- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੇਮੀ ਨੇ ਪ੍ਰੇਮਿਕਾ ਦੇ ਘਰ ਜਾ ਕੇ ਕੀਤੀ ਆਤਮਹੱਤਿਆ

-ਆਤਮ ਹੱਤਿਆ ਨੋਟ ਬਰਾਮਦ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਅਨੰਦ ਨਗਰ ਮਕਸੂਦਾਂ ’ਚ ਪ੍ਰੇਮਿਕਾ ਦੇ ਘਰ ਜਾ ਕੇ ਪ੍ਰੇਮੀ ਵੱਲੋਂ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਮਕੈਨੀਕਲ ਇੰਜੀਨੀਅਰ ਉਮਵੀਰ ਉਰਫ ਅਜੇ ਕੁਮਾਰ (26) ਪੁੱਤਰ ਨਰਿੰਦਰ ਕੁਮਾਰ ਵਾਸੀ ਮਕਾਨ ਨੰਬਰ 1712, ਨੰਦਨਪੁਰ ਰੋਡ ਨੇੜੇ ਗੋਰਮਿੰਟ ਸਕੂਲ ਮਕਸੂਦਾ ਜਲੰਧਰ ਵਜੋਂ ਹੋਈ ਹੈ। ਮ੍ਰਿਤਕ ਲੜਕੇ ਦੇ ਪਿਤਾ ਤੇ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਮਨਪ੍ਰੀਤ ਕੌਰ ਵਾਸੀ ਬਰਫ ਵਾਲੀ ਗਲੀ ਰਵਿਦਾਸ ਗੁਰਦੁਆਰਾ ਸਾਹਿਬ ਆਨੰਦ ਨਗਰ ਜਲੰਧਰ ਨਾਲ ਪਿਆਰ ਸਬੰਧ ਸੀ ਤੇ ਇਕ ਦੂਜੇ ਨੂੰ 3-4 ਸਾਲ ਤੋਂ ਜਾਣਦੇ ਸਨ। ਉਸਦੇ ਲੜਕੇ ਨੇ ਮਨਪ੍ਰੀਤ ਕੌਰ ਨਾਲ ਵਿਆਹ ਕਰਵਾਉਣ ਲਈ ਵੀ ਕਿਹਾ ਸੀ ਪਰ ਮੇਰੀ ਵੱਡੀ ਲੜਕੀ ਅਮਨਪ੍ਰੀਤ ਦਾ ਵਿਆਹ ਨਾ ਹੋਣ ਕਰਕੇ ਹਾਲੇ ਵਿਆਹ ਬਾਅਦ ’ਚ ਕਰਨ ਲਈ ਕਿਹਾ ਸੀ। ਉਹ ਲੜਕੀ ਉਨ੍ਹਾਂ ਦੇ ਘਰ ਵੀ ਆਉਂਦੀ ਸੀ। ਦੋਵਾਂ ਦੀ ਆਪਸ ’ਚ ਬੋਲਚਾਲ ਬੰਦ ਹੋ ਗਈ ਸੀ। ਉਮਵੀਰ ਆਪਣੀ ਮਰਜ਼ੀ ਨਾਲ ਮਨਪ੍ਰੀਤ ਕੌਰ ਦੇ ਘਰ ਚੱਲਾ ਗਿਆ। ਜਿੱਥੇ ਉਮਵੀਰ ਦਾ ਮਨਪ੍ਰੀਤ ਕੌਰ ਦੇ ਘਰ ਆਪਸ ’ਚ ਝਗੜਾ ਹੋਇਆ। ਉਸ ਨੇ ਗੁੱਸੇ ’ਚ ਹੀ ਖੁਦ ਹੀ ਸਲਫਾਸ ਖਾ ਕੇ ਮੌਤ ਨੂੰ ਗਲੇ ਲਾ ਲਿਆ। ਇਸ ’ਚ ਕਿਸੇ ਦਾ ਕੋਈ ਕਸੂਰ ਨਹੀ ਹੈ ਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦੇ ਹਾਂ।
---------------------------
ਵਿਆਹ ਦਾ ਝਾਂਸਾ ਦੇ ਕੇ ਮੁੱਕਰੀ, ਝੱਲ ਨਾ ਹੋਇਆ ਵਿਛੋੜਾ
ਮਿ੍ਤਕ ਉਮਵੀਰ ਨੇ ਆਤਮ ਹੱਤਿਆ ਨੋਟ ’ਚ ਲਿਖਿਆ ਹੈ ਕਿ ਉਸਦੇ ਮਨਪ੍ਰੀਤ ਕੌਰ ਨਾਲ ਪਿਛਲੇ ਤਿੰਨ ਚਾਰ ਸਾਲ ਤੋਂ ਸਬੰਧ ਚੱਲ ਰਹੇ ਸਨ। ਇਕਦਮ ਉਸ ਨੂੰ ਜਵਾਬ ਦੇਣ ’ਤੇ ਉਹ ਇਹ ਵਿਛੋੜਾ ਝੱਲ ਨਾ ਹੋਇਆ, ਇਸ ਲਈ ਆਤਮਹੱਤਿਆ ਕਰ ਰਿਹਾ ਹਾਂ। ਲੜਕੀ ਵੱਲੋਂ ਉਸ ਨੂੰ ਛੱਡ ਕੇ ਕਿਸੇ ਹੋਰ ਪ੍ਰੇਮੀ ਨਾਲ ਨਾਤਾ ਜੋੜ ਲਿਆ ਸੀ। ਉਸ ਪ੍ਰੇਮੀ ਦੇ ਨਾਲ ਰਲ ਕੇ ਕੁਝ ਹੋਰ ਲੜਕਿਆਂ ਨੂੰ ਭੇਜ ਕੇ ਉਸ ਦੀ ਮਾਰਕਟਾਈ ਵੀ ਕਰਵਾ ਕੇ ਜ਼ਖਮੀ ਕਰ ਦਿੱਤਾ ਸੀ। ਲੜਕੀ ਉਸ ਨੂੰ ਬਲੈਕਮੇਲ ਕਰਨ ਲੱਗ ਪਈ ਸੀ ਇਸ ਕਰਕੇ ਉਸ ਨੇ ਪੁਲਿਸ ਨੂੰ ਅਣਪਛਾਤਿਆਂ ਵੱਲੋਂ ਮਾਰਕਟਾਈ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ।
------------------------------
ਲੜਕੀ ’ਤੇ ਲੁਟਾਉਂਦਾ ਸੀ ਪੈਸੇ
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਲੜਕਾ ਵਿਦੇਸ਼ ਵਿਖੇ ਜਾ ਕੇ ਆਪਣੇ ਮਾਤਾ ਪਿਤਾ ਨੂੰ ਪੈਸੇ ਭੇਜਣ ਦੀ ਬਜਾਏ ਪ੍ਰੇਮਿਕਾ ਨੂੰ ਪੈਸੇ ਭੇਜਦਾ ਸੀ। ਇੱਥੇ ਨੌਕਰੀ ਕਰਨ ਉਪਰੰਤ ਵੀ ਆਪਣੇ ਸਾਰੇ ਪੈਸੇ ਉਸ ਲੜਕੀ ਨੂੰ ਦਿੰਦਾ ਸੀ ਤਾਂ ਕਿ ਉਹ ਉਸਨੂੰ ਆਈਲੈਟਸ ਕਰਵਾ ਕੇ ਵਿਦੇਸ਼ ਲੈ ਜਾਵੇਗਾ। ਅੱਜ ਵੀ ਉਸ ਦੇ ਲੜਕੇ ਵੱਲੋਂ ਘਰੋਂ ਜਾਣ ਤੋਂ ਪਹਿਲਾਂ ਘਰ ’ਚ ਪਏ ਹੋਏ 50 ਹਜ਼ਾਰ ਰੁਪਏ ਤੇ ਘਰ ’ਚ ਪਿਆ ਹੋਇਆ ਸੋਨਾ ਲੈ ਕੇ ਗਿਆ ਸੀ। ਦਿੱਲੀ ’ਚ ਰਹਿ ਰਹੀ ਉਸ ਦੀ ਲੜਕੀ ਨੂੰ ਉਸ ਦੇ ਪ੍ਰੇਮੀ ਦੀ ਮਾਤਾ ਵੱਲੋਂ ਟੈਲੀਫੋਨ ਕਰਕੇ ਦੱਸਿਆ ਗਿਆ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਹੈ। ਮਾਤਾ ਪਿਤਾ ਨੂੰ ਸੂਚਿਤ ਕਰਕੇ ਜਦ ਉੱਥੇ ਭੇਜਿਆ ਤਾਂ ਉਨ੍ਹਾਂ ਨੂੰ ਉਸ ਦੀ ਲਾਸ਼ ਦਿਖਾਏ ਬਗੈਰ ਹੀ ਪੁਲਿਸ ਸਿਵਲ ਹਸਪਤਾਲ ਮੁਰਦਾਘਰ ਵਿਖੇ ਲੈ ਗਈ ਸੀ। ਦੇਰ ਰਾਤ ਖਬਰ ਲਿਖੇ ਜਾਣ ਤੱਕ ਉਨ੍ਹਾਂ ਨੂੰ ਅਜੇ ਤੱਕ ਲਾਸ਼ ਨਹੀਂ ਦਿਖਾਈ ਗਈ। ਉਧਰ, ਪ੍ਰੇਮਿਕਾ ਤੇ ਉਸ ਦੀ ਮਾਤਾ ਵੱਲੋਂ ਕਿਹਾ ਜਾ ਰਿਹਾ ਹੈ ਇਹ ਲੜਕਾ ਉਨ੍ਹਾਂ ਦੇ ਘਰ ਚੋਰੀ ਕਰਨ ਆਇਆ ਸੀ ਤੇ ਜਦ ਉਨ੍ਹਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਤਾਂ ਉਸ ਨੇ ਹਮਲਾ ਕਰ ਕਰਕੇ ਜ਼ਖਮੀ ਕਰ ਦਿੱਤਾ ਗਿਆ। ਥਾਣਾ-1 ਦੇ ਮੁਖੀ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨਾਂ ’ਤੇ ਧਾਰਾ 194 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।