- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਚ.ਐਮ.ਵੀ. ਵਿਖੇ ਮਹਾਤਮਾ ਆਨੰਦ ਸੁਆਮੀ ਦਾ ਜਨਮ-ਉਤਸਵ ਮਨਾਇਆ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਹੰਸਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਮਹਾਤਮਾ ਆਨੰਦ ਸੁਆਮੀ ਦਾ ਜਨਮ-ਉਤਸਵ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਮਨਾਇਆ ਗਿਆ। ਲਗਭਗ ਤੀਹ ਵਿਦਿਆਰਥਣਾਂ ਨੇ ਸਤਿਆਰਥ ਪ੍ਰਕਾਸ਼ ਤੇ ਮਹਾਤਮਾ ਆਨੰਦ ਸੁਆਮੀ ਜੀ ਦੇ ਸਾਹਿਤ ਵਿੱਚੋਂ ਹਵਾਲੇ ਲਿਖ ਕੇ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਲਕਸ਼ਮੀ ਨੇ ਪਹਿਲਾ, ਨਿਕਿਤਾ ਨੇ ਦੂਜਾ, ਕੁਲਜੀਤ ਕੌਰ ਨੇ ਤੀਜਾ ਸਥਾਨ ਅਤੇ ਮਾਨਸੀ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ। ਮਾਨਸੀ, ਅਰਸ਼ਿਆ ਅਤੇ ਜਿਆ ਨੇ ਮਹਾਤਮਾ ਆਨੰਦ ਸੁਆਮੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਨ੍ਹਾਂ ਦੇ ਪ੍ਰੇਰਣਾਦਾਇਕ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ। ਇਸ ਮੌਕੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਮਨੁੱਖ ਦੀ ਮਹਾਨਤਾ ਉਸਦੇ ਅਹੁਦੇ, ਪ੍ਰਤਿਸ਼ਠਾ ਤੋਂ ਨਹੀਂ ਸਗੋਂ ਉਸਦੇ ਵਿਚਾਰਾਂ ਦੀ ਪਵਿੱਤਰਤਾ, ਕਰਮਾਂ ਦੀ ਸਰਵਉੱਤਮਤਾ ਅਤੇ ਸਮਾਜ ਪ੍ਰਤੀ ਉਸਦੇ ਯੋਗਦਾਨ ਤੋਂ ਤੈਅ ਹੁੰਦੀ ਹੈ। ਅੱਵਲ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਨੇ ਇਨਾਮ ਅਤੇ ਵਧਾਈ ਦਿੱਤੀ। ਉਨ੍ਹਾਂ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪਦਮ ਸ਼੍ਰੀ ਅਲੰਕ੍ਰਿਤ ਡਾ. ਪੂਨਮ ਸੂਰੀ ਅਤੇ ਸਥਾਨਕ ਪ੍ਰਬੰਧਕੀ ਕਮੇਟੀ ਅਤੇ ਆਰਿਆ ਪ੍ਰਦੇਸ਼ਿਕ ਪ੍ਰਤੀਨਿਧ ਉਪ-ਸਭਾ ਪੰਜਾਬ ਦਾ ਧੰਨਵਾਦ ਕੀਤਾ। ਇਸ ਮੌਕੇ ਵੈਦਿਕ ਅਧਿਐਨ ਕਮੇਟੀ ਦੇ ਇੰਚਾਰਜ ਡਾ. ਜੋਤੀ ਗੋਗੀਆ, ਆਰਿਆ ਯੁਵਤੀ ਸਭਾ ਦੇ ਇੰਚਾਰਜ ਡਾ. ਮੀਨੂ ਤਲਵਾੜ, ਉਪਮਾ ਗੁਪਤਾ ਅਤੇ ਅਨੁਰਾਧਾ ਵੀ ਹਾਜ਼ਰ ਸਨ।