- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਲਕੇਸੀਟੀਸੀ ਵੱਲੋਂ ਐਜੂਪਿਰਾਮਿਡਜ਼, ਆਈਆਈਟੀ ਬੰਬੇ ਨਾਲ ਸਾਂਝੇਦਾਰੀ ਸਥਾਪਿਤ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ
ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ ਵੱਲੋਂ ਸਪੋਕਨ ਟਿਊਟੋਰੀਅਲ, ਐਜੂਪਿਰਾਮਿਡਜ਼, ਐੱਸਆਈਐੱਨਈ, ਆਈਆਈਟੀ ਬੰਬੇ ਨਾਲ ਸਾਂਝੇਦਾਰੀ ਸਥਾਪਿਤ ਕੀਤੀ ਗਈ ਹੈ। ਇਸ ਸਾਂਝੇਦਾਰੀ ਨਾਲ ਐੱਲਕੇਸੀਟੀਸੀ ਹੁਣ ਸਪੋਕਨ ਟਿਊਟੋਰੀਅਲ, ਐਜੂਪਿਰਾਮਿਡਜ਼, ਐੱਸਆਈਐੱਨਈ, ਆਈਆਈਟੀ ਬੰਬੇ ਦਾ ਅਕਾਦਮਿਕ ਭਾਈਵਾਲ ਬਣ ਗਿਆ ਹੈ। ਕੇਸੀਐੱਲ ਗਰੁੱਪ ਦੇ ਡਾਇਰੈਕਟਰ ਅਕਾਦਮਿਕ ਅਫੇਅਰਜ਼ ਸੁਖਬੀਰ ਸਿੰਘ ਚੱਠਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਐੱਲਕੇਸੀਟੀਸੀ ਦੇ ਡਾਇਰੈਕਟਰ ਡਾ. ਆਰਐੱਸ ਦਿਓਲ ਨੇ ਇਸ ਸਾਂਝੇਦਾਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸਹਿਯੋਗ ਵਿਦਿਆਰਥੀਆਂ ਦੇ ਤਕਨੀਕੀ ਹੁਨਰਾਂ ਨੂੰ ਨਿਖਾਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਸਾਂਝੇਦਾਰੀ ਤਹਿਤ ਐੱਲਕੇਸੀਟੀਸੀ ਦੇ ਵਿਦਿਆਰਥੀ ਵੱਖ-ਵੱਖ ਓਪਨ-ਸੋਰਸ ਸਾਫਟਵੇਅਰ ਟੂਲਜ਼ ਨੂੰ ਕਦਮ-ਦਰ-ਕਦਮ ਸਿੱਖ ਸਕਣਗੇ। ਇਸ ਸਹਿਯੋਗ ਤਹਿਤ ਸਪੋਕਨ ਟਿਊਟੋਰੀਅਲ, ਐਜੂਪਿਰਾਮਿਡਜ਼, ਐੱਸਆਈਐੱਨਈ, ਆਈਆਈਟੀ ਬੰਬੇ ਦੇ ਸਹਿਯੋਗ ਨਾਲ ਇਕ ਹਫ਼ਤੇ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐੱਫਡੀਪੀ) ਕਰਵਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਇਸ ਉਪਰਾਲੇ ਨੂੰ ਡਾ. ਪੂਜਾ ਭਸੀਨ (ਡੀਨ ਅਕਾਦਮਿਕਸ, ਐੱਲਕੇਸੀਟੀਸੀ ਤੇ ਮੁਖੀ, ਸੀਐੱਸਈ ਵਿਭਾਗ) ਤੇ ਡਾ. ਵਰੁਣ ਸ਼ਰਮਾ (ਸਹਾਇਕ ਡਾਇਰੈਕਟਰ, ਐੱਲਕੇਸੀਟੀਸੀ) ਦੇ ਸਾਂਝੇ ਯਤਨਾਂ ਨਾਲ ਅੱਗੇ ਵਧਾਇਆ ਜਾ ਰਿਹਾ ਹੈ।