- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਲਪੁਰ ਖਾਲਸਾ ਕਾਲਜ ਵੱਲੋਂ ਸਰੀਰਕ ਸਿਹਤ ਲਈ ਇਕ ਰੋਜ਼ਾ ਸੈਮੀਨਾਰ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੀ ਐੱਨਐੱਸਐੱਸ ਯੂਨਿਟ ਨੇ ਕੈਂਪਸ ’ਚ ਮੈਡੀਟੇਸ਼ਨ ਤੇ ਨਸ਼ਿਆਂ ਦੀ ਰੋਕਥਾਮ 'ਤੇ ਸੈਮੀਨਾਰ ਤੇ ਮੈਡੀਕਲ ਕੈਂਪ ਲਾਇਆ ਗਿਆ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ। ਮੁੱਖ ਬੁਲਾਰੇ ਬੀਕੇ ਡਾ. ਕਰਮਜੀਤ ਕੌਰ ਨੇ ਨੌਜਵਾਨਾਂ ਨੂੰ ਅੰਦਰੂਨੀ ਆਵਾਜ਼ ਸੁਣਨ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਸਹੀ ਫੈਸਲਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਸ਼ਾ ਮੁਕਤ ਭਾਰਤ ਦਾ ਪ੍ਰਣ ਲਿਆ ਗਿਆ। ਐੱਨਐੱਸਐੱਸ ਦੇ ਮੁੱਖ ਪ੍ਰੋਗਰਾਮ ਅਫ਼ਸਰ ਸਤਪਾਲ ਸਿੰਘ ਨੇ ਦੱਸਿਆ ਕਿ ਕਾਲਜ ਨੇ ਟੀਬੀ ਦੀ ਪਛਾਣ ਕਰਨ ਲਈ ਮੁਫ਼ਤ ਐਕਸ-ਰੇ ਮੈਡੀਕਲ ਚੈਕ-ਅਪ ਕੈਂਪ ਦਾ 115 ਵਿਦਿਆਰਥੀਆਂ ਤੇ ਸਟਾਫ਼ ਨੇ ਲਾਹਾ ਲਿਆ। ਐੇੱਨਐੱਸਐੱਸ ਪ੍ਰੋਗਰਾਮ ਅਫ਼ਸਰ ਡਾ. ਰੰਜੂ ਮਹਾਜਨ ਤੇ ਡਾ. ਹਰਸ਼ਵੀਰ ਅਰੋੜਾ ਨੇ ਇਨ੍ਹਾਂ ਸਮਾਗਮਾਂ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਬੀਕੇ ਰਾਕੇਸ਼ ਕੁੰਦਰਾ, ਬੀਕੇ ਸ਼ਿਵਾਨੀ, ਬੀਕੇ ਸੁਖਦੇਵ ਸਿੰਘ, ਬੀਕੇ ਰਾਮ ਦਿਆਲ, ਡਾ. ਵਿਕਾਸ ਕੁਮਾਰ, ਡਾ. ਸਰਬਜੀਤ ਕੌਰ ਹਾਜ਼ਰ ਸਨ।