- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਤਾਰਾ ਸ਼ਾਹ ਜੀ ਦੀ 24ਵੀਂ ਸਾਲਾਨਾ ਬਰਸੀ 25 ਤੇ 26 ਅਕਤੂਬਰ ਨੂੰ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦੇ ਨੂਰ ਸਰਕਾਰ ਤਾਰਾ ਸ਼ਾਹ ਜੀ ਦੀ 24ਵੀਂ ਸਾਲਾਨਾ ਬਰਸੀ ਪਿੰਡ ਜੈਤੇਵਾਲੀ ਵਿਖੇ ਆਪ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਵਿਖੇ 25 ਤੇ 26 ਅਕਤੂਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਗੱਦੀਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਦੱਸਿਆ ਕਿ 25 ਅਕਤੂਬਰ ਸ਼ਾਮ ਨੂੰ 8 ਵਜੇ ਮਹਿਫਿਲ-ਏ-ਕਵਾਲੀ ਦਾ ਆਯੋਜਨ ਕੀਤਾ ਜਾਵੇਗਾ, ਜਿਸ ’ਚ ਪੰਜਾਬ ਦੇ ਮਸ਼ਹੂਰ ਸੂਫ਼ੀ ਗਾਇਕ ਕਵਾਲ ਹਰਮੇਸ਼ ਰੰਗੀਲਾ-ਓਂਕਾਰ ਵਾਲੀਆ ਤੇ ਪ੍ਰਸਿੱਧ ਗਾਇਕ ਗੁਰਜੀਤ ਜੀਤੀ ਮਹਾਰਾਜ ਮਹਿਮਾ ਦਾ ਗੁਣਗਾਨ ਕਰਨਗੇ। ਉਨ੍ਹਾਂ ਨੇ ਦੱਸਿਆ ਕਿ 26 ਅਕਤੂਬਰ ਨੂੰ ਸਰਕਾਰ ਤਾਰਾ ਸ਼ਾਹ ਜੀ ਦੇ ਦਰਬਾਰ ’ਤੇ ਚਾਦਰ ਚੜ੍ਹਾਉਣ ਉਪਰੰਤ ਗੁਰੂ ਮਹਾਰਾਜ ਜੀ ਦੇ ਚਰਨਾਂ ’ਚ ਸਮੂਹ ਸੰਗਤ ਤੇ ਲੋਕ ਭਲਾਈ ਤੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ। ਕ੍ਰਿਸ਼ਨ ਮੁਰਾਰੀ ਸ਼ਾਹ ਨੇ ਦਸਿਆ ਕਿ ਦਰਬਾਰ ਪ੍ਰਬੰਧਨ ਨੇ ਬਰਸੀ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਮੌਕੇ ਪਰਮਜੀਤ ਪਵਾਰ, ਹੀਰਾ ਸਿੰਘ, ਵਜੀਰਾ ਸਿੰਘ, ਦਿਲਰਾਜ ਦਿਓਲ, ਜਸਵੀਰ ਸਿੰਘ ਮੂਸਾਪੁਰ, ਸੋਢੀ ਰਾਮ, ਸੁਰਿੰਦਰ ਪਾਲ ਪਵਾਰ, ਰਾਮ ਸਰੂਪ ਪਵਾਰ,ਅਸ਼ੋਕ ਸ਼ਰਮਾ, ਅਮਰਜੀਤ ਕੁਮਾਰ ਜੀਤਾ, ਕੁਲਦੀਪ ਸ਼ਰਮਾ ਰਿੱਕੀ, ਜਸਪਾਲ ਦਿਓਲ ਅਤੇ ਸਾਬਕਾ ਸਰਪੰਚ ਰਛਪਾਲ ਸਿੰਘ ਫੌਜੀ ਸਮੇਤ ਹੋਰ ਸੇਵਾਦਾਰ ਮੌਜੂਦ ਸਨ।