ਫਿਲੌਰ ਪ੍ਰਸ਼ਾਸਨ ਦੀ ਵੱਡੀ ਤਿਆਰੀ : ਚੋਣ ਡਿਊਟੀ ਤੇ ਤਾਇਨਾਤ ਅਮਲੇ ਲਈ ਸ਼ੁਰੂ ਹੋਈ ਟਰੇਨਿੰਗ, ਕਰਮਚਾਰੀਆਂ ਨੂੰ ਸਮਝਾਏ ਗਏ ਕੰਮਕਾਜ ਦੇ ਢੰਗ
ਨਗਰ ਕੌਂਸਲ ਫਿਲੌਰ ਵਿਖੇ ਸੈਸ਼ਨ-2027 ਦੇ ਮੱਦੇਨਜ਼ਰ ਸਫ਼ਾਈ ਸੇਵਕਾਂ ਅਤੇ ਗਿਣਤੀਕਾਰਾਂ ਦੀ ਤਿੰਨ ਦਿਨਾਂ ਟ੍ਰੇਨਿੰਗ ਸ਼ੁਰੂ ਕੀਤੀ ਗਈ। 15 ਅਕਤੂਬਰ 2026 ਨੂੰ ਕਰਵਾਈ ਗਈ ਇਸ ਟ੍ਰੇਨਿੰਗ ਦਾ ਉਦੇਸ਼ ਸਬੰਧਤ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਕੰਮਕਾਜ ਸਬੰਧੀ ਲੋੜੀਂਦੀ ਜਾਣਕਾਰੀ ਦੇਣਾ ਸੀ।
Publish Date: Thu, 15 Oct 2026 04:46 PM (IST)
Updated Date: Thu, 15 Oct 2026 04:46 PM (IST)
ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ : ਨਗਰ ਕੌਂਸਲ ਫਿਲੌਰ ਵਿਖੇ ਸੈਸ਼ਨ-2027 ਦੇ ਮੱਦੇਨਜ਼ਰ ਸਫ਼ਾਈ ਸੇਵਕਾਂ ਅਤੇ ਗਿਣਤੀਕਾਰਾਂ ਦੀ ਤਿੰਨ ਦਿਨਾਂ ਟ੍ਰੇਨਿੰਗ ਸ਼ੁਰੂ ਕੀਤੀ ਗਈ। 15 ਅਕਤੂਬਰ 2026 ਨੂੰ ਕਰਵਾਈ ਗਈ ਇਸ ਟ੍ਰੇਨਿੰਗ ਦਾ ਉਦੇਸ਼ ਸਬੰਧਤ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਕੰਮਕਾਜ ਸਬੰਧੀ ਲੋੜੀਂਦੀ ਜਾਣਕਾਰੀ ਦੇਣਾ ਸੀ।
ਟ੍ਰੇਨਿੰਗ ਦੇ ਪਹਿਲੇ ਦਿਨ ਸ੍ਰੀਮਤੀ ਰੇਣੂ, ਅਸਿਸਟੈਂਟ ਡਾਇਰੈਕਟਰ, ਸੈਸ਼ਨ ਪੰਜਾਬ, ਸ੍ਰੀ ਉਮਵੀਰ, ਜ਼ਿਲ੍ਹਾ ਕੋਆਰਡੀਨੇਟਰ ਜਲੰਧਰ ਅਤੇ ਸ੍ਰੀ ਸੁਖਬੀਰ ਮਹਿਤਾ, ਜੇ.ਈ. ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸੈਸ਼ਨ-2027 ਨਾਲ ਸਬੰਧਤ ਕੰਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਰਮਚਾਰੀਆਂ ਨੂੰ ਜ਼ਰੂਰੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀਆਂ ਡਿਊਟੀਆਂ ਤੇ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਸ੍ਰੀ ਅਸ਼ਵਨੀ ਕੁਮਾਰ ਜੂਨੀਅਰ ਸਹਾਇਕ, ਸ੍ਰੀ ਜਸਵੰਤ ਰਾਏ ਜੂਨੀਅਰ ਸਹਾਇਕ, ਸ੍ਰੀ ਗੋਵਿੰਦ ਕਿਸ਼ੋਰ ਟੀ.ਏ. ਅਤੇ ਸ੍ਰੀ ਸੁਭਾਸ਼ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।