ਫਗਵਾੜਾ 'ਚ ਸਿਹਤ ਨਾਲ ਵੱਡਾ ਖਿਲਵਾੜ, ਕੱਟੇ ਪਏ ਹਦਵਾਣੇ 'ਤੇ ਮੂੰਹ ਮਾਰਦੀ ਨਜ਼ਰ ਆਈ ਜ਼ਹਿਰੀਲੀ ਕਿਰਲੀ; ਤਸਵੀਰਾਂ ਦੇਖ ਕੇ ਉੱਡਣਗੇ ਹੋਸ਼ ਮਹੇੜੂ ਦੀ ਮਸ਼ਹੂਰ ਗਰੀਨ ਵੈਲੀ ਕਲੋਨੀ ਨੇੜੇ ਸਬਜ਼ੀ ਦੀ ਇੱਕ ਦੁਕਾਨ ’ਤੇ ਉਸ ਸਮੇਂ ਲੋਕਾਂ ਨੂੰ ਹੈਰਾਨਗੀ ਹੋਈ, ਜਦੋਂ ਇੱਕ ਜ਼ਹਿਰੀਲੀ ਕਿਰਲੀ ਕੱਟੇ ਹੋਏ ਹਦਵਾਣੇ ਨੂੰ ਖਾਂਦੀ ਹੋਈ ਨਜ਼ਰ ਆਈ। ਇਸ ਘਟਨਾ ਦੀ ਵੀਡੀਓ/ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਿਰਲੀ ਨੂੰ ਹਦਵਾਣੇ ਦੇ ਟੁਕੜੇ ’ਤੇ ਮੂੰਹ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ, ਜੋ ਤੇਜ਼ੀ ਨਾਲ ਵਾਇਰਲ ਹੋਈ ਹੈ। ਸਬਜ਼ੀ ਤੇ ਫਲਾਂ ਦੀਆਂ ਦੁਕਾਨਾਂ ’ਤੇ ਖੁੱਲ੍ਹੇ ਵਿੱਚ ਪਿਆ ਖਾਣ-ਪੀਣ ਦਾ ਸਮਾਨ ਜੇਕਰ ਇਸ ਤਰ੍ਹਾਂ ਕੀੜੇ-ਮਕੌੜਿਆਂ ਜਾਂ ਹੋਰ ਜੀਵਾਂ ਦੀ ਪਹੁੰਚ ਵਿੱਚ ਰਹੇ ਤਾਂ ਲੋਕਾਂ ਦੀ ਸਿਹਤ ਨੂੰ ਲੈ ਕੇ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ।
Publish Date: Tue, 15 Sep 2026 12:39 PM (IST)
Updated Date: Tue, 15 Sep 2026 12:41 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ : ਮਹੇੜੂ ਦੀ ਮਸ਼ਹੂਰ ਗਰੀਨ ਵੈਲੀ ਕਲੋਨੀ ਨੇੜੇ ਸਬਜ਼ੀ ਦੀ ਇੱਕ ਦੁਕਾਨ ’ਤੇ ਉਸ ਸਮੇਂ ਲੋਕਾਂ ਨੂੰ ਹੈਰਾਨਗੀ ਹੋਈ, ਜਦੋਂ ਇੱਕ ਜ਼ਹਿਰੀਲੀ ਕਿਰਲੀ ਕੱਟੇ ਹੋਏ ਹਦਵਾਣੇ ਨੂੰ ਖਾਂਦੀ ਹੋਈ ਨਜ਼ਰ ਆਈ। ਇਸ ਘਟਨਾ ਦੀ ਵੀਡੀਓ/ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਿਰਲੀ ਨੂੰ ਹਦਵਾਣੇ ਦੇ ਟੁਕੜੇ ’ਤੇ ਮੂੰਹ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ, ਜੋ ਤੇਜ਼ੀ ਨਾਲ ਵਾਇਰਲ ਹੋਈ ਹੈ। ਸਬਜ਼ੀ ਤੇ ਫਲਾਂ ਦੀਆਂ ਦੁਕਾਨਾਂ ’ਤੇ ਖੁੱਲ੍ਹੇ ਵਿੱਚ ਪਿਆ ਖਾਣ-ਪੀਣ ਦਾ ਸਮਾਨ ਜੇਕਰ ਇਸ ਤਰ੍ਹਾਂ ਕੀੜੇ-ਮਕੌੜਿਆਂ ਜਾਂ ਹੋਰ ਜੀਵਾਂ ਦੀ ਪਹੁੰਚ ਵਿੱਚ ਰਹੇ ਤਾਂ ਲੋਕਾਂ ਦੀ ਸਿਹਤ ਨੂੰ ਲੈ ਕੇ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ। ਖ਼ਾਸ ਕਰਕੇ ਗਰਮੀ ਦੇ ਮੌਸਮ ਵਿੱਚ ਕੱਟੇ ਹੋਏ ਫਲਾਂ ਨੂੰ ਖੁੱਲ੍ਹਾ ਰੱਖਣ ਨਾਲ ਉਨ੍ਹਾਂ ’ਤੇ ਗੰਦਗੀ ਤੇ ਜੀਵਾਣੂ ਪੈਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਖੁੱਲ੍ਹੇ ਵਿੱਚ ਵਿਕਣ ਵਾਲੇ ਫਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਦੀ ਸਮੇਂ-ਸਮੇਂ ’ਤੇ ਜਾਂਚ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸਫ਼ਾਈ ਤੇ ਸੁਰੱਖਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਸਿਹਤ ’ਤੇ ਪੈ ਸਕਦਾ ਹੈ। ਇਸ ਲਈ ਸਿਹਤ ਵਿਭਾਗ ਅਤੇ ਸਬੰਧਤ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਲੋੜੀਂਦੀ ਜਾਂਚ ਕਰਨੀ ਚਾਹੀਦੀ ਹੈ।