ਐੱਲਕੇਸੀਟੀਸੀ ਸਕੂਲ ਦੇ 7 ਵਿਦਿਆਰਥੀਆਂ ਦੀ ਲੱਗੀ ਨੌਕਰੀ
ਐੱਲਕੇਸੀਟੀਸੀ ਸਕੂਲ ਆਫ਼ ਮੈਨੇਜਮੈਂਟ ਦੇ ਵਿਦਿਆਰਥੀ ਅਰਵਿੰਦ ਫੈਸ਼ਨਜ਼ ’ਚ ਵਧੀਆ ਤਨਖਾਹ ਪੈਕੇਜ ’ਤੇ ਚੁਣੇ ਗਏ
Publish Date: Mon, 19 Jan 2026 06:52 PM (IST)
Updated Date: Mon, 19 Jan 2026 06:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਲਕੇਸੀਟੀਸੀ ਦੇ ਸਕੂਲ ਆਫ਼ ਮੈਨੇਜਮੈਂਟ ਲਈ ਇਹ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਐੱਮਬੀਏ, ਬੀਬੀਏ ਤੇ ਬੀ-ਕਾਮ (ਆਨਰਜ਼) ਦੇ ਸੱਤ ਵਿਦਿਆਰਥੀਆਂ ਨੂੰ ਪ੍ਰਸਿੱਧ ਬਹੁ-ਰਾਸ਼ਟਰੀ ਕੰਪਨੀ ਅਰਵਿੰਦ ਫੈਸ਼ਨਜ਼ ’ਚ ਵਧੀਆ ਤਨਖਾਹ ਪੈਕੇਜ ’ਤੇ ਨੌਕਰੀ ਲਈ ਚੁਣਿਆ ਗਿਆ ਹੈ। ਚੁਣੇ ਗਏ ਵਿਦਿਆਰਥੀਆਂ ’ਚ ਤਾਨੀਆ, ਦਕਸ਼ ਸ਼ਰਮਾ, ਸੰਜੇ ਨੰਗਲਾ, ਸ਼੍ਰੇਆ ਸ਼ਰਮਾ, ਤੁਸ਼ਾਰ ਸਵਾਮੀ, ਮਲਕਨੂਰ ਕੌਰ ਤੇ ਨਿਖਿਲ ਸ਼ਾਮਲ ਹਨ, ਜਿਨ੍ਹਾਂ ਨੂੰ 3.5 ਲੱਖ ਰੁਪਏ ਸਾਲਾਨਾ ਤਨਖਾਹ ਪੈਕੇਜ ’ਤੇ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸੁਖਬੀਰ ਸਿੰਘ ਚੱਠਾ, ਡਾਇਰੈਕਟਰ ਅਕਾਦਮਿਕ ਮਾਮਲੇ, ਕੇਸੀਐੱਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਤੇ ਡਾ. ਆਰਐੱਸ ਦਿਓਲ, ਡਾਇਰੈਕਟਰ ਐੱਲਕੇਸੀਟੀਸੀ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ ਤੇ ਉਨ੍ਹਾਂ ਦੇ ਭਵਿੱਖੀ ਪੇਸ਼ੇਵਰ ਜੀਵਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਲੇਸਮੈਂਟਾਂ ਸੰਸਥਾ ਦੀ ਉੱਚ ਸਿੱਖਿਆ ਪ੍ਰਣਾਲੀ ਤੇ ਵਿਦਿਆਰਥੀ ਕੇਂਦਰਿਤ ਦ੍ਰਿਸ਼ਟੀਕੋਣ ਨੂੰ ਦਰਸਾਉਂਦੀਆਂ ਹਨ। ਇਸ ਮੌਕੇ ਕੁਨਾਲ ਵਰਮਾ (ਸਹਾਇਕ ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ), ਡਾ. ਇੰਦਰਪਾਲ ਸਿੰਘ (ਡੀਨ ਪ੍ਰੀਖਿਆ), ਸਕੂਲ ਆਫ਼ ਮੈਨੇਜਮੈਂਟ ਦੇ ਮੁਖੀ ਤੇ ਫੈਕਲਟੀ ਮੈਂਬਰਾਂ ਨੇ ਵੀ ਵਿਦਿਆਰਥੀਆਂ ਦੀ ਸਫਲਤਾ ’ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਸੰਸਥਾ ਭਵਿੱਖ ’ਚ ਵੀ ਪ੍ਰਤਿਭਾ ਨੂੰ ਨਿਖਾਰਨ ਤੇ ਵਿਦਿਆਰਥੀਆਂ ਨੂੰ ਉੱਤਮ ਕਰੀਅਰ ਲਈ ਤਿਆਰ ਕਰਨ ਲਈ ਵਚਨਬੱਧ ਰਹੇਗੀ।