
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਹਿਤਪੁਰ ’ਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ, ਬਾਜ਼ਾਰਾਂ ਸਮੇਤ ਸਕੂਲ ਤੇ ਬੈਂਕ ਰਹੇ ਬੰਦ

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਦਿੱਤੀ ਪੰਜਾਬ ਬੰਦ ਦੀ ਕਾਲ ਨੂੰ ਮਹਿਤਪੁਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਬਾਜ਼ਾਰ, ਆਵਾਜਾਈ, ਸਕੂਲ ਅਤੇ ਬੈਂਕ ਆਦਿ ਦੁਪਹਿਰ 2 ਵਜੇ ਤੱਕ ਬੰਦ ਰਹੇ। ਬੰਦ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੁਨਰ ਸੁਰਜੀਤ ਬੀਕੇਯੂ ਪੰਜਾਬ, ਬੀਕੇਯੂ ਕਾਦੀਆਂ, ਵਾਰਿਸ ਪੰਜਾਬ ਜਥੇਬੰਦੀ, ਬੀਕੇਯੂ ਡਕੌਂਦਾ, ਬੀਕੇਯੂ ਖਹਿਰਾ, ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਅਤੇ ਸਫਾਈ ਮਜ਼ਦੂਰ ਯੂਨੀਅਨ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਮੌਕੇ ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ, ਨਰਿੰਦਰ ਸਿੰਘ ਉਧੋਵਾਲ, ਬਲਵੀਰ ਸਿੰਘ ਉਧੋਵਾਲ, ਸੁਖਵਿੰਦਰਜੀਤ ਸਿੰਘ, ਸਤਨਾਮ ਸਿੰਘ ਮਡਿਆਲਾ, ਬਾਬਾ ਪਲਵਿੰਦਰ ਸਿੰਘ, ਜਥੇਦਾਰ ਸੁਖਵੰਤ ਸਿੰਘ ਰੌਲੀ, ਬੂਟਾ ਸਿੰਘ ਰੌਲੀ, ਹਰਦਿਆਲ ਸਿੰਘ, ਧੰਨਾ ਸਿੰਘ, ਲਖਵਿੰਦਰ ਸਿੰਘ, ਨਰਿੰਦਰ ਸਿੰਘ ਬਾਜਵਾ, ਤਰਸੇਮ ਪੀਟਰ, ਸਰਪੰਚ ਲਛਮਣ ਸਿੰਘ ਬੀਟਰਾਂ, ਸੁਖਜਿੰਦਰ ਸਿੰਘ ਪਰਜੀਆਂ, ਪਰਮਿੰਦਰ ਸਿੰਘ ਸ਼ਾਹਪੁਰ, ਕਮਲਜੀਤ ਸਿੰਘ, ਸਤਨਾਮ ਸਿੰਘ ਲੋਹਗੜ੍ਹ, ਕੇਵਲ ਸਿੰਘ ਖਹਿਰਾ, ਜਸਵੰਤ ਸਿੰਘ, ਪਾਲ ਸਿੰਘ, ਸਰਪੰਚ ਹਰਜਿੰਦਰ ਸਿੰਘ ਮੰਡ, ਸੁਖਵਿੰਦਰ ਸਿੰਘ ਅਤੇ ਸਾਬੂ ਵਾਲ ਸਮੇਤ ਹੋਰ ਹਾਜ਼ਰ ਸਨ।