- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗਜ਼ 2027 ’ਚ ਐੱਲਪੀਯੂ ਭਾਰਤ ’ਚ ਚੌਥੇ ਸਥਾਨ ’ਤੇ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਨੇ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2027 ’ਚ ਮਹੱਤਵਪੂਰਨ ਸਥਾਨ ਹਾਸਲ ਕੀਤਾ ਹੈ। ਐੱਲਪੀਯੂ ਭਾਰਤੀ ਯੂਨੀਵਰਸਿਟੀਆਂ ’ਚ ਚੌਥੇ ਸਥਾਨ ’ਤੇ ਰਹੀ ਹੈ, ਜਦਕਿ ਵਿਸ਼ਵ ਪੱਧਰ ’ਤੇ ਇਸ ਨੂੰ 501-550 ਦੀ ਰੈਂਕਿੰਗ ਬੈਂਡ ’ਚ ਥਾਂ ਮਿਲੀ ਹੈ। ਇਹ ਰੈਂਕਿੰਗ ਪਿਛਲੇ ਸਾਲ ਦੇ 501-600 ਗਲੋਬਲ ਬੈਂਡ ਦੇ ਮੁਕਾਬਲੇ ਸੁਧਾਰ ਦਰਸਾਉਂਦੀ ਹੈ। ਟਾਈਮਜ਼ ਹਾਇਰ ਐਜੂਕੇਸ਼ਨ ਦੀ 2027 ਰੈਂਕਿੰਗ ’ਚ 118 ਦੇਸ਼ਾਂ ਅਤੇ ਖੇਤਰਾਂ ਦੀਆਂ 2,297 ਯੂਨੀਵਰਸਿਟੀਆਂ ਸ਼ਾਮਲ ਹਨ, ਜਿਨ੍ਹਾਂ ’ਚ 143 ਭਾਰਤੀ ਸੰਸਥਾਵਾਂ ਹਨ। ਰੈਂਕਿੰਗ ’ਚ ਐੱਲਪੀਯੂ ਨੇ ਖੋਜ ਨਾਲ ਜੁੜੇ ਸੂਚਕਾਂ ’ਚ ਵੀ ਸਥਿਤੀ ਮਜ਼ਬੂਤ ਕੀਤੀ ਹੈ। ਯੂਨੀਵਰਸਿਟੀ ਮੁਤਾਬਕ ‘ਰਿਸਰਚ ਕੁਆਲਿਟੀ’ ’ਚ ਇਸ ਨੂੰ ਭਾਰਤ ’ਚ ਚੌਥਾ ਤੇ ਵਿਸ਼ਵ ਪੱਧਰ ’ਤੇ 161ਵਾਂ ਸਥਾਨ ਮਿਲਿਆ ਹੈ, ਜਦਕਿ ‘ਰਿਸਰਚ ਐਨਵਾਇਰਮੈਂਟ’ ’ਚ ਇਹ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ’ਚ ਪਹਿਲੇ ਸਥਾਨ ’ਤੇ ਰਹੀ। ਇਸ ਮੌਕੇ ਐੱਲਪੀਯੂ ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਇਹ ਮਾਨਤਾ ਅਕਾਦਮਿਕ, ਖੋਜ, ਨਵੀਨਤਾ, ਉੱਦਮਤਾ, ਉਦਯੋਗਿਕ ਸੰਪਰਕ ਤੇ ਖੇਡਾਂ ਨੂੰ ਇਕੱਠੇ ਉਤਸ਼ਾਹਤ ਕਰਨ ਦੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕਲਾਸਰੂਮ ਸਿੱਖਿਆ ਦੇ ਨਾਲ ਵਿਹਾਰਕ ਅਨੁਭਵ, ਨਵੀਆਂ ਤਕਨੀਕਾਂ ਤੇ ਖੇਡਾਂ ਦੇ ਮੌਕੇ ਪ੍ਰਦਾਨ ਕਰਨ ’ਤੇ ਵੀ ਧਿਆਨ ਦੇ ਰਹੀ ਹੈ।