ਟਲਿਆ ਵੱਡਾ ਹਾਦਸਾ : ਬੀਕਾਨੇਰ ਸਵੀਟ ਸ਼ਾਪ ਦਾ ਮਾਲਕ ਵਾਲ-ਵਾਲ ਬਚਿਆ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦੀ ਗੱਡੀ ਨਾਲ ਹੋਈ ਟੱਕਰ
ਮੰਗਲਵਾਰ ਸਵੇਰੇ 9 ਵਜੇ ਦੇ ਕਰੀਬ ਬੀਕਾਨੇਰ ਸਵੀਟ ਸ਼ਾਪ ਦਾ ਮਾਲਕ ਅਖੇ ਸਿੰਘ ਉਸ ਵੇਲੇ ਵਾਲ ਵਾਲ ਬਚ ਗਿਆ ਜਦ ਦੋ ਗੱਡੀਆਂ ਦੀ ਟੱਕਰ ਵਿੱਚ ਇੱਕ ਗੱਡੀ ਉਸ ਦੀ ਦੁਕਾਨ ਵੱਲ ਆ ਗਈ ਅਤੇ ਅਖੇ ਨੇ ਬਹੁਤ ਮੁਸ਼ਕਿਲ ਨਾਲ ਭੱਜ ਕੇ ਆਪਣੀ ਜਾਨ ਬਚਾਈ।
Publish Date: Tue, 25 Aug 2026 12:07 PM (IST)
Updated Date: Tue, 25 Aug 2026 12:09 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ - ਮੰਗਲਵਾਰ ਸਵੇਰੇ 9 ਵਜੇ ਦੇ ਕਰੀਬ ਬੀਕਾਨੇਰ ਸਵੀਟ ਸ਼ਾਪ ਦਾ ਮਾਲਕ ਅਖੇ ਸਿੰਘ ਉਸ ਵੇਲੇ ਵਾਲ ਵਾਲ ਬਚ ਗਿਆ ਜਦ ਦੋ ਗੱਡੀਆਂ ਦੀ ਟੱਕਰ ਵਿੱਚ ਇੱਕ ਗੱਡੀ ਉਸ ਦੀ ਦੁਕਾਨ ਵੱਲ ਆ ਗਈ ਅਤੇ ਅਖੇ ਨੇ ਬਹੁਤ ਮੁਸ਼ਕਿਲ ਨਾਲ ਭੱਜ ਕੇ ਆਪਣੀ ਜਾਨ ਬਚਾਈ।
ਇਸ ਦੌਰਾਨ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਦਕਿ ਬੀਕਾਨੇਰ ਸਵੀਟ ਸ਼ਾਪ ਦੇ ਬਾਹਰ ਖੜੀ ਮਾਲਕ ਦੀ ਐਕਟਵਾ ਵੀ ਬੁਰੀ ਤਰਾਂ ਟੁੱਟ ਗਈ। ਘਟਨਾ ਤੋਂ ਕਾਫੀ ਦੇਰ ਬਾਅਦ ਪਹੁੰਚੀ ਪੁਲਿਸ ਸਰਕਾਰੀ ਗੱਡੀ ਹੋਣ ਕਾਰਨ ਕਾਰਵਾਈ ਕਰਨ ਤੋਂ ਬਚਦੀ ਹੋਈ ਨਜ਼ਰ ਆਈ।
ਮੌਕੇ 'ਤੇ ਪਹੁੰਚੇ ਇੱਕ ਕਾਨਸਟੇਬਲ ਵੱਲੋਂ ਗਲਤ ਸ਼ਬਦ ਵਰਤਣ ਤੇ ਲੋਕਾਂ ਵਿਚ ਕਾਫੀ ਰੋਸ ਪਾਇਆ ਗਿਆ, ਜਿਸ ਤੋਂ ਬਾਅਦ ਉਸ ਕਾਂਸਟੇਬਲ ਨੂੰ ਮੌਕੇ ਤੋਂ ਵਾਪਸ ਭੇਜ ਦਿੱਤਾ ਗਿਆ ਪਰ ਜਦ ਦੁਕਾਨ ਮਾਲਕ ਦੇ ਬੱਚਿਆਂ ਵੱਲੋਂ ਦਬਾਅ ਪਾਇਆ ਗਿਆ ਤਾਂ ਮੌਕੇ ਤੇ ਪਹੁੰਚੇ ਥਾਣਾ ਮੁਖੀ ਲਖਵੀਰ ਸਿੰਘ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਉਕਤ ਸਾਰੀ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।