ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਖੜ੍ਹੇ ਟਰੈਕਟਰ-ਟਰਾਲੀ ਨਾਲ ਟਕਰਾਈ ਮਹਿੰਦਰਾ ਪਿੱਕਅੱਪ, ਡਰਾਈਵਰ ਦੀ ਹਾਲਤ ਗੰਭੀਰ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਕਾਹਨਪੁਰ ਅਤੇ ਰਾਓਵਾਲੀ ਦੇ ਵਿਚਕਾਰ ਬਣੇ ਪੁਲ ਦੇ ਉੱਪਰ ਖੜੇ ਟਰੈਕਟਰ ਟਰਾਲੀ ਵਿੱਚ ਪਿੱਛੋਂ ਮਹਿੰਦਰਾ ਪਿੱਕ ਵੱਜਣ ਨਾਲ ਡਰਾਈਵਰ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰੇ 11:30 ਵਜੇ ਦੇ ਕਰੀਬ ਕੰਟਰੋਲ ਰੂਮ ਤੋਂ ਉਹਨਾਂ ਦੀ ਟੀਮ ਨੂੰ ਸੂਚਨਾ ਮਿਲੀ ਕਿ ਰਾਓਵਾਲੀ ਪੁੱਲ 'ਤੇ ਐਕਸੀਡੈਂਟ ਹੋਇਆ ਹੈ। ਸੂਚਨਾ ਉਪਰੰਤ ਮੌਕੇ 'ਤੇ ਪਹੁੰਚੀ ਐਸ ਐਸ ਐਫ ਟੀਮ ਨੇ ਦੇਖਿਆ ਤਾਂ ਪੁਲ ਦੇ ਉੱਪਰ ਖਰਾਬ ਹਾਲਤ ਵਿੱਚ ਟਰੈਕਟਰ ਟਰਾਲੀ ਖੜਾ ਹੋਇਆ ਸੀ, ਜਿਸ ਨੂੰ ਬਸ਼ੀਰ ਮੁਹੰਮਦ ਪੁੱ
Publish Date: Sun, 16 Aug 2026 04:17 PM (IST)
Updated Date: Sun, 16 Aug 2026 04:22 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ - ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਕਾਹਨਪੁਰ ਅਤੇ ਰਾਓਵਾਲੀ ਦੇ ਵਿਚਕਾਰ ਬਣੇ ਪੁਲ ਦੇ ਉੱਪਰ ਖੜੇ ਟਰੈਕਟਰ ਟਰਾਲੀ ਵਿੱਚ ਪਿੱਛੋਂ ਮਹਿੰਦਰਾ ਪਿੱਕ ਵੱਜਣ ਨਾਲ ਡਰਾਈਵਰ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰੇ 11:30 ਵਜੇ ਦੇ ਕਰੀਬ ਕੰਟਰੋਲ ਰੂਮ ਤੋਂ ਉਹਨਾਂ ਦੀ ਟੀਮ ਨੂੰ ਸੂਚਨਾ ਮਿਲੀ ਕਿ ਰਾਓਵਾਲੀ ਪੁੱਲ 'ਤੇ ਐਕਸੀਡੈਂਟ ਹੋਇਆ ਹੈ। ਸੂਚਨਾ ਉਪਰੰਤ ਮੌਕੇ 'ਤੇ ਪਹੁੰਚੀ ਐਸ ਐਸ ਐਫ ਟੀਮ ਨੇ ਦੇਖਿਆ ਤਾਂ ਪੁਲ ਦੇ ਉੱਪਰ ਖਰਾਬ ਹਾਲਤ ਵਿੱਚ ਟਰੈਕਟਰ ਟਰਾਲੀ ਖੜਾ ਹੋਇਆ ਸੀ, ਜਿਸ ਨੂੰ ਬਸ਼ੀਰ ਮੁਹੰਮਦ ਪੁੱਤਰ ਕਰਮਦੀਨ ਵਾਸੀ ਮੁਚਰੋਵਾਲ ਚਲਾ ਰਿਹਾ ਸੀ। ਜਿਸ ਵਿੱਚ ਪਿੱਛੋਂ ਆ ਰਹੀ ਤੇਜ਼ ਰਫਤਾਰ ਮਹਿੰਦਰਾ ਪਿਕਅਪ ਨੰਬਰ ਪੀਬੀ 13 ਏ ਡਬਲਯੂ 1755 ਦੀ ਟੱਕਰ ਹੋ ਗਈ।
ਐਸਐਸਐਫ ਫੋਰਸ ਦੀ ਟੀਮ ਦੇ ਦੱਸਣ ਮੁਤਾਬਕ ਟਰੈਕਟਰ ਡਰਾਈਵਰ ਨੇ ਦੱਸਿਆ ਕਿ ਉਹ ਆਪਣੇ ਟਰੈਕਟਰ ਟਰਾਲੀ ਵਿੱਚ ਭੋਗਪੁਰ ਤੋਂ ਸਰਮਸਤਪੁਰ ਨੂੰ ਟਾਈਲਾਂ ਵਾਲੇ ਬਲਾਕ ਲਿਜਾ ਰਿਹਾ ਸੀ ਅਤੇ ਪੁਲ ਉੱਪਰ ਉਸ ਦੇ ਟਰੈਕਟਰ ਦਾ ਟਾਇਰ ਪੰਚਰ ਹੋ ਗਿਆ। ਉਹ ਸੇਫਟੀ ਕੋਨਾ ਲਗਾ ਕੇ ਟਾਇਰ ਠੀਕ ਕਰਵਾਉਣ ਲਈ ਗਿਆ ਹੋਇਆ ਸੀ। ਉਸ ਦੇ ਜਾਣ ਪਿੱਛੋਂ ਖੜੇ ਟਰੈਕਟਰ ਟਰਾਲੀ ਵਿੱਚ ਪਿੱਛੋਂ ਆ ਕੇ ਤੇਜ਼ ਰਫਤਾਰ ਮਹਿੰਦਰਾ ਪਿਕਅਪ ਦੀ ਟੱਕਰ ਹੋਈ। ਜਿਸ ਦੇ ਡਰਾਈਵਰ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਐਸਐਸ ਐਫ ਟੀਮ ਦੇ ਪਹੁੰਚਣ ਤੋਂ ਪਹਿਲਾਂ ਮੌਕੇ 'ਤੇ ਇਕੱਤਰ ਹੋਏ ਲੋਕਾਂ ਵਲੋਂ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਐਸਐਸ ਐਫ ਟੀਮ ਨੇ ਦੱਸਿਆ ਕੀ ਹਾਦਸੇ ਵਿੱਚ ਜ਼ਖਮੀ ਹੋਏ ਡਰਾਈਵਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਸ ਦੌਰਾਨ ਐਸਐਸ ਐਫ ਟੀਮ ਵੱਲੋਂ ਹਾਈਡਰਾ ਮੰਗਵਾ ਕੇ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਸਾਈਡ 'ਤੇ ਕਰਵਾਇਆ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ। ਐਸਐਸਐਫ ਟੀਮ ਵੱਲੋਂ ਇਸ ਹਾਦਸੇ ਦੀ ਸੂਚਨਾ ਸੰਬੰਧਿਤ ਪੁਲਿਸ ਥਾਣਾ ਮਕਸੂਦਾ ਨੂੰ ਦਿੱਤੀ ਗਈ। ਮਕਸੂਦਾਂ ਪੁਲਿਸ ਥਾਣੇ ਤੋਂ ਐਸਆਈ ਯੋਗਰਾਜ ਸਿੰਘ ਮੌਕਾ ਦੇਖਣ ਪਹੁੰਚੇ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ।