- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਦਨ ਭਾਰਦਵਾਜ, ਜਲੰਧਰ : ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਤਿੰਨ ਦਿਨ ਲਗਾਤਾਰ ਫੀਲਡ 'ਚ ਰਹਿ ਕੇ ਸ਼ਹਿਰ ਦੀ ਵਿਗੜੀ ਵਿਵਸਥਾ 'ਚ ਸੁਧਾਰ ਲਿਆਉਣ ਦਾ ਯਤਨ ਕਰਨ। ਸ਼ੁੱਕਰਵਾਰ ਨੂੰ ਨਗਰ ਨਿਗਮ ਕਮਿਸ਼ਨਰ ਦੇ ਮੀਟਿੰਗ ਹਾਲ 'ਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਉਕਤ ਹਦਾਇਤ ਦਿੱਤੀ।

ਮਦਨ ਭਾਰਦਵਾਜ, ਜਲੰਧਰ : ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਤਿੰਨ ਦਿਨ ਲਗਾਤਾਰ ਫੀਲਡ 'ਚ ਰਹਿ ਕੇ ਸ਼ਹਿਰ ਦੀ ਵਿਗੜੀ ਵਿਵਸਥਾ 'ਚ ਸੁਧਾਰ ਲਿਆਉਣ ਦਾ ਯਤਨ ਕਰਨ। ਸ਼ੁੱਕਰਵਾਰ ਨੂੰ ਨਗਰ ਨਿਗਮ ਕਮਿਸ਼ਨਰ ਦੇ ਮੀਟਿੰਗ ਹਾਲ 'ਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਉਕਤ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਛੁੱਟੀ ਵਾਲੇ ਦਿਨਾਂ 'ਚ ਸ਼ਹਿਰ ਦੇ ਸਾਰੇ ਵਿਕਾਸ ਕੰਮ ਚੱਲਦੇ ਦਿਖਾਈ ਦੇਣੇ ਚਾਹੀਦੇ ਹਨ ਤੇ ਉਹ ਤਿੰਨ ਦਿਨ ਸ਼ਹਿਰ 'ਚ ਹੀ ਰਹਿਣਗੇ। ਮੰਤਰੀ ਬਲਕਾਰ ਸਿੰਘ ਨੇ ਨਗਰ ਨਿਗਮ ਕਮਿਸ਼ਨਰ ਦੀ ਮੌਜੂਦਗੀ 'ਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਕਤ ਤਿੰਨ ਦਿਨਾਂ 'ਚ ਸ਼ਹਿਰ ਦੀਆਂ ਸਟਰੀਟ ਲਾਈਟਾਂ, ਵਾਟਰ ਸਪਲਾਈ, ਸੀਵਰੇਜ ਤੇ ਕੂੜੇ ਦੀ ਲਿਫਟਿੰਗ ਤੇ ਪਾਰਕਾਂ 'ਤੇ ਕੰਮ ਹੁੰਦਾ ਦਿਖਾਉਣ ਤੇ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਲੰਧਰ ਉਨ੍ਹਾਂ ਦਾ ਆਪਣਾ ਸ਼ਹਿਰ ਹੈ ਤੇ ਉਹ ਪਿਛਲੇ 30 ਸਾਲਾਂ ਤੋਂ ਇੱਥੇ ਹੀ ਰਹਿ ਰਹੇ ਹਨ ਤੇ ਤਿੰਨ ਦਿਨ ਵਿਕਾਸ ਕੰਮਾਂ ਦਾ ਜਾਇਜ਼ਾ ਲੈਂਦਾ ਰਹਿਣਗੇ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਪ੍ਰਤੀ ਕਿਸੇ ਵੀਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਕੰਮਾਂ ਪ੍ਰਤੀ ਜਿਹੜੇ ਵੀ ਫੰਡ ਚਾਹੀਦੇ ਹੋਣਗੇ ਉਹ ਮੁਹੱਈਆ ਕਰਵਾਉਣਗੇ। ਉਨ੍ਹਾਂ ਨੇ ਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ ਦੀ ਚਰਚਾ ਕਰਦੇ ਹੋਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੜਕਾਂ ਦੀ ਹਾਲਤ ਸੁਧਾਰਨ ਲਈ ਸ਼ਨਿਚਰਵਾਰ ਤੋਂ ਸਰਗਰਮੀਆਂ ਸ਼ੁਰੂ ਕਰ ਦੇਣ ਤਾਂ ਜੋ ਲੋਕਾਂ ਨੂੰ ਆਵਾਜਾਈ ਲਈ ਆਸਾਨੀ ਹੋ ਸਕੇ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਿਕਾਸ ਕੰਮਾਂ ਦੇ ਵਧੇਰੇ ਟੈਂਡਰ ਲੱਗੇ ਹੋਏ ਹਨ ਤੇ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਉਨ੍ਹਾਂ ਦੇ ਪੈਚ ਵਰਕ ਲਈ ਬਜਟ ਰਾਖਵਾਂ ਹੈ। ਉਨ੍ਹਾਂ ਕਿਹਾ ਕਿ ਨਿਗਮ ਅਫਸਰ ਖੁਦ ਸ਼ਨਿਚਰਵਾਰ ਤੇ ਐਤਵਾਰ ਨੂੰ ਸਰਗਰਮ ਰਹਿਣਗੇ ਤੇ ਯੂਨੀਅਨਾਂ ਨੇ ਵੀ ਇਸ 'ਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਰਸਾਤ ਕਾਰਨ ਸੜਕਾਂ ਬਣਾਉਣ ਦੇ ਕੰਮ 'ਚ ਦੇਰੀ ਹੋਈ ਹੈ ਤੇ ਹੁਣ ਮੌਸਮ ਠੀਕ ਹੋ ਗਿਆ ਹੈ ਤੇ ਅਧਿਕਾਰੀ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰਨ। ਉਨ੍ਹਾਂ ਨੇ ਸੀਵਰੇਜ ਦੀ ਸਮੱਸਿਆ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮੱਸਿਆ ਕਾਰਨ ਵਧੇਰੇ ਇਲਾਕਿਆਂ ਦੇ ਲੋਕ ਪਰੇਸ਼ਾਨ ਹਨ ਤੇ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਮਸ਼ੀਨਰੀ ਲਈ ਜਾਵੇ ਤੇ ਜਿਥੇ ਜਿਹੜੀ ਮਸ਼ੀਨਰੀ ਚਾਹੀਦੀ ਹੈ, ਉਹ ਮੁਹੱਈਆ ਕਰਵਾਈ ਜਾਏ। ਉਨ੍ਹਾਂ ਕਿਹਾ ਕਿ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੇਲੇ ਦੌਰਾਨ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਮੁੱਖ ਸਮੱਸਿਆ ਕੂੜੇ ਦੀ ਕਹੀ ਤੇ ਉੁਸ ਨੂੰ ਉਠਾਉਣ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾਣਾ ਚਾਹੀਦਾ ਹੈ।
---
ਸ਼ਹਿਰ 'ਤੇ ਖਰਚੇ ਜਾਣਗੇ ਸਮਾਰਟ ਸਿਟੀ ਫੰਡ
ਇਸ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਨੇ ਨਿਗਮ ਕਮਿਸ਼ਨਰ ਜੋ ਸਮਾਰਟ ਸਿਟੀ ਕੰਪਨੀ ਦੇ ਸੀਈਓ ਵੀ ਹਨ, ਨੂੰ ਸਮਾਰਟ ਸਿਟੀ ਫੰਡ ਦੀ ਵਰਤੋਂ ਸ਼ਹਿਰ ਦੀ ਬਿਹਤਰੀ ਲਈ ਖਰਚ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਸਮਾਰਟ ਸਿਟੀ ਦੇ ਚੱਲ ਰਹੇ ਹਨ, ਉਨ੍ਹਾਂ ਨੂੰ ਵੀ ਛੇਤੀ ਨਿਬੇੜਿਆ ਜਾਣਾ ਚਾਹੀਦਾ ਹੈ।
---
ਡੇਢ ਘੰਟਾ ਚੱਲੀ ਮੀਟਿੰਗ
ਸਥਾਨਕ ਸਰਕਾਰਾਂ ਮੰਤਰੀ ਤੇ ਨਿਗਮ ਅਧਿਕਾਰੀਆਂ ਵਿਚਾਲੇ ਲਗਪਗ ਡੇਢ ਘੰਟਾ ਚੱਲੀ ਮੀਟਿੰਗ ਦੌਰਾਨ ਪਤਾ ਲੱਗਾ ਕਿ ਸ਼ਹਿਰ ਦੇ ਵਧੇਰੇ ਇਲਾਕਿਆਂ 'ਚ ਸਟਰੀਟ ਲਾਈਟ ਨਹੀਂ ਸੀ। ਇਸ ਕਾਰਨ ਨਗਰ ਨਿਗਮ ਦਫ਼ਤਰ ਵੀ ਦੇਰ ਸ਼ਾਮ ਤਕ ਖੁੱਲ੍ਹਾ ਰਿਹਾ ਤੇ ਨਿਗਮ ਸਟਾਫ ਸਟਰੀਟ ਲਾਈਟ ਾਂਦੇ ਸੁਧਾਰ 'ਚ ਲੱਗਾ ਰਿਹਾ। ਇਸ ਤੋਂ ਇਲਾਵਾ ਨਿਗਮ ਕੈਂਪਸ 'ਚ ਵੀ ਲਾਈਟ ਨਹੀ ਸਨ।