- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਿਕਟ ਮਿਲਣ ਦੀ ਖੁਸ਼ੀ ’ਚ ਹਰਜੋਤ ਕੌਰ ਲੋਹਟੀਆ ਵੱਲੋਂ ਫਿਲੌਰ ’ਚ ਸ਼ੁਕਰਾਨਾ ਯਾਤਰਾ

-ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਲਿਆ ਆਸ਼ੀਰਵਾਦ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਫਿਲੌਰ ਤੋਂ ਪਾਰਟੀ ਦੀ ਉਮੀਦਵਾਰ ਵਜੋਂ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੂੰ ਟਿਕਟ ਦਿੱਤੇ ਜਾਣ ਦੀ ਖੁਸ਼ੀ ’ਚ ਉਨ੍ਹਾਂ ਵੱਲੋਂ ਪਾਰਟੀ ਆਗੂਆਂ ਤੇ ਸਮਰਥਕਾਂ ਦੇ ਸਹਿਯੋਗ ਨਾਲ ਫਿਲੌਰ ਵਿਖੇ ਸ਼ੁਕਰਾਨਾ ਯਾਤਰਾ ਕੱਢੀ ਗਈ। ਇਸ ਦੌਰਾਨ ਉਨ੍ਹਾਂ ਨੇ ਫਿਲੌਰ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਗੁਰੂ ਸਾਹਿਬਾਨ ਦਾ ਕੋਟਿ-ਕੋਟਿ ਧੰਨਵਾਦ ਕੀਤਾ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਉਹ 20227 ਚੋਣਾਂ ਦੇ ’ਚ ਵਿਧਾਨ ਸਭਾ ਹਲਕਾ ਫਿਲੌਰ ਤੋਂ ਸੀਟ ਜਿੱਤ ਗਏ ਪਾਰਟੀ ਦੀ ਝੋਲੀ ’ਚ ਪਾਉਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ, ਮਾਰਕੀਟ ਕਮੇਟੀ ਫਿਲੌਰ ਦੇ ਸਾਬਕਾ ਚੇਅਰਮੈਨ ਰੋਸ਼ਨ ਲਾਲ ਰੋਸ਼ੀ, ਸੰਗਠਨ ਇੰਚਾਰਜ ਵਰਿੰਦਰ ਸੈਣੀ, ਮਾਰਕੀਟ ਕਮੇਟੀ ਫਿਲੌਰ ਦੇ ਚੇਅਰਮੈਨ ਸੁਖਦੀਪ ਸਿੰਘ ਅੱਪਰਾ, ਬਲਾਕ ਪ੍ਰਧਾਨ ਸਮੀਰ ਧੀਮਾਨ, ਸਰਪੰਚ ਬੇਗਮਪੁਰ ਹਰਕਮਲ ਸਿੰਘ, ਬਲਾਕ ਪ੍ਰਧਾਨ ਤੇ ਸਰਪੰਚ ਕੰਗ ਜਾਗੀਰ ਰਮੇਸ਼ਵਰ ਪੰਡਿਤ, ਸੀਨੀਅਰ ਆਗੂ ਤਰਲੋਕ ਸਿੰਘ ਵਿਰਕ, ਕੌਂਸਲਰ ਪਰਮਜੀਤ ਭਾਰਤੀ, ਅਮਰਜੀਤ ਰਵਿਦਾਸਪੁਰਾ, ਹਲਕਾ ਮੀਡੀਆ ਕੋਆਰਡੀਨੇਟਰ ਫਿਲੌਰ ਮਨਦੀਪ ਸਿੰਘ ਸ਼ਾਹਪੁਰੀ, ਵਾਈਸ ਮੀਡੀਆ ਕੋਆਰਡੀਨੇਟਰ ਫਿਲੌਰ ਗੌਰਵ ਬਾਵਾ, ਮੁਕੇਸ਼ ਗਾਬਾ, ਧਰਮਿੰਦਰ ਸਿੰਘ ਲਸਾੜਾ, ਕਿਸਾਨ ਵਿੰਗ ਦੇ ਬਲਾਕ ਫਿਲੌਰ ਕੋਆਰਡੀਨੇਟਰ ਦਲਜੀਤ ਸਿੰਘ ਲਸਾੜਾ ਤੇ ਸਰਪੰਚ ਮਨਜੀਤ ਸਿੰਘ ਪੁਆਰੀ ਸਮੇਤ ਪਾਰਟੀ ਦੇ ਹੋਰ ਆਗੂ, ਕੌਂਸਲਰ, ਬਲਾਕ ਪ੍ਰਧਾਨ ਆਦਿ ਹਾਜ਼ਰ ਸਨ।