ਮੱਲ੍ਹੀਆਂ ਖੁਰਦ ਦਾ ਕਬੱਡੀ ਕੱਪ ਸ਼ੁਰੂ
ਮੱਲ੍ਹੀਆਂ ਖੁਰਦ ਦਾ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਹੋਇਆ ਸ਼ੁਰੂ
Publish Date: Tue, 24 Mar 2026 09:13 PM (IST)
Updated Date: Tue, 24 Mar 2026 09:16 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇੰਟਰਨੈਸ਼ਨਲ ਕਬੱਡੀ ਖਿਡਾਰੀ ਸਵ. ਸੰਦੀਪ ਅੰਬੀਆਂ, ਸਰਬਜੀਤ ਸਿੰਘ ਸਾਬੀ ਤੇ ਦਵਿਦਰ ਗੁਲਾਬੂ ਕਬੱਡੀ ਖਿਡਾਰੀ ਮੱਲ੍ਹੀਆਂ ਖੁਰਦ ਦੀ ਨਿੱਘੀ ਯਾਦ ਨੂੰ ਸਮਰਪਿਤ ਦੋ ਦਿਨਾਂ ਸ਼ਾਨਦਾਰ ਕਬੱਡੀ ਕੱਪ ਮੱਲੀਆ ਖੁਰਦ ਦੀ ਧਰਤੀ ’ਤੇ ਨੌਜਵਾਨ ਸਭਾ ਵੱਲੋਂ ਸਮੂਹ ਨਗਰ ਵਾਸੀਆਂ, ਨਗਰ ਪੰਚਾਇਤ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ। ਕਬੱਡੀ ਕੱਪ ਦੇ ਅੱਜ ਪਹਿਲੇ ਦਿਨ 55 ਕਿੱਲੋ ਵਰਗ ਤੇ 73 ਕਿੱਲੋ ਵਰਗ ਦੀਆਂ ਪਿੰਡ ਪੱਧਰ ਦੀਆਂ ਟੀਮਾਂ ਦੇ ਕਬੱਡੀ ਮੈਚ ਕਰਵਾਏ ਗਏ। 25 ਮਾਰਚ ਨੂੰ ਦੂਜੇ ਦਿਨ ਖੁੱਲ੍ਹਾ ਭਾਰ ਕਬੱਡੀ ਪਿੰਡ ਪੱਧਰ ਦੀਆਂ 16 ਟੀਮਾਂ ਦੇ ਮੁਕਾਬਲੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਵਿਧਾਇਕਾ ਇੰਦਰਜੀਤ ਕੌਰ ਮਾਨ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੀ ਸ਼ਿਰਕਤ ਕਰ ਰਹੇ ਹਨ। ਇਸ ਮੌਕੇ ਨੰਬਰਦਾਰ ਸੋਹਣ ਸਿੰਘ ਮੱਲੀ, ਮਲਕੀਤ ਸਿੰਘ ਯੂਐੱਸਏ, ਬੱਗਾ ਮੱਲੀ, ਸੁਖਵਿੰਦਰ ਸਿੰਘ ਸੋਖਾ, ਬਲਜੀਤ ਸਿੰਘ, ਪ੍ਰਿਤਪਾਲ ਭੁਟੋ, ਰਾਜਾ ਯੂਕੇ, ਸੁਖਵਿੰਦਰ ਸਿੰਘ ਮੱਲੀ, ਹਰਦੀਪ ਸਿੰਘ, ਭਿੰਦਾ ਲੰਬੜ, ਕਾਲਾ ਡੇਅਰੀ ਵਾਲਾ, ਸਤਨਾਮ ਸਿੰਘ, ਸਰਪੰਚ ਗੁਰਮੀਤ ਸਿੰਘ, ਬਲਕਾਰ ਸਿੰਘ, ਲੱਖਾ ਡੇਅਰੀ ਵਾਲਾ, ਮਦਨ ਲਾਲ, ਬੁੱਗਾ, ਅੰਮ੍ਰਿਤ, ਪਿੰਦਰੀ, ਮਨੀ ਸਾਰੇ ਕਬੱਡੀ ਖਿਡਾਰੀ, ਅਮਰੀਕ ਲੰਬੜ, ਪਰਮਜੀਤ ਸਿੰਘ, ਪ੍ਰਸਿੱਧ ਕਮੈਂਟਰ ਰਾਜਨ ਕਲਿਆਣ, ਗਾਮਾ ਤੇ ਹੋਰ ਵੀ ਪਤਵੰਤੇ ਟੂਰਨਾਮੈਂਟ ’ਚ ਸ਼ਾਮਲ ਹੋਏ।