- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਲਪੁਰ ਖਾਲਸਾ ਕਾਲਜ ਨੇ ਜ਼ੋਨਲ ਯੁਵਕ ਮੇਲੇ ’ਚੋਂ ਜਿੱਤੀ ਰੱਨਰਅਪ ਟਰਾਫੀ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਦੇ ‘ਸੀ’ ਜ਼ੋਨ ਦੀ ਫਸਟ ਰਨਰਅਪ ਟਰਾਫ਼ੀ ਜਿੱਤ ਕੇ ਇਕ ਰਿਕਾਰਡ ਕਾਇਮ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਯੁਵਕ ਮੇਲੇ ’ਚ ਯੂਨੀਵਰਸਿਟੀ ਨਾਲ ਸਬੰਧਿਤ ਜ਼ਿਲ੍ਹਾ ਜਲੰਧਰ ਦੇ 18 ਕਾਲਜਾਂ ਨੇ ਹਿੱਸਾ ਲਿਆ। ਜਿਸ ’ਚ ਕਾਲਜ ਨੇ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ 40 ਈਵੈਂਟ ਦੇ ਮੁਕਾਬਲਿਆਂ ’ਚ ਹਿੱਸਾ ਲੈਂਦਿਆਂ 93 ਅੰਕ ਪ੍ਰਾਪਤ ਕਰ ਕੇ ਇਹ ਟਰਾਫ਼ੀ ਜਿੱਤੀ ਹੈ। ਕਾਲਜ ਦੀ ਇਸ ਪ੍ਰਾਪਤੀ ’ਤੇ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ, ਵਾਈਸ ਪ੍ਰੈਜ਼ੀਡੈਂਟ ਦੀਪਇੰਦਰ ਸਿੰਘ ਪੁਰੇਵਾਲ ਤੇ ਜਸਪਾਲ ਸਿੰਘ ਵੜੈਚ ਜੁਆਇੰਟ ਸੈਕਟਰੀ ਨੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ, ਡੀਨ ਕਲਚਰਲ ਅਫੇਅਰਜ਼ ਡਾ. ਪਲਵਿੰਦਰ ਸਿੰਘ ਬੋਲੀਨਾ ਤੇ ਉਨ੍ਹਾਂ ਦੀ ਸਮੁੱਚੀ ਕਲਚਰਲ ਟੀਮ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਕਿਹਾ ਕਿ ਬਲਬੀਰ ਕੌਰ ਪ੍ਰਧਾਨ ਕਾਲਜ ਗਵਰਨਿੰਗ ਕੌਂਸਲ ਦੀ ਸੁਯੋਗ ਅਗਵਾਈ ਤੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਕਾਲਜ ਪੜ੍ਹਾਈ ਦੇ ਨਾਲ-ਨਾਲ ਕਲਚਰਲ ਖੇਤਰ ’ਚ ਵੀ ਪ੍ਰਾਪਤੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਇਲਪੁਰ ਖਾਲਸਾ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਵਚਨਬਧ ਹੈ। ਡੀਨ ਕਲਚਰਲ ਅਫੇਅਰਜ਼, ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਯੁਵਕ ਮੇਲੇ ’ਚ ਲਾਇਲਪੁਰ ਖਾਲਸਾ ਕਾਲਜ ਨੇ 8 ਆਈਟਮਾਂ ’ਚ ਪਹਿਲਾ ਸਥਾਨ, 13 ’ਚ ਦੂਜਾ ਸਥਾਨ ਤੇ 6 ’ਚ ਤੀਜਾ ਸਥਾਨ ਪ੍ਰਾਪਤ ਕਰ ਕੇ ਇਹ ਟਰਾਫੀ ਆਪਣੇ ਨਾਂ ਕੀਤੀ ਹੈ।