ਮਦਨ ਗੋਪਾਲ ਦੀ ਨੌਵੀਂ ਬਰਸੀ ਮਨਾਈ
ਅੱਜ ਸਾਥੀ ਮਦਨ ਗੋਪਾਲ ਦੀ 9ਵੀ ਬਰਸੀ ਉਨ੍ਹਾਂ ਦੇ ਸਾਥੀਆਂ ਅਤੇ ਪਰਿਵਾਰ ਵਲੋਂ ਮਨਾਈ ਗਈ। ਇਸ ਮੌਕੇ 'ਪੰਜਾਬ ਦੇ ਮੁੱਦੇ, ਸਾਂਝੇ ਘੋਲਾਂ ਦੀ ਲੋੜ ਅਤੇ ਮਹੱਤਤਾ ' ਵਿਸ਼ੇ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਸਾਥੀ ਮਦਨ ਗੋਪਾਲ ਨੂੰ ਹਾਜ਼ਰ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ।
Publish Date: Mon, 01 Jun 2026 07:09 PM (IST)
Updated Date: Mon, 01 Jun 2026 07:11 PM (IST)

ਮਹਿੰਦਰ ਰਾਮ ਫੁੱਗਲਾਣਾ ਜਲੰਧਰ ਅੱਜ ਸਾਥੀ ਮਦਨ ਗੋਪਾਲ ਦੀ 9ਵੀ ਬਰਸੀ ਉਨ੍ਹਾਂ ਦੇ ਸਾਥੀਆਂ ਅਤੇ ਪਰਿਵਾਰ ਵਲੋਂ ਮਨਾਈ ਗਈ। ਇਸ ਮੌਕੇ 'ਪੰਜਾਬ ਦੇ ਮੁੱਦੇ, ਸਾਂਝੇ ਘੋਲਾਂ ਦੀ ਲੋੜ ਅਤੇ ਮਹੱਤਤਾ ' ਵਿਸ਼ੇ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਸਾਥੀ ਮਦਨ ਗੋਪਾਲ ਨੂੰ ਹਾਜ਼ਰ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਪਾਣੀ ਦਾ ਸੰਕਟ ਹੈ। ਅੱਜ ਪਾਣੀ ਧਰਤੀ ਹੇਠੋਂ ਇੰਨਾ ਜ਼ਿਆਦਾ ਨਿਕਲ ਰਿਹਾ ਹੈ ਕਿ 2041 ਤੱਕ ਪੰਜਾਬ ਦੀ ਧਰਤੀ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ। ਅੱਜ ਪੀਣ ਵਾਲੇ ਪਾਣੀ ਦਾ ਟੀਡੀਐਸ ਪੰਜਾਬ ਦੇ ਕਈ ਇਲਾਕਿਆਂ ਵਿਚ ਦੱਸ ਹਜ਼ਾਰ ਨੂੰ ਟੱਪ ਚੁੱਕਾ ਹੈ। ਜੇ ਪਾਣੀ ਨਾ ਰਿਹਾ ਤਾਂ ਜ਼ਿੰਦਗੀ ਵੀ ਨਹੀਂ ਰਹੇਗੀ। ਇਸੇ ਤਰ੍ਹਾਂ ਹੀ ਰੁਜ਼ਗਾਰ ਦਾ ਮਸਲਾ ਹੈ। ਨੌਜਵਾਨ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਰੁਜ਼ਗਾਰ ਲਈ ਵਿਦੇਸ਼ ਗਏ ਪਰ ਉਥੇ ਵੀ ਜ਼ਿੰਦਗੀ ਆਰਥਿਕ ਤੰਗੀਆਂ ਤੁਰਸ਼ੀਆਂ ਵਿਚੋਂ ਗੁਜ਼ਰ ਰਹੇ ਹਨ। ਦੂਜੇ ਪਾਸੇ ਕੇਂਦਰ ਸਰਕਾਰ ਦਾ ਪੰਜਾਬ ਉੱਪਰ ਫਾਸ਼ੀ ਹਮਲਾ ਤਿੱਖਾ ਹੋ ਰਿਹਾ ਹੈ। ਉਹ ਪੰਜਾਬ ਦੀ ਫ਼ਿਰਕੂ ਸਦਭਾਵਨਾ ਨੂੰ ਫ਼ਿਰਕੂ ਰੰਗਤ ਦੇ ਕੇ ਵੋਟ ਰਾਜਨੀਤੀ ਕਰਕੇ ਸੱਤਾ ਤੇ ਕਾਬਜ਼ ਹੋਣਾ ਚਾਹੁੰਦੀ ਹੈ। ਇਸ ਮੌਕੇ ਸੀਪੀਆਈ ਐੱਮਐੱਲ ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ, ਮਨਜੀਤ ਸੂਰਜਾ, ਕੁਲਜੀਤ ਸਿਘ ਵੇਰਕਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਇਸਤਰੀ ਜਾਗ੍ਰਿਤੀ ਮੰਚ ਜਸਵੀਰ ਕੌਰ, ਨਿਰਮਲਜੀਤ ਕੌਰ, ਕਸ਼ਮੀਰ ਸਿੰਘ ਉਮਰਪੁਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਮਨਦੀਪ ਕੌਰ, ਨੌਜਵਾਨ ਭਾਰਤ ਸਭਾ ਦੇ ਮੰਗਲਜੀਤ ਪੰਡੋਰੀ ਤੇ ਹੋਰ ਹਾਜ਼ਰ ਸਨ। ਵਿਚਾਰ ਚਰਚਾ ਵਿੱਚ ਦਰਸ਼ਨ ਪਾਲ ਬੰਡਾਲਾ, ਮੱਖਣ ਸਿੰਘ ਕੰਦੋਲਾ ਅਤੇ ਵਿਸ਼ਵਮਿੱਤਰ ਬੰਮੀ ਨੇ ਹਿੱਸਾ ਲਿਆ। ਅਖੀਰ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਥੀ ਦੇ ਛੋਟੇ ਭਰਾ ਰਾਮ ਲੁਭਾਇਆ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।