- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਜਿਸਟਰੀ ਕਰਵਾਉਣ ਆਏ ਵਿਅਕਤੀ ਪਿਆ ਦਿਲ ਦਾ ਦੌਰਾ

-ਕਰੋਲ ਬਾਗ ਦੀ 11 ਮਰਲੇ ਜ਼ਮੀਨ ਆਏ ਸਨ ਵੇਚਣ
-ਦੋਵਾਂ ਐੱਸਆਰ ਦਫਤਰਾਂ ‘ਚ 252 ਦਸਤਾਵੇਜ਼ ਦਰਜ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਸਬ ਰਜਿਸਟਰਾਰ ਦਫਤਰ-1 ਵਿੱਚ ਸ਼ੁੱਕਰਵਾਰ ਨੂੰ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ, ਜਦੋਂ ਇਕ ਵਿਅਕਤੀ ਰਜਿਸਟਰੀ ਕਰਵਾਉਣ ਆਇਆ ਅਚਾਨਕ ਹੇਠਾਂ ਡਿੱਗ ਗਿਆ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਅਸ਼ੋਕ ਕੁਮਾਰ ਪੁੱਤਰ ਕੁੰਦਨ ਲਾਲ, ਜੋ ਕਿ ਪਰਿਵਾਰ ਨਾਲ ਰਜਿਸਟਰੀ ਕਰਵਾਉਣ ਲਈ ਸਬ ਰਜਿਸਟਰਾਰ ਦਫਤਰ-1 ਵਿਖੇ ਪੁੱਜੇ ਸਨ ਪਰ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਹੇਠਾਂ ਡਿੱਗ ਗਏ। ਅਸ਼ੋਕ ਕੁਮਾਰ ਜ਼ਮੀਨ ਵੇਚਣ ਸਬੰਧੀ ਰਜਿਸਟਰੀ ਕਰਵਾਉਣ ਐੱਸਆਰ ਦਫਤਰ ਆਏ ਸਨ। ਬੇਟਾ ਨੂੰ ਇਸ ਸਮੱਸਿਆ ਦਾ ਪਹਿਲਾਂ ਪਤਾ ਹੋਣ ਕਾਰਨ ਉਸ ਨੇ ਦਵਾਈ ਦਿੱਤੀ, ਜਿਸ ਤੋਂ ਅੱਧੇ ਘੰਟੇ ਬਾਅਦ ਠੀਕ ਮਹਿਸੂਸ ਕਰਨ ਤੋਂ ਬਾਅਦ ਐੱਸਆਰ-1 ਲਵਪ੍ਰੀਤ ਸਿੰਘ ਨੇ ਖਰੀਦਦਾਰ ਦਵਿੰਦਰ ਕੌਰ ਦੇ ਨਾਂ ਰਜਿਸਟਰੀ ਕਰ ਦਿੱਤੀ।
----------------------
ਐੱਸਆਰ ਦਫਤਰਾਂ ‘ਚ 250 ਤੋਂ ਵਧ ਦਸਤਾਵੇਜ਼
ਜਲੰਧਰ ਦੇ ਦੋਵੇਂ ਸਬ ਰਜਿਸਟਰਾਰ ਦਫ਼ਤਰਾਂ ਵਿਚ ਇਕ ਦਿਨ ਦੌਰਾਨ ਕੁੱਲ 252 ਦਸਤਾਵੇਜ਼ ਦਰਜ ਕੀਤੇ ਗਏ। ਅੰਕੜਿਆਂ ਮੁਤਾਬਕ ਐੱਸਆਰ ਦਫ਼ਤਰ-1 ਵਿਚ 140 ਅਤੇ ਐੱਸਆਰ ਦਫ਼ਤਰ-2 ਵਿਚ 112 ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਹੋਈ। ਇਸ ’ਚ ਜਾਇਦਾਦ ਦੀ ਖਰੀਦ-ਫਰੋਖ਼ਤ, ਮਲਕੀਅਤ ਤਬਦੀਲੀ ਤੇ ਹੋਰ ਕਾਨੂੰਨੀ ਕਾਰਵਾਈਆਂ ਨਾਲ ਸਬੰਧਤ ਦਸਤਾਵੇਜ਼ ਸ਼ਾਮਲ ਹਨ। ਐੱਸਆਰ ਦਫ਼ਤਰ-1 ਵਿਚ ਦਰਜ 140 ਦਸਤਾਵੇਜ਼ਾਂ ’ਚ 76 ਰਜਿਸਟਰੀਆਂ, 18 ਤਬਦੀਲ ਮਲਕੀਅਤ, 11 ਅਟਾਰਨੀਆਂ, 26 ਐੱਮਓਡੀਟੀ, 7 ਵਸੀਅਤਾਂ ਤੇ 2 ਲੀਜ਼ ਡੀਡ ਸ਼ਾਮਲ ਹਨ। ਅੰਕੜਿਆਂ ਅਨੁਸਾਰ ਇਸ ਦਫ਼ਤਰ ’ਚ ਸਭ ਤੋਂ ਵੱਧ 76 ਰਜਿਸਟਰੀਆਂ ਦਰਜ ਹੋਈਆਂ, ਜਦਕਿ ਐੱਮਓਡੀਟੀ ਦੇ 26 ਦਸਤਾਵੇਜ਼ਾਂ ਦਾ ਰਿਕਾਰਡ ਵੀ ਸਾਹਮਣੇ ਆਇਆ। ਦੂਜੇ ਪਾਸੇ ਐੱਸਆਰ ਦਫ਼ਤਰ-2 ’ਚ ਕੁੱਲ 112 ਦਸਤਾਵੇਜ਼ ਦਰਜ ਹੋਏ। ਇਨ੍ਹਾਂ ਵਿਚ 87 ਸੇਲ ਅਤੇ ਟਰਾਂਸਫਰ, 19 ਐੱਮਓਡੀਟੀ ਅਤੇ 6 ਅਟਾਰਨੀਆਂ ਸ਼ਾਮਲ ਹਨ। ਇੱਥੇ ਸੇਲ ਤੇ ਟਰਾਂਸਫਰ ਨਾਲ ਸਬੰਧਤ ਦਸਤਾਵੇਜ਼ਾਂ ਦੀ ਗਿਣਤੀ ਸਭ ਤੋਂ ਵੱਧ ਰਹੀ। ਦੋਵਾਂ ਦਫ਼ਤਰਾਂ ਦੇ ਅੰਕੜਿਆਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਇਕ ਦਿਨ ਵਿਚ 252 ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਹੋਈ। ਇਨ੍ਹਾਂ ’ਚ ਜਾਇਦਾਦ ਦੀ ਖਰੀਦ-ਫਰੋਖ਼ਤ ਤੋਂ ਲੈ ਕੇ ਮਲਕੀਅਤ ਤਬਦੀਲੀ, ਅਟਾਰਨੀ ਤੇ ਹੋਰ ਕਾਨੂੰਨੀ ਦਸਤਾਵੇਜ਼ ਸ਼ਾਮਲ ਹਨ। ਦਸਤਾਵੇਜ਼ਾਂ ਸਬੰਧੀ ਜਾਣਕਾਰੀ ਆਰਸੀ-1 ਜਤਿੰਦਰ ਸਿੰਘ ਤੇ ਆਰਸੀ-2 ਅਰੁਣ ਸ਼ਰਮਾ ਨੇ ਦਿੱਤੀ।