- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਟੀਐੱਸ ਸਕੂਲ 'ਚ ਅੰਤਰਰਾਸ਼ਟਰੀ ਸਾਖਰਤਾ ਦਿਵਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਐੱਸਟੀਐੱਸ ਵਰਲਡ ਸਕੂਲ ’ਚ ਜਮਾਤ ਅੱਠਵੀਂ ‘ਸੀ’ ਦੇ ਵਿਦਿਆਰਥੀਆਂ ਵੱਲੋਂ ਸਾਖਰਤਾ ਦਿਵਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਇਸ ਉਪਰੰਤ ਸਮਰਵੀਰ ਨੇ ਨਵੇਂ ਸ਼ਬਦ ਰਾਹੀਂ ਵਿਦਿਆਰਥੀਆਂ ਦੇ ਸ਼ਬਦ-ਭੰਡਾਰ ’ਚ ਵਾਧਾ ਕੀਤਾ ਤੇ ਅੰਮ੍ਰਿਤਪ੍ਰੀਤ ਨੇ ਪ੍ਰੇਰਨਾਦਾਇਕ ਵਿਚਾਰ ਪੇਸ਼ ਕੀਤਾ। ਅੰਮ੍ਰਿਤ ਕੌਰ ਨੇ ਦਿਲਚਸਪ ਢੰਗ ਨਾਲ ਖ਼ਬਰਾਂ ਦੀਆਂ ਸੁਰਖੀਆਂ ਪੇਸ਼ ਕੀਤੀਆਂ, ਜਦਕਿ ਪੰਕਜ ਨੇ ਸਾਖਰਤਾ ਦੀ ਮਹੱਤਤਾ ਤੇ ਸਿੱਖਿਆ ਦੇ ਜੀਵਨ ’ਚ ਯੋਗਦਾਨ ਬਾਰੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਅੰਮ੍ਰਿਤ ਕੌਰ, ਏਕਜੋਤ, ਸਹਿਜਪ੍ਰੀਤ ਕੌਰ, ਖੁਸ਼ਪ੍ਰੀਤ, ਏਕਨੂਰ ਕੌਰ, ਜਸਲੀਨ, ਅੰਮ੍ਰਿਤਪ੍ਰੀਤ ਤੇ ਕ੍ਰਿਤਿਕਾ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਰਾਹੀਂ ਸਾਖਰਤਾ ਦੇ ਮਹੱਤਵ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਏਕਜੋਤ, ਏਕਨੂਰ ਬਧਨ, ਅਨਮੋਲ, ਗੁਰਨੂਰ, ਜਸਲੀਨ, ਅਰਮਾਨ, ਅਰਨਵ ਤੇ ਕ੍ਰਿਤਿਕਾ ਵੱਲੋਂ ਪੇਸ਼ ਕੀਤਾ ਰੋਲ ਪਲੇਅ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਅੰਤ ’ਚ 8ਵੀਂ ‘ਸੀ’ ਜਮਾਤ ਦੇ ਸਮੂਹ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਗਰੁੱਪ ਡਾਂਸ ਪੇਸ਼ ਕੀਤਾ ਗਿਆ। ਸਭਾ ਦੀ ਸਮਾਪਤੀ ਸਕੂਲ ਦੀ ਪ੍ਰਿੰਸੀਪਲ ਪ੍ਰਭਜੋਤ ਗਿੱਲ ਵੱਲੋਂ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਿਆਨ ਪ੍ਰਾਪਤੀ ਨਾਲ-ਨਾਲ ਪੜ੍ਹਨ ਦੀ ਆਦਤ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ।