੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਅਤੇ ਜਾਣਕਾਰਾਂ ਵੱਲੋਂ ਇਸ ਦੁਖਦਾਈ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।