- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਪੀ ਤੋਂ ਵੇਰਕਾ ਮਿਲਕ ਪਲਾਂਟ ਤੱਕ ਲੱਗਾ ਲੰਮਾ ਜਾਮ

ਦੋ ਘੰਟੇ ਤੱਕ ਲੋਕ ਹੁੰਦੇ ਰਹੇ ਪਰੇਸ਼ਾਨ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਸ਼ਨਿਚਰਵਾਰ ਸ਼ਾਮ ਪੀਏਪੀ ਚੌਂਕ ਤੋਂ ਲੈ ਕੇ ਵੇਰਕਾ ਮਿਲਕ ਪਲਾਂਟ ਤੱਕ ਕਈ ਕਿੱਲੋਮੀਟਰ ਲੰਮਾ ਜਾਮ ਲੱਗਣ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਤਕਰੀਬਨ ਦੋ ਘੰਟੇ ਤੱਕ ਲੋਕਾਂ ਨੂੰ ਇਨ੍ਹਾਂ ਥਾਵਾਂ ਤੋਂ ਲੰਘਣ ਲਈ ਕਾਫੀ ਜੱਦੋ ਜਹਿਦ ਕਰਨੀ ਪਈ। ਇਸ ਥਾਂ ਤੇ ਟਰੈਫਿਕ ਪੁਲਿਸ ਦਾ ਨਾ ਹੋਣਾ ਵੀ ਇਸ ਦਾ ਕਾਰਨ ਬਣਿਆ। ਇੱਕ ਪਾਸੇ ਨਗਰ ਨਿਗਮ ਦੇ ਠੇਕੇਦਾਰਾਂ ਵੱਲੋਂ ਸੜਕ ਬਣਾਉਣ ਦਾ ਕੰਮ ਚਲ ਰਿਹਾ ਸੀ, ਜਿਸ ਕਾਰਨ ਦੋਵਾਂ ਪਾਸਿਆਂ ਦਾ ਟਰੈਫਿਕ ਇੱਕ ਪਾਸੇ ਹੋਣ ਕਾਰਨ ਜਾਮ ਦੀ ਸਥਿਤੀ ਪੈਦਾ ਹੋ ਗਈ ਠੇਕੇਦਾਰ ਵੱਲੋਂ ਨਾ ਤਾਂ ਲੋਕਾਂ ਬਾਰੇ ਸੋਚਿਆ ਗਿਆ ਅਤੇ ਨਾ ਹੀ ਉਨ੍ਹਾਂ ਬਾਰੇ ਸੋਚਿਆ ਗਿਆ ਜਿਨ੍ਹਾਂ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਕੋਈ ਫਲਾਈਟ ਲੈਣੀ ਸੀ। ਜੀਟੀ ਰੋਡ ਦੇ ਨਾਲ ਲੱਗਦੀ ਸਰਵਿਸ ਲੈਨ ਵੀ ਵਨਾਂ ਦੀਆਂ ਲੰਬੀਆਂ ਕਤਾਰਾਂ ਨਾਲ ਭਰੀ ਹੋਈ ਸੀ ਲੋਕ ਜੋ ਕਿ ਇਸ ਜਾਮ ਵਿੱਚ ਫਸੇ ਹੋਏ ਸਨ ਪ੍ਰਸ਼ਾਸਨ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਸੀ।
ਇਹ ਜਾਮ ਨਾ ਸਿਰਫ ਪੀਏਪੀ ਤੋਂ ਵੇਰਕਾ ਮਿਲਕ ਪਲਾਂਟ ਤੱਕ ਅਤੇ ਇਹ ਜਾਮ ਦਕੋਹਾ ਫਾਟਕ ਤੋਂ ਲੈ ਕੇ ਵਿਕਟੋਰੀਆ ਗਾਰਡਨ ਤੱਕ ਵੀ ਲੱਗਾ ਹੋਇਆ ਸੀ। ਇੰਨੀ ਵੱਡੀ ਜਾਮ ਦੀ ਸਥਿਤੀ ਹੋਣ ਦੇ ਬਾਵਜੂਦ ਵੀ ਕਮਿਸ਼ਨਰੇਟ ਪੁਲਿਸ ਦਾ ਟਰੈਫਿਕ ਵਿਭਾਗ ਲਗਭਗ ਸੁੱਤਾ ਹੋਇਆ ਸੀ। ਟਰੈਫਿਕ ਵਿਭਾਗ ਵੱਲੋਂ ਇਨ੍ਹਾਂ ਵਾਹਨਾਂ ਦੇ ਜਾਮ ਨੂੰ ਨਿਕਲਵਾਨ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਸੀ। ਜਿਸ ਕਾਰਨ ਲੋਕ ਕਈ ਕਿਲੋਮੀਟਰ ਲੰਬੇ ਜਾਮ ਵਿੱਚ ਫਸੇ ਹੋਏ ਸਨ। ਇਸ ਦੌਰਾਨ ਕਈ ਥਾਵਾਂ ਤੇ ਕਈ ਵਾਹਨ ਚਾਲਕਾਂ ਵਿੱਚ ਕਾਫੀ ਬਹਿਸਬਾਜੀ ਵੀ ਹੋ ਗਈ। ਜਿਸ ਕਾਰਨ ਇਹਨਾਂ ਥਾਵਾਂ ਤੇ ਮਾਹੌਲ ਕੁਝ ਸਮੇਂ ਲਈ ਤਨਾਵਪੂਰਨ ਵੀ ਬਣਿਆ ਰਿਹਾ । ਲੋਕ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਸਨ ਕਿ ਜੇ ਉਨਾਂ ਨੇ ਕੋਈ ਸੜਕ ਬਣਾਉਣ ਦਾ ਕੰਮ ਕਰਨਾ ਹੈ ਤਾਂ ਉਹ ਰਾਤ ਵੇਲੇ ਜਾਂ ਤੜਕੇ ਕਰਨ ਜਿਸ ਨਾਲ ਲੋਕਾਂ ਨੂੰ ਜਾਮ ਜਿਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਾਮ ’ਚ ਫਸੇ ਇਕ ਲੁਧਿਆਣਾ ਵਾਸੀ ਨੇ ਦੱਸਿਆ ਕਿ ਉਸ ਦੀ ਅੰਮ੍ਰਿਤਸਰ ਤੋਂ ਫਲਾਈਟ ਸੀ, ਜਿਸ ਵਿੱਚ ਪਹੁੰਚਣ ਲਈ ਉਸ ਨੂੰ ਕਾਫੀ ਦੇਰ ਹੋ ਰਹੀ ਹੈ ਅਤੇ ਇਹੀ ਉਮੀਦ ਹੈ ਕਿ ਉਹ ਆਪਣੀ ਫਲਾਈਟ ਦੇ ਸਮੇਂ ਤੇ ਨਹੀਂ ਪਹੁੰਚ ਸਕੇਗਾ। ਇਸ ਤੋਂ ਇਲਾਵਾ ਟਰੈਫਿਕ ਜਾਮ ਵਿੱਚ ਕਈ ਐਂਬੂਲੈਂਸ ਵੀ ਫਸੀਆਂ ਹੋਈਆਂ ਦੇਖੀਆਂ ਗਈਆਂ।