ਸ਼ਾਹਕੋਟ ’ਚ ਮਹਾਸ਼ਿਵਰਾਤਰੀ ਸਬੰਧੀ ਸਜਾਈ ਸ਼ੋਭਾ ਯਾਤਰਾ
ਸ਼ਾਹਕੋਟ ਵਿਖੇ ਮਹਾਸ਼ਿਵਰਾਤਰੀ ਸਬੰਧੀ ਸ਼ੋਭਾ ਯਾਤਰਾ ਸਜਾਈ
Publish Date: Fri, 13 Feb 2026 10:09 PM (IST)
Updated Date: Fri, 13 Feb 2026 10:12 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਮਹਾਂ ਸ਼ਿਵਰਾਤਰੀ ਦੇ ਸਬੰਧ ’ਚ ਸ਼ਿਵ ਮੰਦਰ ਸ਼ਾਹਕੋਟ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਜੋ ਕਿ ਸਾਰੇ ਸ਼ਹਿਰ ‘ਚੋਂ ਹੁੰਦੀ ਹੋਈ ਸ਼ਾਮ ਸਮੇਂ ਵਾਪਸ ਗਾਂਧੀ ਚੌਂਕ ਵਿਖੇ ਸਮਾਪਤ ਹੋਈ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਭਾਰਤੀ ਜਨਤਾ ਪਾਰਟੀ ਦੇ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਤੇ ਹੋਰਨਾਂ ਆਗੂਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਤੇ ਸੰਗਤਾਂ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਏ। ਭਜਨ ਮੰਡਲੀਆਂ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਤੇ ਸ਼ੋਭਾ ਯਾਤਰਾ ’ਚ ਸੁੰਦਰ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਸ਼ਹਿਰ ’ਚ ਥਾਂ-ਥਾਂ ’ਤੇ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਆਗੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਅਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ ਐੱਮਸੀ, ਮੰਡੀ ਕਮੇਟੀ ਦੇ ਪ੍ਰਧਾਨ ਪਵਨ ਅਗਰਵਾਲ, ਸੁਖਦੀਪ ਸਿੰਘ ਸੋਨੂੰ ਕੰਗ, ਤਾਰਾ ਚੰਦ ਸਾਬਕਾ ਐੱਮਸੀ, ਸੀਨੀਅਰ ਕਾਂਗਰਸੀ ਆਗੂ ਟਿੰਪੀ ਕੁਮਰਾ, ਰਾਜੇਸ਼ ਗੁਪਤਾ, ਐੱਮਸੀ ਰੁਚੀ ਅਗਰਵਾਲ, ਸੋਨੂੰ ਮਿੱਤਲ, ਐੱਮਸੀ ਵੰਦਨਾ ਮਿੱਤਲ, ਜਤਿੰਦਰਪਾਲ ਬੱਲਾ ਸਾਬਕਾ ਐੱਮਸੀ, ਜਗਦੀਸ਼ ਵਡੇਹਰਾ ਸਾਬਕਾ ਐੱਮਸੀ, ਭਾਜਪਾ ਆਗੂ ਰਵੀਸ਼ ਹੋਇਲ, ਅਨਿਲ ਗੋਇਲ, ਅੰਮ੍ਰਿਤ ਲਾਲ ਕਾਕਾ, ਹਰਦੇਵ ਸਿੰਘ ਪੀਟਾ ਸਾਬਕਾ ਐੱਮਸੀ, ਰਾਹੁਲ ਪੰਡਤ, ਬੈਜ ਨਾਥ ਅਗਰਵਾਲ, ਸ਼ਿਵ ਸ਼ੰਭੂ, ਬੰਟੀ ਬੱਠਲਾ, ਸ਼ਰਨਜੀਤ ਸਿੰਘ ਸਾਬ, ‘ਆਪ’ ਆਗੂ ਰੂਪ ਲਾਲ ਸ਼ਰਮਾ, ਬਲਜਿੰਦਰ ਸਿੰਘ ਖਿੰਡਾ, ਮੰਗਾ ਮੱਟੂ, ਪਰਮਵੀਰ ਪੰਮਾ, ਦਿਆਲਾ ਗਿੱਲ, ਨਵਨੀਤ ਸਹੋਤਾ, ਜਗਜੋਤ ਆਹਲੂਵਾਲੀਆ, ਲਛਮਣ ਸੋਬਤੀ, ਧੀਰ ਸਿੰਘ ਲਾਲਕਾ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।